ਪੜਚੋਲ ਕਰੋ
Advertisement
DA Hike : ਤਿਉਹਾਰਾਂ 'ਤੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੀ ਸੌਗਾਤ ,4 ਫੀਸਦੀ ਵਧਿਆ ਮਹਿੰਗਾਈ ਭੱਤਾ
7th Pay Commission : ਮੋਦੀ ਸਰਕਾਰ (Modi Government) ਨੇ ਤਿਉਹਾਰਾਂ 'ਤੇ 1 ਕਰੋੜ ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀਆਂ (Central Government Employees) ਅਤੇ ਪੈਨਸ਼ਨਰਾਂ ( Pensioners) ਨੂੰ ਤਿਉਹਾਰਾਂ 'ਤੇ ਸੌਗਾਤ ਦਿੱਤੀ ਹੈ।
7th Pay Commission : ਮੋਦੀ ਸਰਕਾਰ (Modi Government) ਨੇ ਤਿਉਹਾਰਾਂ 'ਤੇ 1 ਕਰੋੜ ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀਆਂ (Central Government Employees) ਅਤੇ ਪੈਨਸ਼ਨਰਾਂ ( Pensioners) ਨੂੰ ਤਿਉਹਾਰਾਂ 'ਤੇ ਸੌਗਾਤ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Narendra Modi) ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ( Cabinet Meeting) ਵਿੱਚ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਡੀਏ (Dearness Allowance) ਵਿੱਚ 4 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਨੂੰ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਵਾਧਾ ਜੁਲਾਈ ਤੋਂ ਦਸੰਬਰ 2022 ਤੱਕ ਲਾਗੂ ਰਹੇਗਾ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 38 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤੇ ਅਤੇ ਰਾਹਤ ਦਾ ਲਾਭ ਮਿਲੇਗਾ। ਇਹ ਵਾਧਾ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਤਹਿਤ ਪ੍ਰਵਾਨਿਤ ਫਾਰਮੂਲੇ 'ਤੇ ਆਧਾਰਿਤ ਹੈ।
ਕੇਂਦਰੀ ਕਰਮਚਾਰੀਆਂ ਦੀ ਬੱਲੇ-ਬੱਲੇ
ਇਸ ਸਮੇਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 34 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਪਰ ਪਿਛੜਦੀ ਮਹਿੰਗਾਈ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਨੂੰ 4 ਫੀਸਦੀ ਵਧਾ ਕੇ 38 ਫੀਸਦੀ ਕਰ ਦਿੱਤਾ ਹੈ। ਕੇਂਦਰੀ ਕਰਮਚਾਰੀਆਂ ਨੂੰ ਅਕਤੂਬਰ ਦੀ ਤਨਖਾਹ ਦੇ ਨਾਲ ਨਵੇਂ ਮਹਿੰਗਾਈ ਭੱਤੇ ਦਾ ਪੂਰਾ ਭੁਗਤਾਨ ਕੀਤਾ ਜਾਵੇਗਾ। ਅਕਤੂਬਰ ਮਹੀਨੇ ਵਿੱਚ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਦੇ ਸਾਰੇ ਬਕਾਏ ਵੀ ਦੇ ਦਿੱਤੇ ਜਾਣਗੇ।
ਕਿੰਨਾ ਮਿਲੇਗਾ ਲਾਭ !
ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧਾ ਕੀਤਾ ਗਿਆ ਹੈ। ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧਾ ਕੇ 38 ਫੀਸਦੀ ਕਰ ਦਿੱਤਾ ਗਿਆ ਹੈ। ਮਹਿੰਗਾਈ ਭੱਤੇ ਵਿੱਚ ਵਾਧੇ ਨਾਲ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਜ਼ਬਰਦਸਤ ਵਾਧਾ ਸੰਭਵ ਹੈ। ਅੰਕੜਿਆਂ ਮੁਤਾਬਕ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ 47 ਲੱਖ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।
1. ਜੇਕਰ ਕਿਸੇ ਸਰਕਾਰੀ ਕਰਮਚਾਰੀ ਦੀ ਮੁੱਢਲੀ ਤਨਖ਼ਾਹ 56,000 ਰੁਪਏ ਹੈ ਤਾਂ 38 ਫ਼ੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਵੱਧ ਕੇ 21,280 ਰੁਪਏ ਦਾ ਮਹਿੰਗਾਈ ਭੱਤਾ ਮਿਲੇਗਾ। ਯਾਨੀ ਜੇਕਰ ਤੁਸੀਂ ਹਰ ਮਹੀਨੇ 2240 ਰੁਪਏ ਹੋਰ ਜੋੜਦੇ ਹੋ ਅਤੇ ਪੂਰੇ ਸਾਲ ਦੇ ਹਿਸਾਬ ਨਾਲ ਲਾਭ ਮਿਲਦਾ ਹੈ ਤਾਂ ਤੁਹਾਨੂੰ 21,280*12=255360 ਰੁਪਏ ਮਿਲਣਗੇ। ਇਸ ਦਾ ਮਤਲਬ ਹੈ ਕਿ ਸਾਲਾਨਾ ਆਧਾਰ 'ਤੇ ਤੁਹਾਨੂੰ ਪਹਿਲਾਂ ਨਾਲੋਂ 26,880 ਰੁਪਏ ਵੱਧ ਮਹਿੰਗਾਈ ਭੱਤਾ ਮਿਲੇਗਾ।
2. ਮੰਨ ਲਓ ਕਿ ਕਿਸੇ ਕਰਮਚਾਰੀ ਦੀ ਮੁੱਢਲੀ ਤਨਖਾਹ 18,000 ਰੁਪਏ ਹੈ ਤਾਂ 34 ਫੀਸਦੀ ਦੀ ਦਰ ਨਾਲ ਉਸ ਨੂੰ 6,120 ਰੁਪਏ ਮਹਿੰਗਾਈ ਭੱਤੇ ਵਜੋਂ ਮਿਲ ਰਹੇ ਹਨ ਪਰ ਮਹਿੰਗਾਈ ਭੱਤੇ ਨੂੰ ਵਧਾ ਕੇ 38 ਫੀਸਦੀ ਕਰਨ ਤੋਂ ਬਾਅਦ 6,840 ਰੁਪਏ ਮਹਿੰਗਾਈ ਭੱਤੇ ਵਜੋਂ ਮਿਲਣਗੇ। ਯਾਨੀ ਜਿੱਥੇ ਪਹਿਲਾਂ ਮਹਿੰਗਾਈ ਭੱਤਾ 6,120*12=73,440 ਰੁਪਏ ਮਿਲ ਰਿਹਾ ਸੀ, ਉੱਥੇ ਇਸ ਨੂੰ ਵਧਾਉਣ ਤੋਂ ਬਾਅਦ ਤੁਹਾਨੂੰ 82,080 ਰੁਪਏ ਭਾਵ 8,640 ਰੁਪਏ ਦਾ ਲਾਭ ਮਿਲੇਗਾ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement