RBI May Ban Credit Card Transaction: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਤੇ ਇਸ 'ਤੇ ਲੋਕਾਂ ਦੀ ਨਿਰਭਰਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਯਾਨੀ RBI ਦੇ ਅਨੁਸਾਰ, ਫਰਵਰੀ 2024 ਵਿੱਚ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਲਗਪਗ 1.5 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 26 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਆਰਬੀਆਈ ਕ੍ਰੈਡਿਟ ਕਾਰਡ ਪੇਮੈਂਟ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦਾ ਹੈ।


ਕਿਉਂ ਰੋਕੀ ਜਾ ਸਕਦੀ ਪੇਮੈਂਟ ਸਰਵਿਸ ?
ਅੱਜ-ਕੱਲ੍ਹ ਲੋਕ ਟਿਊਸ਼ਨ ਫੀਸ, ਕਿਰਾਏ ਦੀ ਅਦਾਇਗੀ, ਸੁਸਾਇਟੀ ਮੇਨਟੇਨੈਂਸ ਤੇ ਵਿਕਰੇਤਾ ਦੇ ਭੁਗਤਾਨ ਲਈ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਰਿਜ਼ਰਵ ਬੈਂਕ ਨੂੰ ਅਜਿਹੀਆਂ ਅਦਾਇਗੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਕ੍ਰੈਡਿਟ ਕਾਰਡ ਉਪਭੋਗਤਾ ਦੁਆਰਾ ਵਪਾਰੀ ਨੂੰ ਭੁਗਤਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਨਾ ਕਿ ਵਿਅਕਤੀ ਤੋਂ ਵਿਅਕਤੀ ਲਈ। ਆਰਬੀਆਈ ਨੇ ਅਜਿਹੇ ਭੁਗਤਾਨਾਂ 'ਤੇ ਇਤਰਾਜ਼ ਜਤਾਇਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਕਿਰਾਇਆ ਭੁਗਤਾਨ, ਵਿਕਰੇਤਾ ਭੁਗਤਾਨ ਤੇ ਕ੍ਰੈਡਿਟ ਕਾਰਡ ਰਾਹੀਂ ਟਿਊਸ਼ਨ ਫੀਸ ਦੇ ਭੁਗਤਾਨ ਵਰਗੇ ਵਿਕਲਪਾਂ ਨੂੰ ਰੋਕ ਦਿੱਤਾ ਜਾਵੇਗਾ।


ਕਿਵੇਂ ਹੁੰਦਾ ਇਸ ਦਾ ਇਸਤੇਮਾਲ?
ਪਿਛਲੇ ਕੁਝ ਸਾਲਾਂ ਵਿੱਚ, ਬਹੁਤ ਸਾਰੇ ਅਜਿਹੇ ਫਿਨਟੇਕ ਮਾਰਕੀਟ ਵਿੱਚ ਆਏ ਹਨ, ਜੋ ਕ੍ਰੈਡਿਟ ਕਾਰਡ ਦੁਆਰਾ ਕਿਰਾਏ ਦੇ ਭੁਗਤਾਨ ਤੇ ਸੁਸਾਇਟੀ ਮੇਨਟੇਨੈਂਸ ਚਾਰਜ ਦਾ ਭੁਗਤਾਨ ਕਰਨ ਦਾ ਵਿਕਲਪ ਪੇਸ਼ ਕਰਦੇ ਹਨ। ਫਿਨਟੇਕ ਪਲੇਟਫਾਰਮ ਜਿਵੇਂ ਕਿ ਨੋ ਬ੍ਰੋਕਰ, ਪੇਟੀਐਮ, CRED, ਹਾਊਸਿੰਗ ਡਾਟ ਕਾਮ, ਫ੍ਰੀਚਾਰਜ ਆਦਿ। ਇਸ ਕਿਸਮ ਦੇ ਭੁਗਤਾਨ ਲਈ, ਫਿਨਟੈਕ ਕ੍ਰੈਡਿਟ ਕਾਰਡ ਧਾਰਕ ਦਾ ਇੱਕ ਐਸਕ੍ਰੋ ਖਾਤਾ ਖੋਲ੍ਹਿਆ ਜਾਂਦਾ ਹੈ। ਕਾਰਡ ਤੋਂ ਪੈਸੇ ਇਸ ਏਸਕ੍ਰੋ ਖਾਤੇ ਵਿੱਚ ਜਮ੍ਹਾ ਕੀਤੇ ਜਾਂਦੇ ਹਨ ਅਤੇ ਫਿਰ ਉਹ ਪੈਸਾ ਘਰ ਦੇ ਮਾਲਕ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ। ਹਾਲਾਂਕਿ, ਫਿਨਟੇਕ ਇਸ ਸਹੂਲਤ ਲਈ 1 ਤੋਂ 3 ਪ੍ਰਤੀਸ਼ਤ ਚਾਰਜ ਕਰਦੇ ਹਨ।


ਇਸ ਤਰ੍ਹਾਂ ਦੇ ਭੁਗਤਾਨ ਦਾ ਗਾਹਕ ਨੂੰ ਹੁੰਦਾ ਹੈ ਫਾਇਦਾ
ਇਹ ਉਪਭੋਗਤਾਵਾਂ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦਾ ਹੈ। ਉਦਾਹਰਨ ਲਈ ਭਾਵੇਂ ਜੇਕਰ ਕੋਈ ਕੈਸ਼ ਨਹੀਂ ਹੈ, ਅਜਿਹੇ ਭੁਗਤਾਨ 'ਤੇ 50 ਦਿਨਾਂ ਦਾ ਮੌਕਾ ਹੈ। ਕਈ ਕ੍ਰੈਡਿਟ ਕਾਰਡ ਕੰਪਨੀਆਂ ਇਸ 'ਤੇ ਕੈਸ਼ਬੈਕ ਅਤੇ ਰਿਵਾਰਡ ਪੁਆਇੰਟ ਵੀ ਆਫਰ ਕਰਦੀਆਂ ਹਨ। ਇਸ ਤੋਂ ਇਲਾਵਾ, ਤੁਸੀਂ ਰਿਵਾਰਡ ਪੁਆਇੰਟਸ ਰਾਹੀਂ ਵੀ ਛੋਟ ਪ੍ਰਾਪਤ ਕਰ ਸਕਦੇ ਹੋ। ਕੁਝ ਕੰਪਨੀਆਂ ਖਰਚੇ ਦੀ ਸੀਮਾ ਅਨੁਸਾਰ ਸਾਲਾਨਾ ਫੀਸ ਵੀ ਮੁਆਫ ਕਰ ਦਿੰਦੀਆਂ ਹਨ।