Union Budget 2022 : ਦੇਸ਼ ਇੱਕ ਵਾਰ ਫਿਰ ਚੋਣਾਂਵੀਂ ਰੰਗ ਵਿੱਚ ਰੰਗਿਆ ਹੋਇਆ ਹੈ। ਯੂਪੀ, ਪੰਜਾਬ ਅਤੇ ਉਤਰਾਖੰਡ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹਨ। ਇਸ ਦੌਰਾਨ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) 2022-23 ਲਈ ਕੇਂਦਰੀ ਬਜਟ ਪੇਸ਼ ਕਰੇਗੀ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਸਰਕਾਰ ਦੀਆਂ ਤਰਜੀਹਾਂ ਕੀ ਹੋਣਗੀਆਂ ਅਤੇ ਇਸ ਵਿੱਚ ਰੋਜ਼ਗਾਰ ਅਤੇ ਆਮ ਲੋਕਾਂ ਲਈ ਕੀ ਹੋਵੇਗਾ, ਇਸ ਉੱਤੇ ਸਭ ਦੀਆਂ ਨਜ਼ਰਾਂ ਹੋਣਗੀਆਂ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਲੋਕ ਸਭਾ ਵਿੱਚ ਸਾਲ 2022-23 ਦਾ ਕੇਂਦਰੀ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਸਵੇਰੇ 9 ਵਜੇ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਨਗੇ। ਕੇਂਦਰੀ ਮੰਤਰੀ ਆਪਣੀ ਟੀਮ ਦੇ ਨਾਲ ਸਵੇਰੇ 9 ਵਜੇ ਵਿੱਤ ਮੰਤਰਾਲੇ ਤੋਂ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣਗੇ। ਵਿੱਤ ਮੰਤਰਾਲੇ ਦੇ ਡਾਇਰੈਕਟਰ ਜਨਰਲ (ਮੀਡੀਆ ਅਤੇ ਸੰਚਾਰ) ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਬਾਅਦ ਵਿੱਤ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨੂੰ ਬਜਟ ਬਾਰੇ ਸੰਖੇਪ ਜਾਣਕਾਰੀ ਦੇਣਗੇ ਅਤੇ ਫਿਰ ਸੰਸਦ ਲਈ ਰਵਾਨਾ ਹੋਣਗੇ।

 

ਸਥਾਪਿਤ ਪਰੰਪਰਾਵਾਂ ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਨੂੰ ਸਭ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਦੁਆਰਾ ਬਜਟ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਇਹ ਹਮੇਸ਼ਾ ਇੱਕ ਰਿਵਾਇਤੀ ਮੀਟਿੰਗ ਹੁੰਦੀ ਹੈ, ਕਿਉਂਕਿ ਰਾਸ਼ਟਰਪਤੀ ਕੇਂਦਰੀ ਬਜਟ ਵਿੱਚ ਕਿਸੇ ਬਦਲਾਅ ਦਾ ਸੁਝਾਅ ਨਹੀਂ ਦਿੰਦੇ ਹਨ ਪਰ ਵਿੱਤ ਮੰਤਰੀ ਨੂੰ ਸੰਸਦ ਵਿੱਚ ਅਧਿਕਾਰਤ ਤੌਰ 'ਤੇ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਤੋਂ ਇਜਾਜ਼ਤ ਲੈਣੀ ਪੈਂਦੀ ਹੈ।

 

ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਸੀਤਾਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨਾਲ ਮੁਲਾਕਾਤ ਕਰਕੇ ਬਜਟ ਬਾਰੇ ਕੈਬਨਿਟ ਨੂੰ ਜਾਣਕਾਰੀ ਦੇਣੀ ਹੈ। ਵਿੱਤ ਮੰਤਰਾਲਾ ਬਜਟ ਬਾਰੇ ਗੁਪਤਤਾ ਰੱਖਦਾ ਹੈ, ਆਪਣਾ ਭਾਸ਼ਣ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਬਜਟ ਦੀਆਂ ਵਿਵਸਥਾਵਾਂ ਬਾਰੇ ਗੁਪਤ ਰੱਖਣ ਲਈ ਪਾਬੰਦ ਹੁੰਦਾ ਹੈ।

 

ਜਾਣੋ ਅੱਜ ਕੀ -ਕੀ ਹੋਵੇਗਾ 


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 8.15 ਵਜੇ ਆਪਣੇ ਨਿਵਾਸ (19, ਸਫਦਰਜੰਗ ਰੋਡ) ਤੋਂ ਰਵਾਨਾ ਹੋਣਗੇ।

ਨਿਰਮਲਾ ਸੀਤਾਰਮਨ ਅਤੇ ਬਜਟ ਟੀਮ ਨੌਰਥ ਬਲਾਕ ਤੋਂ ਸਵੇਰੇ 9 ਵਜੇ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਵੇਗੀ। ਨਾਰਥ ਬਲਾਕ ਦੇ ਗੇਟ-2 'ਤੇ ਫੋਟੋ ਓਪ ਹੋਵੇਗਾ।

ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਵੇਰੇ 10 ਵਜੇ ਨਿਰਮਲਾ ਸੀਤਾਰਮਨ ਬਜਟ ਬਰੀਫ ਕੇਸ ਨਾਲ ਸੰਸਦ ਭਵਨ ਪਹੁੰਚੇਗੀ। ਸੰਸਦ ਭਵਨ 'ਚ ਦਾਖਲ ਹੋਣ ਵਾਲੀਆਂ ਪੌੜੀਆਂ 'ਤੇ ਫੋਟੋ ਓਪ ਹੋਵੇਗਾ।

 

ਇਸ ਤੋਂ ਬਾਅਦ ਸੰਸਦ ਭਵਨ 'ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ, ਜਿਸ 'ਚ ਬਜਟ ਨੂੰ ਰਸਮੀ ਮਨਜ਼ੂਰੀ ਦਿੱਤੀ ਜਾਵੇਗੀ। (ਸਵੇਰੇ 10.15 ਤੋਂ ਸਵੇਰੇ 10.30 ਵਜੇ ਤੱਕ ਸ਼ੁਰੂ ਹੋਵੇਗਾ)

ਸਵੇਰੇ 11 ਵਜੇ ਬਜਟ ਪੇਸ਼ ਕੀਤਾ ਜਾਵੇਗਾ ਅਤੇ ਵਿੱਤ ਮੰਤਰੀ ਦਾ ਭਾਸ਼ਣ ਹੋਵੇਗਾ।

ਬਜਟ ਦੇ ਭਾਸ਼ਣ ਤੋਂ ਬਾਅਦ ਪੀਐਮ ਮੋਦੀ ਬਜਟ 'ਤੇ ਟਿੱਪਣੀ ਦੇ ਸਕਦੇ ਹਨ। 

 

 ਬਜਟ ਦੀਆਂ ਵੱਡੀਆਂ ਗੱਲਾਂ-

ਖੇਤੀ, ਕਿਸਾਨਾਂ ਅਤੇ MSME ਸੈਕਟਰ 'ਤੇ ਫੋਕਸ ਕੀਤੇ ਜਾਣ ਦੀ ਸੰਭਾਵਨਾ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਪੈਸਾ ਵਧਾਇਆ ਜਾ ਸਕਦਾ ਹੈ।

ਕਿਸਾਨ ਉਤਪਾਦਕ ਯੂਨੀਅਨਾਂ ( FPO) ਨੂੰ ਹੋਰ ਮਜ਼ਬੂਤ ​​ਕਰਨ ਦਾ ਐਲਾਨ ਕਿਸਾਨ ਅੰਦੋਲਨ ਦੌਰਾਨ ਸਰਕਾਰ ਲਗਾਤਾਰ ਇਸ ਦੀ ਗੱਲ ਕਰਦੀ ਰਹੀ ਸੀ।

ਕਿਸਾਨ ਪੈਨਸ਼ਨ ਯੋਜਨਾ ਦੇ ਬਜਟ ਵਿੱਚ ਵਾਧਾ ਅਤੇ ਵਿਸਤਾਰ ਹੋ ਸਕਦਾ ਹੈ।

ਮਨਰੇਗਾ (MGNREGA) ਦੇ ਬਜਟ ਵਿੱਚ ਵਾਧੇ ਦੀ ਸੰਭਾਵਨਾ ਹੈ।

ਮੱਧ ਵਰਗ ਲਈ ਰਾਹਤ ਦੀ ਉਮੀਦ ਹੈ। ਇਨਕਮ ਟੈਕਸ ਸੀਮਾ ਵਿੱਚ ਛੋਟ ਦੀ ਸੰਭਾਵਨਾ।

 

ਇਲੈਕਟ੍ਰਾਨਿਕ ਸਮਾਨ ਦੀ ਦਰਾਮਦ ਡਿਊਟੀ 'ਚ ਕਟੌਤੀ ਦੀ ਸੰਭਾਵਨਾ ਹੈ।

ਵਾਹਨਾਂ ਅਤੇ ਹੋਰ ਸਮਾਨ ਵਿੱਚ ਵਰਤੇ ਜਾਣ ਵਾਲੇ ਸੈਮੀਕੰਡਕਟਰ ਚਿਪਸ ਦੇ ਆਯਾਤ ਅਤੇ ਨਿਰਮਾਣ ਸੰਬੰਧੀ ਕੁਝ ਰਿਆਇਤਾਂ ਦਾ ਐਲਾਨ ਕਰਨਾ ਵੀ ਸੰਭਵ ਹੈ।

ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੱਡੀ ਰਾਹਤ ਦੀ ਉਮੀਦ ਹੈ ਕਿਉਂਕਿ ਇਹ ਕੋਵਿਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੈਕਟਰ ਹੈ।