Budget 2023 Expectations: ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਦੇਸ਼ ਦਾ ਕੇਂਦਰੀ ਬਜਟ 2023-24 ਪੇਸ਼ ਕਰੇਗੀ। ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਦੇਸ਼ ਦੀ ਬੁਨਿਆਦੀ ਨੀਂਹ ਨੂੰ ਮਜ਼ਬੂਤ ​​ਕਰਨ ਦੀ ਰੂਪਰੇਖਾ ਕਈ ਮੰਚਾਂ ਤੋਂ ਅੱਗੇ ਰੱਖੀ ਜਾ ਚੁੱਕੀ ਹੈ। ਉਸ ਦੇ ਆਧਾਰ 'ਤੇ ਕਿਆਸ ਲਗਾਏ ਜਾ ਰਹੇ ਹਨ ਕਿ ਹਰ ਵਰਗ ਲਈ ਆਉਣ ਵਾਲਾ ਬਜਟ ਕਿਵੇਂ ਦਾ ਹੋਵੇਗਾ? ਪਰ ਮੱਧ ਵਰਗ ਦੇ ਆਮ ਨਾਗਰਿਕਾਂ, ਨੌਜਵਾਨਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਔਰਤਾਂ ਸਮੇਤ ਸਾਰੇ ਵਰਗਾਂ ਨੂੰ ਇਸ ਸਾਲ ਆਉਣ ਵਾਲੇ ਇਸ ਬਜਟ ਤੋਂ ਵੱਡੀਆਂ ਉਮੀਦਾਂ ਹਨ।


ਇਸ ਨੂੰ ਮੁੱਖ ਰੱਖਦਿਆਂ ABP Live ਨੇ ਆਉਣ ਵਾਲੇ ਕੇਂਦਰੀ ਬਜਟ ਬਾਰੇ ਦਿੱਲੀ ਦੀਆਂ ਔਰਤਾਂ ਨਾਲ ਖਾਸ ਗੱਲਬਾਤ ਕੀਤੀ। ਇਸ ਵਿੱਚ ਉਨ੍ਹਾਂ ਨੇ ਆਉਣ ਵਾਲੇ ਕੇਂਦਰੀ ਬਜਟ ਨੂੰ ਲੈ ਕੇ ਆਪਣੀ ਉਮੀਦ ਜਤਾਈ ਹੈ। 'ਏਬੀਪੀ ਲਾਈਵ' ਨੇ ਦਿੱਲੀ ਦੇ ਚਾਂਦਨੀ ਚੌਕ ਦੀ ਵਸਨੀਕ ਹੇਮਾ ਚੌਧਰੀ ਤੋਂ ਜਦੋਂ ਬਜਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, 'ਦੇਸ਼ ਵਿੱਚ ਸਰਬਪੱਖੀ ਵਿਕਾਸ ਹੋ ਰਿਹਾ ਹੈ, ਪਰ ਮੱਧ ਵਰਗੀ ਪਰਿਵਾਰ ਵੀ ਸਰਕਾਰ ਤੋਂ ਵੱਡੀ ਰਾਹਤ ਦੀ ਉਮੀਦ ਕਰ ਰਹੇ ਹਨ।


ਸਿਲੰਡਰ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਬਜਟ ਪ੍ਰਭਾਵਿਤ


ਉਨ੍ਹਾਂ ਨੇ ਅੱਗੇ ਕਿਹਾ, ''ਪਿਛਲੇ ਕੁਝ ਮਹੀਨਿਆਂ ਤੋਂ ਘਰ ਦਾ ਰਾਸ਼ਨ ਹੋਵੇ ਜਾਂ ਫਿਰ ਐੱਲ.ਪੀ.ਜੀ. ਸਿਲੰਡਰ, ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ਅਤੇ ਸੀ.ਐੱਨ.ਜੀ. ਗੈਸ ਦੀਆਂ ਵਧਦੀਆਂ ਕੀਮਤਾਂ ਨੇ ਇਸ ਮਹੀਨੇ ਦੇ ਬਜਟ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦਾ ਅਸਰ ਮੱਧ ਵਰਗੀ ਪਰਿਵਾਰਾਂ ‘ਤੇ ਪੈ ਰਿਹਾ ਹੈ। ਇਸ ਆਉਣ ਵਾਲੇ ਬਜਟ ਵਿੱਚ ਗਰੀਬਾਂ ਨੂੰ ਸਿੱਧੀ ਕੁਝ ਰਾਹਤ ਦਿੱਤੀ ਜਾ ਸਕਦੀ ਹੈ, ਤਾਂ ਜੋ ਅਸੀਂ ਆਪਣੀ ਮਹੀਨੇ ਦੀ ਆਮਦਨ ਦੀ ਸਹੀ ਵਰਤੋਂ ਕਰ ਸਕਣ।


'ਬੱਚਿਆਂ ਦੀ ਪੜ੍ਹਾਈ ਦੇ ਵਧਦੇ ਖਰਚੇ ਤੋਂ ਮਿਲੇ ਰਾਹਤ'


ਮਯੂਰ ਵਿਹਾਰ ਫੇਜ਼ ਵਨ ਦੀ ਰਹਿਣ ਵਾਲੀ 40 ਸਾਲਾ ਰਿੰਕੀ ਤਿਵਾਰੀ ਨੇ ਕਿਹਾ, ''ਹਰ ਸਾਲ ਆਉਣ ਵਾਲੇ ਬਜਟ ਤੋਂ ਸਭ ਤੋਂ ਜ਼ਿਆਦਾ ਉਮੀਦ ਟੈਕਸ ਦਾਤਾ ਯਾਨੀ ਕਿ ਮੱਧ ਵਰਗ ਦੇ ਪਰਿਵਾਰ ਨੂੰ ਹੁੰਦੀ ਹੈ ਪਰ ਇਸ ਬਜਟ ਤੋਂ ਸਿੱਧੇ ਤੌਰ 'ਤੇ ਮੱਧ ਵਰਗ ਪਰਿਵਾਰਾਂ ਨੂੰ ਰਾਹਤ ਨਹੀਂ ਮਿਲਦੀ ਹੈ।" ਪਰ ਅਸੀਂ ਉਮੀਦ ਲਾ ਰਹੇ ਹਾਂ ਕਿ ਸਰਕਾਰ ਇਸ ਵਾਰ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਵਿੱਚ ਕੁਝ ਰਾਹਤ ਦੇਵੇ ਤਾਂ ਕਿ ਉਹ ਆਪਣੇ ਮਹੀਨੇ ਦਾ ਖ਼ਰਤਾ ਆਸਾਨੀ ਨਾਲ ਚਲਾ ਸਕਣ।


ਮਹਿੰਗਾਈ ‘ਤੇ ਕੰਟਰੋਲ ਹੋਣਾ ਜ਼ਰੂਰੀ


ਦੂਜੇ ਪਾਸੇ ਦਿੱਲੀ ਦੇ ਰਾਜੇਂਦਰ ਨਗਰ ਦੀ ਵਸਨੀਕ ਅਨੁਰਾਧਾ ਤੋਮਰ ਨੇ ਕਿਹਾ, "ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸਰਕਾਰ ਲਈ ਹਰ ਵਰਗ ਦੀ ਆਰਥਿਕ ਸਥਿਤੀ ਨੂੰ ਅਨੁਕੂਲ ਕਰਨਾ ਯਕੀਨੀ ਤੌਰ 'ਤੇ ਵੱਡੀ ਚੁਣੌਤੀ ਹੈ। ਇਸ ਕੇਂਦਰੀ ਬਜਟ ਵਿੱਚ ਮਜ਼ਦੂਰ, ਮੱਧ ਵਰਗ, ਪਰਿਵਾਰ ਅਤੇ ਗਰੀਬ ਵਰਗ ਦੇ ਲੋਕਾਂ ਲਈ ਇੱਕ ਵਿਸ਼ੇਸ਼ ਤੋਹਫ਼ਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਘਰ ਦਾ ਖਰਚਾ ਆਸਾਨੀ ਨਾਲ ਚਲਾ ਸਕਣ।


ਇਸ ਵਾਰ ਦੇ ਬਜਟ ਤੋਂ ਹਰ ਵਰਗ ਦੇ ਲੋਕਾਂ ਨੂੰ ਉੱਮੀਦਾਂ ਹਨ, ਦੇਖੋ ਕੀ ਸਰਕਾਰ ਇਨ੍ਹਾਂ ਦੀਆਂ ਉੱਮੀਦਾਂ 'ਤੇ ਖਰੀ ਉਤਰਦੀ ਹੈ ਜਾਂ ਨਹੀਂ। ਇਹ ਤਾਂ ਬਜਟ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।


ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਹੈ ਇਹ ਬਿਮਾਰੀ ਤਾਂ ਨਸਾਂ ਹੋ ਸਕਦੀਆਂ ਡੈਮੇਜ, ਜਾਣੋ ਬਿਮਾਰੀ ਦਾ ਇਲਾਜ ਤੇ ਲੱਛਣ