Multiple Bank Accounts: ਜੇ ਤੁਸੀਂ ਵੀ ਬੈਂਕ 'ਚ ਖਾਤਾ (Bank Account) ਖੋਲ੍ਹਣ ਜਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਰਿਜ਼ਰਵ ਬੈਂਕ (Reserve Bank) ਨੇ ਕਰੋੜਾਂ ਗਾਹਕਾਂ ਨੂੰ ਵੱਡੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕਈ ਵਾਰ ਸਾਡੇ ਕੋਲ ਇੱਕ ਤੋਂ ਵੱਧ ਖਾਤੇ ਖੁੱਲ੍ਹਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਵੀ ਇੱਕ ਤੋਂ ਵੱਧ ਖਾਤੇ ਖੋਲ੍ਹੇ ਹੋ ਤਾਂ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕੀ ਹਨ ਰਿਜ਼ਰਵ ਬੈਂਕ ਦੇ ਨਿਯਮ-
ਕੋਈ ਸੀਮਾ ਜਾਰੀ ਨਹੀਂ ਕੀਤੀ ਹੈ RBI ਨੇ
ਦੱਸ ਦੇਈਏ ਕਿ ਰਿਜ਼ਰਵ ਬੈਂਕ ਵੱਲੋਂ ਖਾਤਾ ਖੋਲ੍ਹਣ ਲਈ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ। ਗਾਹਕ 2, 4 ਜਾਂ 5 ਕਿਸੇ ਵੀ ਨੰਬਰ ਦੇ ਖਾਤੇ ਖੋਲ੍ਹ ਸਕਦਾ ਹੈ। RBI ਵੱਲੋਂ ਕੋਈ ਸੀਮਾ ਜਾਰੀ ਨਹੀਂ ਕੀਤੀ ਗਈ ਹੈ।
ਇੱਕ ਤੋਂ ਵੱਧ ਖਾਤੇ ਹੋਣ 'ਚ ਬਹੁਤ ਸਾਰੀਆਂ ਸਮੱਸਿਆਵਾਂ
ਜੇ ਤੁਸੀਂ ਇੱਕ ਤੋਂ ਵੱਧ ਅਰਥਾਤ ਕਈ ਖਾਤੇ ਰੱਖਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਮਿਲ ਸਕਦੇ ਹਨ ਪਰ ਇੱਕ ਆਮ ਵਿਅਕਤੀ ਲਈ ਇਹ ਬਹੁਤ ਮੁਸ਼ਕਲ ਹੈ। ਬੈਂਕ ਖਾਤਾ ਖੋਲ੍ਹਣ ਦੇ ਨਾਲ, ਤੁਹਾਨੂੰ ਇਸਦਾ ਘੱਟੋ-ਘੱਟ ਬੈਲੇਂਸ ਬਰਕਰਾਰ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ।
ਕਈ ਤਰ੍ਹਾਂ ਦੇ ਅਦਾ ਕਰਨੇ ਪੈਂਦੇ ਹਨ ਚਾਰਜ
ਜੇ ਤੁਹਾਡੇ ਕੋਲ ਇੱਕ ਤੋਂ ਵੱਧ ਖਾਤੇ ਹਨ, ਤਾਂ ਤੁਹਾਨੂੰ ਮੇਨਟੇਨੈਂਸ ਚਾਰਜ, ਕ੍ਰੈਡਿਟ ਅਤੇ ਡੈਬਿਟ ਕਾਰਡ ਚਾਰਜ, ਸਰਵਿਸ ਚਾਰਜ ਸਣੇ ਕਈ ਖਰਚੇ ਅਦਾ ਕਰਨੇ ਪੈਣਗੇ। ਇਸ ਲਈ ਜੇ ਤੁਸੀਂ ਸਿਰਫ਼ ਇੱਕ ਬੈਂਕ ਵਿੱਚ ਖਾਤਾ ਰੱਖਦੇ ਹੋ, ਤਾਂ ਤੁਹਾਨੂੰ ਸਿਰਫ਼ ਇੱਕ ਬੈਂਕ ਦਾ ਖਰਚਾ ਅਦਾ ਕਰਨਾ ਹੋਵੇਗਾ।
ਕਈ ਵਾਰ ਭਰਨਾ ਪੈਂਦਾ ਹੈ ਜੁਰਮਾਨਾ
ਕਈ ਬੈਂਕਾਂ ਵਿੱਚ ਘੱਟੋ-ਘੱਟ ਬਕਾਇਆ 5000 ਹੈ ਅਤੇ ਕਈ ਬੈਂਕਾਂ ਵਿੱਚ ਇਹ 10,000 ਹੈ। ਜੇਕਰ ਤੁਸੀਂ ਇਸ ਤੋਂ ਘੱਟ ਬਕਾਇਆ ਰੱਖਦੇ ਹੋ, ਤਾਂ ਤੁਹਾਨੂੰ ਜ਼ੁਰਮਾਨਾ ਅਦਾ ਕਰਨਾ ਪਵੇਗਾ, ਜਿਸਦਾ ਸਿੱਧਾ ਅਸਰ ਤੁਹਾਡੇ CIBIL ਸਕੋਰ 'ਤੇ ਪੈਂਦਾ ਹੈ।
ਫਾਰਮ ਜਾਵੇ ਭਰਿਆ
ਆਰਬੀਆਈ ਨੇ ਕਿਹਾ ਹੈ ਕਿ ਤੁਸੀਂ ਆਪਣੇ ਬੇਲੋੜੇ ਖਾਤੇ ਬੰਦ ਕਰ ਦਿਓ, ਤਾਂ ਜੋ ਤੁਹਾਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦੇਈਏ ਕਿ ਖਾਤਾ ਬੰਦ ਕਰਨ ਲਈ ਤੁਹਾਨੂੰ ਡੀ-ਲਿੰਕ ਫਾਰਮ ਭਰਨਾ ਹੋਵੇਗਾ। ਤੁਹਾਨੂੰ ਬੈਂਕ ਦੀ ਸ਼ਾਖਾ ਤੋਂ ਖਾਤਾ ਬੰਦ ਕਰਨ ਦਾ ਫਾਰਮ ਮਿਲਦਾ ਹੈ, ਇਸ ਨੂੰ ਭਰਨ ਅਤੇ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਡਾ ਖਾਤਾ ਬੰਦ ਹੋ ਜਾਂਦਾ ਹੈ।