ਪੜਚੋਲ ਕਰੋ

FD vs Gold Investment Planning : ਐਮਰਜੈਂਸੀ ਫੰਡ ਬਣਾਉਣ ਦਾ ਸਹੀ ਤਰੀਕਾ ਕੀ ਹੈ? FD 'ਚ ਪੈਸਾ ਲਗਾਏ ਜਾਂ ਸੋਨੇ 'ਚ ?

FD vs Gold Investment Planning : ਜ਼ਿੰਦਗੀ ਵਿੱਚ ਕਦੋਂ ਕਿਹੜੀ ਮੁਸ਼ਕਲ ਅਚਾਨਕ ਆ ਜਾਵੇ, ਇਸਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਹੈ। ਨੌਕਰੀ ਚਲੀ ਜਾਣਾ, ਅਚਾਨਕ ਮੈਡੀਕਲ ਐਮਰਜੈਂਸੀ ਆ ਜਾਣਾ ਜਾਂ ਕੋਈ ਵੱਡਾ ਖਰਚਾ ਆ ਪੈਣਾ—ਅਜਿਹੇ ਸਮੇਂ

FD vs Gold Investment Planning : ਜ਼ਿੰਦਗੀ ਵਿੱਚ ਕਦੋਂ ਕਿਹੜੀ ਮੁਸ਼ਕਲ ਅਚਾਨਕ ਆ ਜਾਵੇ, ਇਸਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਹੈ। ਨੌਕਰੀ ਚਲੀ ਜਾਣਾ, ਅਚਾਨਕ ਮੈਡੀਕਲ ਐਮਰਜੈਂਸੀ ਆ ਜਾਣਾ ਜਾਂ ਕੋਈ ਵੱਡਾ ਖਰਚਾ ਆ ਪੈਣਾ—ਅਜਿਹੇ ਸਮੇਂ ਵਿੱਚ ਐਮਰਜੈਂਸੀ ਫੰਡ ਤੁਹਾਡਾ ਸਭ ਤੋਂ ਵੱਡਾ ਸਹਾਰਾ ਬਣਦਾ ਹੈ। ਇਸੇ ਲਈ ਵਿੱਤੀ ਮਾਹਿਰ ਹਰ ਵਿਅਕਤੀ ਨੂੰ ਮਜ਼ਬੂਤ ਇਮਰਜੈਂਸੀ ਫੰਡ ਬਣਾਉਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਹੈ ਕਿ ਇਸ ਪੈਸੇ ਨੂੰ ਫਿਕਸਡ ਡਿਪਾਜ਼ਿਟ (FD) ਵਿੱਚ ਰੱਖਣਾ ਚਾਹੀਦਾ ਹੈ ਜਾਂ ਸੋਨੇ (Gold) ਵਿੱਚ? ਆਓ ਜਾਣਦੇ ਹਾਂ।

 ਐਮਰਜੈਂਸੀ ਫੰਡ ਕਿੰਨਾ ਹੋਣਾ ਚਾਹੀਦਾ ਹੈ?

ਘੱਟੋ-ਘੱਟ 6 ਮਹੀਨਿਆਂ ਦੇ ਲਾਜ਼ਮੀ ਖਰਚਿਆਂ ਦੇ ਬਰਾਬਰ ਰਕਮ ਬਚਾ ਕੇ ਰੱਖੋ। ਇਸ ਵਿੱਚ ਘਰ ਦਾ ਕਿਰਾਇਆ, ਰਾਸ਼ਨ, ਬਿਜਲੀ-ਪਾਣੀ ਦੇ ਬਿੱਲ, EMI ਅਤੇ ਹੋਰ ਜ਼ਰੂਰੀ ਖਰਚੇ ਸ਼ਾਮਲ ਹੋਣ। ਜੇ ਤੁਸੀਂ ਨੌਕਰੀ ਕਰਦੇ ਹੋ ਜਾਂ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਹੋ ਤਾਂ 9 ਤੋਂ 12 ਮਹੀਨਿਆਂ ਦੇ ਖਰਚਿਆਂ ਦੇ ਬਰਾਬਰ ਇਮਰਜੈਂਸੀ ਫੰਡ ਰੱਖਣਾ ਹੋਰ ਵੀ ਵਧੀਆ ਰਹੇਗਾ।

FD ਵਿੱਚ ਪੈਸਾ ਰੱਖੋ ਜਾਂ ਸੋਨੇ ਵਿੱਚ?

ਫਿਕਸਡ ਡਿਪਾਜ਼ਿਟ (FD) : FD ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਤੇ ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਦਾ ਅਸਰ ਨਹੀਂ ਪੈਂਦਾ। ਲੋੜ ਪੈਣ 'ਤੇ FD ਨੂੰ ਤੋੜ ਕੇ ਪੈਸਾ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਮਾਹਿਰਾਂ ਦੀ ਸਲਾਹ ਹੈ ਕਿ ਆਟੋ-ਸਵੀਪ FD ਜਾਂ ਛੋਟੀਆਂ-ਛੋਟੀਆਂ FD ਬਣਾਓ ਤਾਂ ਜੋ ਜ਼ਰੂਰਤ ਵੇਲੇ ਕੁਝ ਰਕਮ ਕੱਢ ਸਕੋ ਅਤੇ ਬਾਕੀ ਰਕਮ 'ਤੇ ਵਿਆਜ ਵੀ ਮਿਲਦਾ ਰਹੇ।

ਸੋਨਾ (Gold) : ਸੋਨਾ ਲੰਬੇ ਸਮੇਂ ਦੇ ਨਿਵੇਸ਼ ਲਈ ਚੰਗਾ ਵਿਕਲਪ ਮੰਨਿਆ ਜਾਂਦਾ ਹੈ, ਪਰ ਇਮਰਜੈਂਸੀ ਫੰਡ ਲਈ ਨਹੀਂ। ਸੋਨੇ ਦੀ ਕੀਮਤ ਬਾਜ਼ਾਰ ਦੇ ਹਿਸਾਬ ਨਾਲ ਵੱਧਦੀ-ਘਟਦੀ ਰਹਿੰਦੀ ਹੈ, ਇਸ ਲਈ ਲੋੜ ਦੇ ਸਮੇਂ ਘੱਟ ਕੀਮਤ ਮਿਲਣ ਦਾ ਖਤਰਾ ਰਹਿੰਦਾ ਹੈ। ਫਿਜ਼ਿਕਲ ਸੋਨਾ ਵੇਚਣ ਵਿੱਚ ਸਮਾਂ ਲੱਗ ਸਕਦਾ ਹੈ ਅਤੇ ਇਸ ਨੂੰ ਤੁਰੰਤ ਨਕਦ ਵਿੱਚ ਬਦਲਣਾ ਹਮੇਸ਼ਾ ਆਸਾਨ ਨਹੀਂ ਹੁੰਦਾ।

 ਐਮਰਜੈਂਸੀ ਫੰਡ ਨੂੰ ਕਿਵੇਂ ਮੈਨੇਜ ਕਰੀਏ?

30–40% ਰਕਮ ਆਪਣੇ ਬਚਤ ਖਾਤੇ ਜਾਂ ਆਟੋ-ਸਵੀਪ FD ਵਿੱਚ ਰੱਖੋ, ਤਾਂ ਜੋ ਲੋੜ ਪੈਣ 'ਤੇ ਤੁਰੰਤ ਵਰਤ ਸਕੋ। 60–70% ਰਕਮ ਲਿਕਵਿਡ ਮਿਊਚੁਅਲ ਫੰਡ ਜਾਂ ਸ਼ਾਰਟ-ਟਰਮ FD ਵਰਗੇ ਸੁਰੱਖਿਅਤ ਵਿਕਲਪਾਂ ਵਿੱਚ ਨਿਵੇਸ਼ ਕਰੋ।

ਸਹੀ ਪਲਾਨਿੰਗ ਕਿਉਂ ਜ਼ਰੂਰੀ ਹੈ?

 ਐਮਰਜੈਂਸੀ ਫੰਡ ਦਾ ਮਕਸਦ ਵੱਧ ਤੋਂ ਵੱਧ ਰਿਟਰਨ ਕਮਾਉਣਾ ਨਹੀਂ, ਸਗੋਂ ਮੁਸ਼ਕਲ ਵੇਲੇ ਤੁਰੰਤ ਨਕਦੀ ਉਪਲਬਧ ਕਰਵਾਉਣਾ ਹੈ। ਇਸ ਲਈ ਐਮਰਜੈਂਸੀ ਫੰਡ ਲਈ ਸੋਨੇ ਦੀ ਬਜਾਏ FD, ਸੇਵਿੰਗ ਅਕਾਊਂਟ ਜਾਂ ਲਿਕਵਿਡ ਫੰਡ ਵਰਗੇ ਵਿਕਲਪ ਚੁਣਨਾ ਜ਼ਿਆਦਾ ਬਿਹਤਰ ਹੈ। ਸੋਨਾ ਲੰਬੇ ਸਮੇਂ ਦੇ ਨਿਵੇਸ਼ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਐਮਰਜੈਂਸੀ ਫੰਡ ਲਈ ਨਹੀਂ।

ਇਨ੍ਹਾਂ ਥਾਵਾਂ 'ਤੇ ਇਮਰਜੈਂਸੀ ਫੰਡ ਨਾ ਲਗਾਓ
ਸ਼ੇਅਰ ਬਾਜ਼ਾਰ
ਪ੍ਰਾਪਰਟੀ (ਜ਼ਮੀਨ ਜਾਂ ਮਕਾਨ)
ਲਾਕ-ਇਨ ਵਾਲੇ ਨਿਵੇਸ਼ ਉਤਪਾਦ
ਅਜਿਹੇ ਲੰਬੀ ਮਿਆਦ ਵਾਲੇ ਨਿਵੇਸ਼, ਜਿੱਥੋਂ ਤੁਰੰਤ ਪੈਸਾ ਕੱਢਣਾ ਔਖਾ ਹੋਵੇ।

Advertisement

ਟਾਪ ਹੈਡਲਾਈਨ

ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Gold Silver Price Today: ਵੱਡੀ ਗਿਰਾਵਟ ਤੋਂ ਬਾਅਦ ਅੱਜ ਸੋਨੇ-ਚਾਂਦੀ ਦਾ ਕਿੰਨਾ ਰੇਟ? ਇਸ ਸ਼ਹਿਰ ਸਭ ਤੋਂ ਸਸਤਾ, ਜਾਣੋ 10 ਗ੍ਰਾਮ ਦਾ ਕਿੰਨਾ ਰੇਟ, ਹੁਣ ਖਰੀਦਣਾ ਸਹੀ ਜਾਂ ਨਹੀਂ...
ਵੱਡੀ ਗਿਰਾਵਟ ਤੋਂ ਬਾਅਦ ਅੱਜ ਸੋਨੇ-ਚਾਂਦੀ ਦਾ ਕਿੰਨਾ ਰੇਟ? ਇਸ ਸ਼ਹਿਰ ਸਭ ਤੋਂ ਸਸਤਾ, ਜਾਣੋ 10 ਗ੍ਰਾਮ ਦਾ ਕਿੰਨਾ ਰੇਟ, ਹੁਣ ਖਰੀਦਣਾ ਸਹੀ ਜਾਂ ਨਹੀਂ...
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Embed widget