IndiGo Airlines: ਡੀਜੀਸੀਏ ਨੇ ਸਸਤੀਆਂ ਹਵਾਬਾਜ਼ੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਘਰੇਲੂ ਕੰਪਨੀ ਇੰਡੀਗੋ ਏਅਰਲਾਈਨਸ 'ਤੇ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। DGCA (Directorate General of Civil Aviation) ਨੇ ਖੁਦ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।


ਡੀਜੀਸੀਏ ਨੇ ਇੰਡੀਗੋ 'ਤੇ ਜ਼ੁਰਮਾਨਾ ਲਗਾਉਣ ਤੋਂ ਇਲਾਵਾ ਦਸਤਾਵੇਜ਼ਾਂ ਨੂੰ ਲੈ ਕੇ ਕੁਝ ਜ਼ਰੂਰੀ ਨਿਰਦੇਸ਼ ਵੀ ਦਿੱਤੇ ਹਨ। ਕੰਪਨੀ ਨੂੰ ਡੀਜੀਸੀਏ ਦੀਆਂ ਜ਼ਰੂਰਤਾਂ ਅਤੇ OEM ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਆਪਣੇ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ ਵਿੱਚ ਬਦਲਾਅ ਕਰਨ ਲਈ ਕਿਹਾ ਗਿਆ ਹੈ।


DGCA ਨੇ ਦਿੱਤਾ ਸੀ ਕਾਰਨ ਦੱਸੋ ਨੋਟਿਸ


DGCA ਨੇ ਕਿਹਾ ਕਿ ਉਸ ਨੇ ਏਅਰਲਾਈਨਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਕੰਪਨੀ ਨੂੰ ਨੋਟਿਸ 'ਤੇ ਸਮੇਂ ਸਿਰ ਜਵਾਬ ਦੇਣ ਲਈ ਕਿਹਾ ਸੀ। ਕੰਪਨੀ ਵੱਲੋਂ ਵੱਖ-ਵੱਖ ਪੱਧਰਾਂ 'ਤੇ ਮਿਲੇ ਜਵਾਬ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਤਸੱਲੀਬਖਸ਼ ਨਹੀਂ ਪਾਇਆ ਗਿਆ। ਇਸ ਤੋਂ ਬਾਅਦ ਡੀਜੀਸੀਏ ਨੇ ਇੰਡੀਗੋ ਏਅਰਲਾਈਨਸ 'ਤੇ ਜ਼ੁਰਮਾਨਾ ਲਾਉਣ ਦਾ ਫੈਸਲਾ ਕੀਤਾ।


ਇਹ ਵੀ ਪੜ੍ਹੋ: Fact Check: ਕੀ ਸਟਾਰ ਚਿੰਨ੍ਹ ਵਾਲੇ 500 ਰੁਪਏ ਦੇ ਨੋਟ ਨਕਲੀ ਹਨ? ਜਾਣੋ RBI ਨੇ ਕੀ ਕਿਹਾ ?


ਇੰਡੀਗੋ ਦੇ ਨਾਲ ਹੋਈ ਘਟਨਾ ਬਣੀ ਵਜ੍ਹਾ


ਦਰਅਸਲ, ਪਿਛਲੇ ਕੁਝ ਮਹੀਨਿਆਂ ਦੌਰਾਨ ਇੰਡੀਗੋ ਜਹਾਜ਼ਾਂ ਨੂੰ ਕਈ ਮੰਦਭਾਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ ਹੀ ਇੰਡੀਗੋ ਦੇ ਏ321 ਜਹਾਜ਼ ਨਾਲ ਟੇਲ ਸਟ੍ਰਾਈਕ ਦੀਆਂ 4 ਘਟਨਾਵਾਂ ਹੋਈਆਂ। ਉਪਰੋਕਤ ਘਟਨਾਵਾਂ ਤੋਂ ਬਾਅਦ ਡੀਜੀਸੀਏ ਨੇ ਇੰਡੀਗੋ ਦਾ ਵਿਸ਼ੇਸ਼ ਆਡਿਟ ਕਰਵਾਇਆ। ਰੈਗੂਲੇਟਰ ਨੇ ਕੰਪਨੀ ਦੇ ਦਸਤਾਵੇਜ਼ਾਂ, ਸੰਚਾਲਨ ਪ੍ਰਕਿਰਿਆਵਾਂ, ਸਿਖਲਾਈ, ਇੰਜੀਨੀਅਰਿੰਗ ਅਤੇ ਫਲਾਈਟ ਡਾਟਾ ਮਾਨੀਟਰਿੰਗ ਦੀ ਸਮੀਖਿਆ ਕੀਤੀ।


ਡੀਜੀਸੀਏ ਨੂੰ ਨਜ਼ਰ ਆਈਆਂ ਕਈ ਕਮੀਆਂ


ਡੀਜੀਸੀਏ ਨੇ ਸਪੈਸ਼ਲ ਆਡਿਟ ਦੇ ਦੌਰਾਨ ਕਈ ਕਮੀਆਂ ਪਾਈਆਂ। ਡੀਜੀਸੀਏ ਨੇ ਕਿਹਾ ਕਿ ਸੰਚਾਲਨ ਅਤੇ ਸਿਖਲਾਈ ਪ੍ਰਕਿਰਿਆਵਾਂ ਤੋਂ ਇਲਾਵਾ, ਇੰਜੀਨੀਅਰਿੰਗ ਪ੍ਰਕਿਰਿਆਵਾਂ ਵਿੱਚ ਵੀ ਕਮੀਆਂ ਪਾਈਆਂ ਗਈਆਂ ਸਨ। ਸਾਰੀਆਂ ਖਾਮੀਆਂ ਦਾ ਪਤਾ ਲੱਗਣ ਤੋਂ ਬਾਅਦ ਹੀ ਡੀਜੀਸੀਏ ਨੇ ਇੰਡੀਗੋ ਏਅਰਲਾਈਨਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਕੰਪਨੀ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਫਲ ਰਹੀ ਸੀ। ਹੁਣ ਆਖਰਕਾਰ ਕੰਪਨੀ ਨੂੰ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ।


ਇਹ ਵੀ ਪੜ੍ਹੋ: Petrol Pump License: ਤੁਹਾਡੀ ਵੀ ਸੜਕ ਨਾਲ ਲੱਗਦੀ ਜ਼ਮੀਨ? ਪੈਟਰੋਲ ਪੰਪ ਖੋਲ੍ਹ ਕੇ ਕਰੋ ਮੋਟੀ ਕਮਾਈ, ਇੰਝ ਹਾਸਲ ਕਰੋ ਲਾਇਸੰਸ