ਪੜਚੋਲ ਕਰੋ
Advertisement
ਲੋਕਾਂ 'ਚ ਕੋਰੋਨਾਵਾਇਰਸ ਦਾ ਡਰ, ਕਾਉਂਟਰ ਦੀ ਬਜਾਏ ਆਨਲਾਈਨ ਖਰੀਦ ਰਹੇ ਟ੍ਰੇਨ ਦੀਆਂ ਟਿਕਟਾਂ
ਕੋਰੋਨਾਵਾਇਰਸ ਦਾ ਪ੍ਰਭਾਵ ਮੁੰਬਈ ਦੀ ਲਾਈਫਲਾਈਨ ਲੋਕਲ ਟ੍ਰੇਨ 'ਤੇ ਦਿਖਾਈ ਦੇ ਰਿਹਾ ਹੈ। ਕੋਰੋਨਾਵਾਇਰਸ ਦੇ ਸੰਕਰਮਣ ਤੋਂ ਬਚਣ ਲਈ ਲੋਕ ਕਾਉਂਟਰ ਦੀ ਬਜਾਏ ਐਪ ਰਾਹੀਂ ਮੁੰਬਈ ਲੋਕਲ ਟ੍ਰੇਨ ਲਈ ਟਿਕਟਾਂ ਖਰੀਦ ਰਹੇ ਹਨ।
ਮੁੰਬਈ: ਮਹਾਰਾਸ਼ਟਰ 'ਚ ਵੀ ਕੋਰੋਨਵਾਇਰਸ ਦੇ ਮਾਮਲੇ ਵਧ ਰਹੇ ਹਨ, ਇਸ ਲਈ ਲੋਕ ਚੌਕਸ ਹੋ ਰਹੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੇ ਯਾਤਰਾ ਲਈ ਰੇਲਵੇ ਟਿਕਟ ਕਾਉਂਟਰ ਤੋਂ ਟਿਕਟਾਂ ਖਰੀਦਣ ਦੀ ਬਜਾਏ ਐਪ ਰਾਹੀਂ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇੱਕ ਹਫ਼ਤੇ 'ਚ ਐਪ ਰਾਹੀਂ ਟਿਕਟਾਂ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਸੱਤ ਪ੍ਰਤੀਸ਼ਤ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਰੇਲਵੇ ਦਾ ਮੰਨਣਾ ਹੈ ਕਿ ਇਹ ਗਿਣਤੀ ਹੋਰ ਵਧੇਗੀ। ਆਨਲਾਈਨ ਟਿਕਟ ਖਰੀਦਣ ਵਾਲੇ ਲੋਕ ਇਹ ਦੱਸ ਰਹੇ ਹਨ ਕਿ ਮੁੰਬਈ ਵਿੱਚ ਲੋਕ ਕੋਰੋਨਾਵਾਇਰਸ ਸਬੰਧੀ ਬਹੁਤ ਸਾਵਧਾਨੀ ਵਰਤ ਰਹੇ ਹਨ। ਰੇਲਵੇ ਨਾਲ ਜੁੜੇ ਬਹੁਤ ਸਾਰੇ ਦਫਤਰ ਅਤੇ ਵਿਰਾਸਤੀ ਅਜਾਇਬ ਘਰ ਸਾਵਧਾਨੀ ਕਰਕੇ ਬੰਦ ਕੀਤੇ ਗਏ ਹਨ।
ਮੁੰਬਈ ਦੀ ਲਾਈਫਲਾਈਨ ਨਾਮਕ ਲੋਕਲ ਟ੍ਰੇਨ 'ਚ ਹਰ ਰੋਜ਼ ਲੱਖਾਂ ਲੋਕ ਯਾਤਰਾ ਕਰਦੇ ਹਨ। ਜਦੋਂ ਕਿ ਮੰਗਲਵਾਰ ਨੂੰ ਲਗਪਗ 40 ਹਜ਼ਾਰ ਲੋਕਾਂ ਨੇ ਐਪ ਰਾਹੀਂ ਟਿਕਟਾਂ ਖਰੀਦੀਆਂ ਸੀ, ਬੁੱਧਵਾਰ ਨੂੰ ਲਗਪਗ 87 ਹਜ਼ਾਰ ਲੋਕਾਂ ਨੇ ਕਾਉਂਟਰਾਂ ਦੀ ਬਜਾਏ ਆਨਲਾਈਨ ਟਿਕਟਾਂ ਖਰੀਦਿਆ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement