ਨਵੀਂ ਦਿੱਲੀ: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਕ, ਪੈਪਸੀਕੋ ਤੇ ਬਿਸਲੇਰੀ ਨੂੰ ਪਲਾਸਟਿਕ ਦੇ ਕੂੜੇ ਦੀ ਜਾਣਕਾਰੀ ਤੇ ਕਲੈਕਸ਼ਨ ਦੀ ਜਾਣਕਾਰੀ ਸਰਕਾਰੀ ਬਾਡੀ ਨੂੰ ਨਾ ਦੇਣ ਦੇ ਮਾਮਲੇ 'ਤੇ ਭਾਰੀ ਜੁਰਮਾਨਾ ਲਾਇਆ ਹੈ। ਇਨ੍ਹਾਂ ਕੰਪਨੀਆਂ ਨੂੰ ਤਕਰੀਬਨ 72 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਸੀਪੀਸੀਬੀ ਨੇ ਬਿਸਲੇਰੀ 'ਤੇ 10.75 ਕਰੋੜ ਰੁਪਏ, ਪੈਪਸੀਕੋ ਇੰਡੀਆ' ਤੇ 8.7 ਕਰੋੜ ਰੁਪਏ ਤੇ ਕੋਕਾ-ਕੋਲਾ ਬੇਵਰੇਜ 'ਤੇ 50.66 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ।


 


ਕੋਕ, ਪੈਪਸੀਕੋ ਤੇ ਬਿਸਲੇਰੀ ਤੋਂ ਇਲਾਵਾ, ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਵੀ ਜੁਰਮਾਨਾ ਕੀਤਾ ਗਿਆ ਹੈ। ਪਤੰਜਲੀ 'ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਹੈ। ਇੱਕ ਹੋਰ ਕੰਪਨੀ ਨੂੰ 85.9 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।


 


ਪਲਾਸਟਿਕ ਦੇ ਕਚਰੇ ਦੇ ਮਾਮਲੇ 'ਚ ਐਕਸਟੈਂਡਡ ਪ੍ਰੋਡਿਊਸਰ ਰਿਸਪੋਨਸਿਬਿਲਿਟੀ (ਈਪੀਆਰ) ਇੱਕ ਪਾਲਿਸੀ ਪੈਮਾਨਾ ਹੁੰਦਾ ਹੈ ਜਿਸ ਦੇ ਅਧਾਰ 'ਤੇ ਪਲਾਸਟਿਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਉਤਪਾਦ ਦੇ ਨਿਪਟਾਰੇ ਲਈ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਇਸ ਪ੍ਰਸੰਗ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਨੂੰ 15 ਦਿਨਾਂ ਦੇ ਅੰਦਰ ਜੁਰਮਾਨਾ ਅਦਾ ਕਰਨਾ ਪਏਗਾ।


 


ਪਲਾਸਟਿਕ ਦੇ ਕੂੜੇਦਾਨ ਦੀ ਮਾਤਰਾ ਬਾਰੇ ਗੱਲ ਕਰੀਏ ਤਾਂ ਜਨਵਰੀ ਤੋਂ ਸਤੰਬਰ 2020 ਤੱਕ, ਬਿਸਲੇਰੀ ਦਾ ਪਲਾਸਟਿਕ ਕੂੜਾ ਲਗਭਗ 21 ਹਜ਼ਾਰ 500 ਟਨ ਰਿਹਾ ਹੈ। ਇਸ ਲਈ ਕੰਪਨੀ ਨੂੰ ਪ੍ਰਤੀ ਟਨ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਪੈਪਸੀਕੋ ਤੇ ਕੋਕਾ ਕੋਲਾ ਕੂੜਾ ਕ੍ਰਮਵਾਰ 11,194 ਤੇ 4,417 ਟਨ ਸੀ।