ਪੜਚੋਲ ਕਰੋ

CNG and PNG Price Hike : ਗੱਡੀ ਚਲਾਉਣੀ ਅਤੇ ਰਸੋਈ ਚਲਾਉਣੀ ਹੋਈ ਮਹਿੰਗੀ! CNG-PNG ਦੇ ਦੀਆਂ ਵਧੀਆਂ ਕੀਮਤਾਂ  

CNG and PNG Price Hike : ਮਹਿੰਗਾਈ ਦਾ ਅਸਰ ਹੁਣ ਗੱਡੀ ਚਲਾਉਣ ਤੋਂ ਲੈ ਕੇ ਰਸੋਈ ਦੇ ਬਜਟ ਤੱਕ ਪੈ ਰਿਹਾ ਹੈ। ਮਹਾਰਾਸ਼ਟਰ ਦੇ ਪੁਣੇ ਅਤੇ ਪਿੰਪਰੀ-ਚਿੰਚਵਾੜ ਵਿੱਚ CNG ਅਤੇ ਘਰੇਲੂ PNG ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ

CNG and PNG Price Hike : ਮਹਿੰਗਾਈ ਦਾ ਅਸਰ ਹੁਣ ਗੱਡੀ ਚਲਾਉਣ ਤੋਂ ਲੈ ਕੇ ਰਸੋਈ ਦੇ ਬਜਟ ਤੱਕ ਪੈ ਰਿਹਾ ਹੈ। ਮਹਾਰਾਸ਼ਟਰ ਦੇ ਪੁਣੇ ਅਤੇ ਪਿੰਪਰੀ-ਚਿੰਚਵਾੜ ਵਿੱਚ CNG ਅਤੇ ਘਰੇਲੂ PNG ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਮਹਾਰਾਸ਼ਟਰ ਨੈਚੁਰਲ ਗੈਸ ਲਿਮਟਿਡ (MNGL) ਨੇ ਦੋਵਾਂ ਤਰ੍ਹਾਂ ਦੀ ਗੈਸ ਦੇ ਰੇਟਾਂ ਵਿੱਚ ਵਾਧਾ ਕੀਤਾ ਹੈ। ਨਵੇਂ ਰੇਟ 12 ਨਵੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਏ ਹਨ। ਇਸ ਵਾਧੇ ਤੋਂ ਬਾਅਦ CNG ਨਾਲ ਚੱਲਣ ਵਾਲੀਆਂ ਕਾਰਾਂ, ਆਟੋ ਅਤੇ ਕੈਬ ਚਲਾਉਣ ਵਾਲਿਆਂ ਦਾ ਖਰਚ ਵਧੇਗਾ। ਇਸ ਦੇ ਨਾਲ ਹੀ ਘਰਾਂ ਵਿੱਚ ਪਾਈਪ ਰਾਹੀਂ ਆਉਣ ਵਾਲੀ PNG ਗੈਸ ਵਰਤਣ ਵਾਲੇ ਪਰਿਵਾਰਾਂ ਨੂੰ ਵੀ ਹੁਣ ਵੱਧ ਬਿੱਲ ਦੇਣਾ ਪਵੇਗਾ।

ਕਿੰਨੀ ਮਹਿੰਗੀ ਹੋਈ CNG?

ਪੁਣੇ ਅਤੇ ਪਿੰਪਰੀ-ਚਿੰਚਵਾੜ ਵਿੱਚ CNG ਦੀ ਕੀਮਤ ਵਿੱਚ 1.25 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇੱਕ ਕਿਲੋ CNG ਦੀ ਕੀਮਤ 97.75 ਰੁਪਏ ਸੀ, ਜੋ ਹੁਣ ਵਧ ਕੇ 99 ਰੁਪਏ ਹੋ ਗਈ ਹੈ।ਸਿਰਫ਼ ਪੁਣੇ ਅਤੇ ਪਿੰਪਰੀ-ਚਿੰਚਵਾੜ ਹੀ ਨਹੀਂ, ਸਗੋਂ ਚਾਕਣ, ਤਲੇਗਾਂਵ ਅਤੇ ਹਿੰਜਵਾੜੀ ਵਰਗੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਨਵੇਂ ਰੇਟ ਲਾਗੂ ਕੀਤੇ ਗਏ ਹਨ। ਇਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ 'ਤੇ ਪੈ ਸਕਦਾ ਹੈ ਜੋ ਰੋਜ਼ਾਨਾ ਆਪਣੀ ਗੱਡੀ ਰਾਹੀਂ ਲੰਬੀ ਦੂਰੀ ਤੈਅ ਕਰਦੇ ਹਨ। ਖ਼ਾਸ ਕਰਕੇ ਆਟੋ ਅਤੇ ਕੈਬ ਚਾਲਕਾਂ ਨੂੰ ਹੁਣ ਗੈਸ ਭਰਵਾਉਣ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ।

PNG ਗੈਸ ਦੀਆਂ ਕੀਮਤਾਂ ਕਿੰਨੀਆਂ ਵਧੀਆਂ?

ਵਾਹਨ ਚਾਲਕਾਂ ਦੇ ਨਾਲ-ਨਾਲ ਘਰੇਲੂ ਗੈਸ ਵਰਤਣ ਵਾਲੇ ਪਰਿਵਾਰਾਂ 'ਤੇ ਵੀ ਮਹਿੰਗਾਈ ਦੀ ਮਾਰ ਪਈ ਹੈ। ਪੁਣੇ ਅਤੇ ਪਿੰਪਰੀ-ਚਿੰਚਵਾੜ ਦੇ ਨਗਰ ਨਿਗਮ ਖੇਤਰਾਂ ਵਿੱਚ ਘਰੇਲੂ PNG ਦੀ ਕੀਮਤ 1.50 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (SCM) ਵਧਾ ਦਿੱਤੀ ਗਈ ਹੈ। ਇਸ ਵਾਧੇ ਤੋਂ ਬਾਅਦ PNG ਗੈਸ ਦੀ ਨਵੀਂ ਕੀਮਤ 53 ਰੁਪਏ ਪ੍ਰਤੀ SCM ਹੋ ਗਈ ਹੈ। ਪਹਿਲਾਂ ਇਸ ਲਈ 51.50 ਰੁਪਏ ਪ੍ਰਤੀ SCM ਦੇਣੇ ਪੈਂਦੇ ਸਨ।

ਕਿਉਂ ਵਧੀਆਂ CNG ਅਤੇ PNG ਦੀਆਂ ਕੀਮਤਾਂ?

MNGL ਮੁਤਾਬਕ ਗੈਸ ਖਰੀਦਣ ਦੀ ਲਾਗਤ ਵਧਣ ਕਾਰਨ ਕੀਮਤਾਂ ਵਿੱਚ ਤਬਦੀਲੀ ਕਰਨੀ ਪਈ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਮੰਗਵਾਈ ਜਾਣ ਵਾਲੀ ਰੀਗੈਸੀਫਾਈਡ ਲਿਕੁਇਫਾਈਡ ਨੈਚੁਰਲ ਗੈਸ (R-LNG) ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ। ਭਾਰਤ ਆਪਣੀ ਲੋੜ ਦੀ ਸਾਰੀ ਕੁਦਰਤੀ ਗੈਸ ਦੇਸ਼ ਵਿੱਚ ਹੀ ਪੈਦਾ ਨਹੀਂ ਕਰਦਾ। ਆਪਣੀ ਮੰਗ ਪੂਰੀ ਕਰਨ ਲਈ ਕੁਝ ਗੈਸ ਵਿਦੇਸ਼ਾਂ ਤੋਂ ਵੀ ਮੰਗਵਾਉਣੀ ਪੈਂਦੀ ਹੈ। ਅਜਿਹੇ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਗੈਸ ਦੀਆਂ ਕੀਮਤਾਂ ਵਧਣ ਅਤੇ ਦਰਾਮਦ ਦਾ ਖਰਚ ਵਧਣ ਨਾਲ ਕੰਪਨੀਆਂ ਦੀ ਲਾਗਤ 'ਤੇ ਅਸਰ ਪੈਂਦਾ ਹੈ। ਇਸੇ ਕਾਰਨ ਹੁਣ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

Advertisement

ਟਾਪ ਹੈਡਲਾਈਨ

ਲਗਾਤਾਰ ਤੀਜੇ ਦਿਨ ਮੁੱਧੇ ਮੂੰਹ ਡਿੱਗਿਆ ਗੋਲਡ, 2200 ਰੁਪਏ ਦੀ ਵੱਡੀ ਗਿਰਾਵਟ; ਜਾਣੋ ਨਵੀਆਂ ਕੀਮਤਾਂ
ਲਗਾਤਾਰ ਤੀਜੇ ਦਿਨ ਮੁੱਧੇ ਮੂੰਹ ਡਿੱਗਿਆ ਗੋਲਡ, 2200 ਰੁਪਏ ਦੀ ਵੱਡੀ ਗਿਰਾਵਟ; ਜਾਣੋ ਨਵੀਆਂ ਕੀਮਤਾਂ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਪੰਜਾਬ 'ਚ Verka ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਹੋਇਆ ਮਹਿੰਗਾ; ਦੇਖੋ ਪੂਰੀ ਲਿਸਟ ਕਿਸ ਦੀਆਂ ਕਿੰਨੀਆਂ ਵਧੀਆਂ ਕੀਮਤਾਂ
ਪੰਜਾਬ 'ਚ Verka ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਹੋਇਆ ਮਹਿੰਗਾ; ਦੇਖੋ ਪੂਰੀ ਲਿਸਟ ਕਿਸ ਦੀਆਂ ਕਿੰਨੀਆਂ ਵਧੀਆਂ ਕੀਮਤਾਂ
Retail Inflation : ਮਹਿੰਗਾਈ ਨੇ ਤੋੜੇ ਰਿਕਾਰਡ! RBI ਦੀ 6% ਦੀ ਲਿਮਟ ਤੋਂ ਪਾਰ ਪਹੁੰਚੀ ਦਰ, ਪਿਆਜ਼ ਤੇ ਲਸਣ ਨੇ ਕੱਢੇ ਲੋਕਾਂ ਦੇ ਵੱਟ
Retail Inflation : ਮਹਿੰਗਾਈ ਨੇ ਤੋੜੇ ਰਿਕਾਰਡ! RBI ਦੀ 6% ਦੀ ਲਿਮਟ ਤੋਂ ਪਾਰ ਪਹੁੰਚੀ ਦਰ, ਪਿਆਜ਼ ਤੇ ਲਸਣ ਨੇ ਕੱਢੇ ਲੋਕਾਂ ਦੇ ਵੱਟ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਨਜਾਇਜ਼ ਪਿਸਤੌਲ ਨਾਲ ASI ਨੂੰ ਲੱਗੀ ਗੋਲੀ, ਸੱਚ ਲੁਕਾਉਣ ਦੇ ਦੋਸ਼ 'ਚ ਤਿੰਨ ਪੁਲਿਸ ਸਸਪੈਂਡ; ਜਾਣੋ ਪੂਰਾ ਮਾਮਲਾ
ਨਜਾਇਜ਼ ਪਿਸਤੌਲ ਨਾਲ ASI ਨੂੰ ਲੱਗੀ ਗੋਲੀ, ਸੱਚ ਲੁਕਾਉਣ ਦੇ ਦੋਸ਼ 'ਚ ਤਿੰਨ ਪੁਲਿਸ ਸਸਪੈਂਡ; ਜਾਣੋ ਪੂਰਾ ਮਾਮਲਾ
ਪੰਜਾਬ 'ਚ Verka ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਹੋਇਆ ਮਹਿੰਗਾ; ਦੇਖੋ ਪੂਰੀ ਲਿਸਟ ਕਿਸ ਦੀਆਂ ਕਿੰਨੀਆਂ ਵਧੀਆਂ ਕੀਮਤਾਂ
ਪੰਜਾਬ 'ਚ Verka ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਹੋਇਆ ਮਹਿੰਗਾ; ਦੇਖੋ ਪੂਰੀ ਲਿਸਟ ਕਿਸ ਦੀਆਂ ਕਿੰਨੀਆਂ ਵਧੀਆਂ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਨਵੰਬਰ 2026
Embed widget