Central Government: ਕੇਂਦਰ ਸਰਕਾਰ ਸਾਰੇ ਯੂਜ਼ਰਸ ਨੂੰ ਦੇ ਰਹੀ 3 ਮਹੀਨੇ ਦਾ ਮੁਫ਼ਤ ਰੀਚਾਰਜ, ਜਾਣੋਂ ਅਸਲ ਸੱਚਾਈ ?
ਕੇਂਦਰ ਸਰਕਾਰ (Central Government) ਦੁਆਰਾ ਸਮੇਂ-ਸਮੇਂ 'ਤੇ ਦੇਸ਼ ਦੇ ਸਾਰੇ ਲੋਕਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮੈਸੇਜ ਵਾਇਰਲ ਹੋ ਰਿਹਾ ਹੈ
PIB Fact Check : ਕੇਂਦਰ ਸਰਕਾਰ (Central Government) ਦੁਆਰਾ ਸਮੇਂ-ਸਮੇਂ 'ਤੇ ਦੇਸ਼ ਦੇ ਸਾਰੇ ਲੋਕਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਸਾਰੇ ਭਾਰਤੀਆਂ ਨੂੰ 3 ਮਹੀਨੇ ਦਾ ਮੁਫ਼ਤ ਰੀਚਾਰਜ (Free Recharge) ਦੇ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਸੰਦੇਸ਼ ਦੀ ਸੱਚਾਈ ਕੀ ਹੈ?
ਪੀਆਈਬੀ ਨੇ ਦਿੱਤੀ ਜਾਣਕਾਰੀ
PIB ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੰਦੇਸ਼ ਦੀ ਤੱਥ-ਜਾਂਚ ਕੀਤੀ, ਜਿਸ ਤੋਂ ਬਾਅਦ PIB ਨੇ ਤੱਥ-ਜਾਂਚ ਕੀਤੀ ਤੇ ਇਸ ਸੰਦੇਸ਼ ਦੀ ਸੱਚਾਈ ਬਾਰੇ ਪਤਾ ਲਗਾਇਆ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਅਸਲ ਵਿੱਚ ਸਾਰੇ ਲੋਕਾਂ ਨੂੰ 3 ਮਹੀਨੇ ਦਾ ਰੀਚਾਰਜ ਮੁਫ਼ਤ ਦੇ ਰਹੀ ਹੈ।
ਪੀਆਈਬੀ ਨੇ ਕੀਤਾ ਟਵੀਟ
ਪੀਆਈਬੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਵਾਇਰਲ ਸੰਦੇਸ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਸਾਰੇ ਭਾਰਤੀ ਉਪਭੋਗਤਾਵਾਂ ਨੂੰ ਔਨਲਾਈਨ ਪੜ੍ਹਾਈ ਲਈ 3 ਮਹੀਨਿਆਂ ਦਾ ਰੀਚਾਰਜ ਮੁਫ਼ਤ ਦੇ ਰਹੀ ਹੈ।
ਦਾਅਵਾ ਪੂਰੀ ਤਰ੍ਹਾਂ ਫਰਜ਼ੀ
ਤੁਹਾਨੂੰ ਦੱਸ ਦੇਈਏ ਕਿ ਪੀਆਈਬੀ ਨੇ ਟਵੀਟ ਵਿੱਚ ਅੱਗੇ ਲਿਖਿਆ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਭਾਰਤ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਤਰ੍ਹਾਂ ਦੇ ਮੈਸੇਜ ਤੋਂ ਰਹੋ ਸਾਵਧਾਨ
ਤੱਥਾਂ ਦੀ ਜਾਂਚ ਤੋਂ ਬਾਅਦ ਪੀਆਈਬੀ ਨੇ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਕਿਹਾ ਕਿ ਹਰ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਜਿਹੇ ਸੰਦੇਸ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਪੀਆਈਬੀ ਨੇ ਲੋਕਾਂ ਨੂੰ ਅਜਿਹੇ ਸੰਦੇਸ਼ਾਂ ਨੂੰ ਅੱਗੇ ਨਾ ਭੇਜਣ ਲਈ ਕਿਹਾ ਹੈ। ਅਜਿਹੇ ਸੰਦੇਸ਼ਾਂ ਦੁਆਰਾ ਗੁੰਮਰਾਹ ਹੋ ਕੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਤੇ ਪੈਸੇ ਨੂੰ ਜੋਖਮ ਵਿੱਚ ਪਾਉਂਦੇ ਹੋ।
ਜਾਣੋ ਤੱਥਾਂ ਦੀ ਜਾਂਚ ਕਿਵੇਂ ਕਰਨੀ ਹੈ?
ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਤੁਸੀਂ ਉਸ ਦੀ ਸੱਚਾਈ ਜਾਣਨ ਲਈ ਫੈਕਟ ਚੈਕ ਕਰ ਸਕਦੇ ਹੋ। ਤੁਸੀਂ PIB ਰਾਹੀਂ ਤੱਥਾਂ ਦੀ ਜਾਂਚ ਕਰ ਸਕਦੇ ਹੋ। ਇਸ ਲਈ ਤੁਹਾਨੂੰ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ WhatsApp ਨੰਬਰ +918799711259 ਜਾਂ ਈਮੇਲ: pibfactcheck@gmail.com 'ਤੇ ਵੀ ਭੇਜ ਸਕਦੇ ਹੋ।
एक वायरल #WhatsApp मैसेज में दावा किया जा रहा है कि भारत सरकार ऑनलाइन पढ़ाई के लिए सभी भारतीय यूजर्स को 3 महीने का रिचार्ज फ्री में दे रही है।#PIBFactCheck:
— PIB Fact Check (@PIBFactCheck) March 7, 2022
➡️यह दावा #फ़र्ज़ी है।
➡️भारत सरकार ने ऐसी कोई घोषणा नहीं की है। pic.twitter.com/7OkZd3eNqZ