Crude Oil Price Hike: ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਫਿਰ ਤੋਂ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਯੂਰਪੀਅਨ ਯੂਨੀਅਨ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦੀ ਵਕਾਲਤ ਕਰਨ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਬ੍ਰੈਂਟ ਕਰੂਡ ਆਇਲ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ, ਜੋ ਕਿ 28 ਮਾਰਚ ਤੋਂ ਬਾਅਦ ਸਭ ਤੋਂ ਵੱਧ ਹੈ।


ਚੀਨ ਵਿੱਚ ਲੌਕਡਾਊਨ 'ਚ ਢਿੱਲ ਦੇਣ ਕਾਰਨ ਵਧਿਆ ਕੀਮਤਾਂ


ਇਸ ਤੋਂ ਪਹਿਲਾਂ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 2008 ਤੋਂ ਬਾਅਦ ਪਹਿਲੀ ਵਾਰ 139 ਡਾਲਰ ਪ੍ਰਤੀ ਬੈਰਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਰੂਸ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦੀ ਮੰਗ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ, ਨਾਲ ਹੀ ਚੀਨ 'ਚ ਕੋਰੋਨਾ ਕਾਰਨ ਲਾਗੂ ਲੌਕਡਾਊਨ 'ਚ ਢਿੱਲ ਦੇਣ ਦੀਆਂ ਖਬਰਾਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।


ਦਰਅਸਲ, ਜੇਕਰ ਚੀਨ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਕੱਚੇ ਤੇਲ ਦੀ ਮੰਗ ਵਧੇਗੀ ਅਤੇ ਸਪਲਾਈ ਦੀ ਕਮੀ ਕਾਰਨ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।


ਫਿਰ ਪੈ ਸਕਦਾ ਹੈ ਮਹਿੰਗਾ ਪੈਟਰੋਲ ਡੀਜ਼ਲ ਦਾ ਝਟਕਾ!


ਹਾਲਾਂਕਿ ਭਾਰਤ ਲਈ ਇਹ ਬੁਰੀ ਖ਼ਬਰ ਹੈ। ਭਾਰਤ ਵਿੱਚ ਪੈਟਰੋਲ ਡੀਜ਼ਲ ਪਹਿਲਾਂ ਹੀ 22 ਮਾਰਚ ਤੋਂ 6 ਅਪ੍ਰੈਲ 2022 ਦਰਮਿਆਨ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪਰ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਜਿਸ ਨਾਲ ਮਹਿੰਗਾਈ ਹੋਰ ਵੀ ਵੱਧ ਸਕਦੀ ਹੈ, ਜਿਸ ਨਾਲ ਆਮ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ।


ਇਹ ਵੀ ਪੜ੍ਹੋ: Ban Satender Malik:ਰਾਸ਼ਟਰਮੰਡਲ ਖੇਡਾਂ ਦੇ ਟਰਾਇਲ ਦੌਰਾਨ ਪਹਿਲਵਾਨ ਸਤਿੰਦਰ ਮਲਿਕ ਨੇ ਰੈਫਰੀ 'ਤੇ ਕੀਤਾ ਹਮਲਾ, ਲੱਗਿਆ ਬੈਨ