Business Idea: ਕੋਰੋਨਾ ਨੇ ਬਹੁਤ ਸਾਰੇ ਲੋਕਾਂ ਦੀ ਕਿਸੇ 'ਤੇ ਨਿਰਭਰ ਰਹਿਣ ਦੀ ਆਦਤ ਬਦਲ ਕੇ ਰੱਖ ਦਿੱਤੀ ਹੈ ਤੇ ਆਪਣਾ ਕੰਮ ਕਰਨ ਲਈ ਉਤਸਾਹਿਤ ਕੀਤਾ ਹੈ। ਇਸ ਬਦਲੀ ਜ਼ਿੰਦਗੀ 'ਚ ਕਈਆਂ ਨੇ ਕਿਸਾਨੀ ਦਾ ਰਾਹ ਵੀ ਅਪਣਾਇਆ ਹੈ। ਅੱਜਕੱਲ੍ਹ ਦੇ ਕਿਸਾਨ ਰਵਾਇਤੀ ਫਸਲਾਂ ਦੀ ਕਾਸ਼ਤ ਤੋਂ ਉੱਪਰ ਉੱਠ ਕੇ ਨਵੇਂ ਤਰੀਕਿਆਂ ਨਾਲ ਖੇਤੀ ਕਰਨ ਵਾਲੇ ਮੁੜ ਰਹੇ ਹਨ।
ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਉਗਾ ਕੇ ਕਿਸਾਨ ਚੰਗਾ ਮੁਨਾਫਾ ਕਮਾ ਰਹੇ ਹਨ। ਇਸ ਵੇਲੇ ਸਾਗੌਨ, ਚੰਦਨ ਤੇ ਮਹੋਗਨੀ ਵਰਗੇ ਰੁੱਖਾਂ ਦੀ ਕਾਸ਼ਤ ਕਿਸਾਨਾਂ ਦੀ ਚੰਗੀ ਕਮਾਈ ਦਾ ਸਾਧਨ ਬਣ ਰਿਹਾ ਹੈ। ਮਹੋਗਨੀ ਨੂੰ ਸਦਾਬਹਾਰ ਰੁੱਖ ਮੰਨਿਆ ਜਾਂਦਾ ਹੈ ਜੋ 200 ਫੁੱਟ ਦੀ ਉਚਾਈ ਤੱਕ ਵਧ ਸਕਦਾ ਹੈ। ਲਾਲ ਤੇ ਭੂਰੇ ਰੰਗ ਦੀ ਇਸ ਦੀ ਲੱਕੜ ਹੁੰਦੀ ਹੈ ਜਿਸ ਨੂੰ ਪਾਣੀ ਨਾਲ ਨੁਕਸਾਨ ਨਹੀਂ ਹੁੰਦਾ। ਇਸ ਨੂੰ ਅਜਿਹੀ ਜਗ੍ਹਾ 'ਤੇ ਲਗਾਇਆ ਜਾਂਦਾ ਹੈ ਜਿੱਥੇ ਤੇਜ਼ ਹਵਾਵਾਂ ਦਾ ਘੱਟ ਖਤਰਾ ਹੋਵੇ।
ਕਿੱਥੇ ਹੁੰਦੀ ਮਹੋਗਨੀ ਦੇ ਰੁੱਖਾਂ ਦੀ ਵਰਤੋਂ
ਮਹੋਗਨੀ ਦੇ ਦਰੱਖਤ ਦੀ ਲੱਕੜ ਦੀ ਕੀਮਤ ਬਾਜ਼ਾਰ ਵਿੱਚ ਹਮੇਸ਼ਾ ਉੱਚੀ ਰਹਿੰਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪਾਣੀ ਨਾਲ ਵੀ ਖਰਾਬ ਨਹੀਂ ਹੁੰਦੇ। ਟਿਕਾਊ ਹੋਣ ਕਾਰਨ ਇਸ ਦੀ ਵਰਤੋਂ ਜਹਾਜ਼, ਗਹਿਣੇ, ਫਰਨੀਚਰ, ਪਲਾਈਵੁੱਡ, ਸਜਾਵਟ ਤੇ ਮੂਰਤੀਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਰੁੱਖ ਦੇ ਨੇੜੇ ਮੱਛਰ ਤੇ ਕੀੜੇ ਵੀ ਨਹੀਂ ਆਉਂਦੇ। ਇਸ ਦੇ ਪੱਤਿਆਂ ਤੇ ਬੀਜਾਂ ਦੇ ਤੇਲ ਦੀ ਵਰਤੋਂ ਮੱਛਰ ਭਜਾਉਣ ਤੇ ਕੀਟਨਾਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ, ਇਸ ਦੀ ਵਰਤੋਂ ਸਾਬਣ, ਪੇਂਟ, ਵਾਰਨਿਸ਼ ਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਇਸ ਦੇ ਪੱਤੇ ਕੈਂਸਰ, ਬਲੱਡ ਪ੍ਰੈਸ਼ਰ, ਦਮਾ, ਜ਼ੁਕਾਮ ਤੇ ਸ਼ੂਗਰ ਸਮੇਤ ਕਈ ਬਿਮਾਰੀਆਂ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ। ਜਿਸ ਕਾਰਨ ਕਿਸਾਨ ਇਸ ਦੀ ਸਿਰਫ ਲੱਕੜ ਹੀ ਨਹੀਂ ਬਲਕਿ ਇਸ ਦੇ ਪੱਤਿਆਂ, ਬੀਜ਼ਾਂ ਤੋਂ ਵੀ ਮੁਨਾਫਾ ਕਮਾ ਸਕਦੇ ਹਨ। ਬਾਕੀ ਦਰੱਖਤਾਂ ਨਾਲੋਂ ਵੱਧ ਗੁਣਾਂ ਕਾਰਨ ਕਿਸਾਨ ਕੁਝ ਹੀ ਸਾਲਾਂ 'ਚ ਇਸ ਤੋਂ ਕਰੋੜਪਤੀ ਬਣ ਸਕਦੇ ਹਨ।
ਮਹੋਗਨੀ ਦੀ ਖੇਤੀ ਕਰਕੇ ਕੁਝ ਹੀ ਸਮੇਂ 'ਚ ਵੀ ਬਣ ਸਕਦੇ ਹੋ ਕਰੋੜਪਤੀ, ਖਾਸ ਗੁਣਾਂ ਵਾਲੇ ਹੁੰਦੇ ਇਹ ਦਰੱਖਤ
abp sanjha
Updated at:
17 May 2022 07:36 AM (IST)
Edited By: sanjhadigital
Business Idea: ਕੋਰੋਨਾ ਨੇ ਬਹੁਤ ਸਾਰੇ ਲੋਕਾਂ ਦੀ ਕਿਸੇ 'ਤੇ ਨਿਰਭਰ ਰਹਿਣ ਦੀ ਆਦਤ ਬਦਲ ਕੇ ਰੱਖ ਦਿੱਤੀ ਹੈ ਤੇ ਆਪਣਾ ਕੰਮ ਕਰਨ ਲਈ ਉਤਸਾਹਿਤ ਕੀਤਾ ਹੈ। ਇਸ ਬਦਲੀ ਜ਼ਿੰਦਗੀ 'ਚ ਕਈਆਂ ਨੇ ਕਿਸਾਨੀ ਦਾ ਰਾਹ ਵੀ ਅਪਣਾਇਆ ਹੈ।
ਮਹੋਗਨੀ ਫਾਰਮਿੰਗ
NEXT
PREV
Published at:
17 May 2022 07:36 AM (IST)
- - - - - - - - - Advertisement - - - - - - - - -