Car Insurance Claim: ਇੰਸ਼ੋਰੈਂਸ ਭਾਵੇਂ ਕਾਰ ਦਾ ਹੋਵੇ ਜਾਂ ਵਿਅਕਤੀ ਦਾ, ਵੇਚਣ ਵੇਲੇ ਕੰਪਨੀਆਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਦੀਆਂ ਹਨ, ਪਰ ਜਦੋਂ ਕਲੇਮ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਸਾਰਾ ਜ਼ੋਰ ਕੋਈ ਨਾ ਕੋਈ ਬਹਾਨਾ ਲੱਭ ਕੇ ਇਸ ਨੂੰ ਖਾਰਜ ਕਰਨ 'ਤੇ ਹੁੰਦਾ ਹੈ।


ਕਾਰ ਬੀਮਾ ਕਰਵਾਉਂਦੇ ਸਮੇਂ, ਸਭ ਤੋਂ ਪਹਿਲਾਂ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਸ ਵਿੱਚ ਸਾਰੀਆਂ ਜ਼ਰੂਰੀ ਸੇਵਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਦੂਜਾ, ਤੁਹਾਡੇ ਕੋਲ ਜੋ ਵੀ ਪਾਲਿਸੀ ਹੈ, ਉਸ ਦੇ ਨਿਯਮਾਂ ਅਤੇ ਸ਼ਰਤਾਂ ਤੋਂ ਇਲਾਵਾ, ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸੇਵਾਵਾਂ ਬਾਰੇ ਸਪੱਸ਼ਟ ਜਾਣਕਾਰੀ ਹੋਣੀ ਜ਼ਰੂਰੀ ਹੈ। ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਜਿਵੇਂ ਕਿ ਪਾਲਿਸੀ ਵਿੱਚ ਕੀ ਕਵਰ ਕੀਤਾ ਗਿਆ ਹੈ ਤੇ ਕੀ ਨਹੀਂ, ਕਲੇਮ 'ਤੇ ਤੁਹਾਡੇ ਹਿੱਸੇ ਕਿੰਨਾ ਪੈਸਾ ਹੋਵੇਗਾ।


ਦੇਰੀ ਨਾਲ ਕਲੇਮ ਕਰਨ ਉੱਤੇ ਵੀ ਹੋ ਸਕਦਾ ਹੈ ਰੱਦ
ਕਾਰ ਬੀਮਾ ਕਲੇਮ ਲੈਣ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਜ਼ਿਆਦਾਤਰ ਪਾਲਿਸੀਆਂ ਵਿੱਚ ਇਹ ਸਪੱਸ਼ਟ ਲਿਖਿਆ ਹੁੰਦਾ ਹੈ ਕਿ ਦੁਰਘਟਨਾ ਦੇ ਤੁਰੰਤ ਬਾਅਦ ਕਲੇਮ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਲੈਂਦੇ ਹੋ ਤਾਂ ਕੰਪਨੀਆਂ ਕਲੇਮ ਨੂੰ ਰੱਦ ਕਰ ਸਕਦੀਆਂ ਹਨ। ਸਮੇਂ 'ਤੇ ਕਲੇਮ ਕਰਨ ਨਾਲ, ਤੁਹਾਨੂੰ ਸਮੇਂ 'ਤੇ ਪੈਸੇ ਮਿਲ ਜਾਣਗੇ ਅਤੇ ਪ੍ਰਕਿਰਿਆ ਵੀ ਤੇਜ਼ੀ ਨਾਲ ਪੂਰੀ ਹੋ ਜਾਂਦੀ ਹੈ।


ਮੋਡੀਫਾਈ ਕਰਨ ਉੱਤੇ ਵੀ ਹੋ ਸਕਦਾ ਹੈ ਰੱਦ
ਅੱਜ-ਕੱਲ੍ਹ, ਬਹੁਤ ਸਾਰੇ ਨੌਜਵਾਨ ਕਾਰ ਨੂੰ ਖਰੀਦਦੇ ਹੀ ਇਸ ਨੂੰ ਮੋਡੀਫਾਈ ਕਰਕੇ ਡਿਜ਼ਾਈਨਰ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਬੀਮਾ ਕੰਪਨੀਆਂ ਸਪੱਸ਼ਟ ਤੌਰ 'ਤੇ ਕਹਿੰਦੀਆਂ ਹਨ ਕਿ ਅਜਿਹੀ ਕੋਈ ਵੀ ਮੋਡੀਫਿਕੇਸ਼ਨ ਬਿਨਾਂ ਪੂਰਵ ਸੂਚਨਾ ਅਤੇ ਇਜਾਜ਼ਤ ਦੇ ਨਹੀਂ ਕੀਤੀ ਜਾ ਸਕਦੀ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਰਘਟਨਾ ਤੋਂ ਬਾਅਦ ਕਲੇਮ ਰੱਦ ਹੋ ਸਕਦਾ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਕਾਰ ਕੰਪਨੀ ਦੁਆਰਾ ਸਟੈਂਡਰਡ ਵਾਹਨ ਬਣਾਉਣ ਤੋਂ ਬਾਅਦ, ਤੁਸੀਂ ਮੋਡੀਫੀਕੇਸ਼ਨ ਕਰਕੇ ਜੋਖਮ ਪੈਦਾ ਕਰ ਸਕਦੇ ਹੋ, ਜੋ ਕਿ ਹਾਦਸੇ ਦਾ ਕਾਰਨ ਬਣ ਸਕਦਾ ਹੈ। ਕਿਉਂਕਿ ਤੁਹਾਡੀ ਪਾਲਿਸੀ ਵਿੱਚ ਕਾਰ ਦੇ ਅਸਲ ਮਾਡਲ ਦਾ ਹੀ ਬੀਮਾ ਕੀਤਾ ਗਿਆ ਹੈ, ਇਸ ਲਈ ਇਸ ਦੇ ਮੋਡੀਫਿਕੇਸ਼ਨ 'ਤੇ ਕੋਈ ਕਲੇਮ ਨਹੀਂ ਹੋ ਸਕਦਾ।


ਕੋਈ ਵੀ ਗਲਤ ਜਾਣਕਾਰੀ ਨਾ ਦਿਓ
ਕਈ ਕਲੇਮ ਦੇ ਮਾਮਲਿਆਂ ਨੂੰ ਇਸ ਲਈ ਵੀ ਰੱਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਪਭੋਗਤਾ ਜਾਂ ਤਾਂ ਗਲਤ ਜਾਣਕਾਰੀ ਭਰ ਦਿੰਦੇ ਹਨ ਜਾਂ ਅਧੂਰੀ ਜਾਣਕਾਰੀ ਦੇ ਕੇ ਕਲੇਮ ਕਰਦੇ ਹਨ। ਇਸ ਵਿੱਚ ਦੁਰਘਟਨਾ ਦੀ ਅਸਲ ਸਥਿਤੀ, ਦੁਰਘਟਨਾ ਵਿੱਚ ਹੋਏ ਨੁਕਸਾਨ ਅਤੇ ਬੀਮੇਧਾਰਕ ਦੇ ਨਿੱਜੀ ਵੇਰਵੇ ਬਹੁਤ ਮਹੱਤਵਪੂਰਨ ਹੁੰਦੇ ਹਨ। ਤੁਹਾਡੇ ਕਲੇਮ ਵਿੱਚ ਜਿੰਨੀ ਜ਼ਿਆਦਾ ਸ਼ੁੱਧਤਾ ਹੋਵੇਗੀ, ਇਸ ਦੇ ਮਨਜ਼ੂਰ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ।


ਜੇਕਰ ਨਸ਼ਾ ਕਰਦੇ ਹੋਏ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ। ਬੀਮਾ ਕੰਪਨੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਜੇਕਰ ਤੁਸੀਂ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਨਸ਼ੇ 'ਚ ਗੱਡੀ ਚਲਾ ਰਹੇ ਹੋ ਅਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਹ ਨਿਯਮਾਂ ਦੀ ਘੋਰ ਉਲੰਘਣਾ ਹੈ। ਇਸ ਕਾਰਨ ਵੀ ਕੰਪਨੀ ਤੁਹਾਨੂੰ ਕਲੇਮ ਦੇਣ ਤੋਂ ਇਨਕਾਰ ਕਰ ਸਕਦੀ ਹੈ।


ਇੰਨਾ ਹੀ ਨਹੀਂ ਜੇਕਰ ਅਜਿਹਾ ਕੁਝ ਸੱਚ ਪਾਇਆ ਗਿਆ ਤਾਂ ਟਰਾਂਸਪੋਰਟ ਵਿਭਾਗ ਤੁਹਾਡੇ 'ਤੇ ਭਾਰੀ ਜੁਰਮਾਨਾ ਲਗਾ ਸਕਦਾ ਹੈ। ਇਸ ਤੋਂ ਇਲਾਵਾ ਆਪਣੇ ਵਾਹਨ ਦੀ ਕੈਰਾਗਿਰੀ ਦਾ ਧਿਆਨ ਰੱਖੋ। ਜੇ ਤੁਸੀਂ ਆਪਣੇ ਵਾਹਨ ਨਾਲ ਕਮਰਸ਼ਿਅਲ ਕੰਮ ਲੈ ਰਹੇ ਹੋ ਤੇ ਉਹ ਵਾਹਨ ਕਮਰਸ਼ਿਅਲ ਕੈਟਾਗਿਰੀ ਵਿੱਚ ਨਹੀਂ ਆਉਂਦਾ ਤਾਂ ਤੁਹਾਡਾ ਕਲੇਮ ਰੱਦ ਹੋ ਸਕਦਾ ਹੈ।