ਨਵੀਂ ਦਿੱਲੀ: ਪਿਛਲੇ ਵਰ੍ਹੇ ਕੋਰੋਨਾ ਦੇ ਹਮਲੇ ਤੋਂ ਬਾਅਦ ਈ-ਕਾਮਰਸ ਕੰਪਨੀਆਂ ਦੇ ਕਾਰੋਬਾਰ ’ਚ ਕਾਫ਼ੀ ਤੇਜ਼ੀ ਵੇਖੀ ਗਈ ਹੈ। ਆਪਣੇ ਵਧਦੇ ਕੰਮਕਾਜ ਨੂੰ ਵੇਖਦਿਆਂ ਉਨ੍ਹਾਂ ਨੂੰ ਆਪਣੀ ਟੀਮ ਮਜ਼ਬੂਤ ਕਰਨ ਲੋੜ ਮਹਿਸੂਸ ਹੋ ਰਹੀ ਹੈ। ਇਹੋ ਕਾਰਣ ਹੈ ਕਿ ਇਹ ਕੰਪਨੀਆਂ ਲਗਾਤਾਰ ਹਾਇਰਿੰਗ ਕਰ ਰਹੀਆਂ ਹਨ। ਹਾਨ ਡਿਜੀਟਲ ਅਨੁਸਾਰ ਈ-ਕਾਮਰਸ ਦੇ ਟੈਕਨੋਲੋਜੀ ਸੈਗਮੈਂਟ ’ਚ ਪਿਛਲੇ ਸਾਲ ਦੇ ਮੁਕਾਬਲੇ ਐਕਟਿਵ ਜੌਬ ਦੀ ਗਿਣਤੀ 27 ਫ਼ੀਸਦੀ ਵਧੀ ਹੈ। ਇਨ੍ਹਾਂ ਵਿੱਚੋਂ 15 ਫ਼ੀਸਦੀ ਰੀਪਲੇਸਮੈਂਟ ਤੇ ਬਾਕੀ ਨਵੀਂਆਂ ਨੌਕਰੀਆਂ ਹਨ।


ਤਨਖ਼ਾਹ ’ਚ 15 ਤੋਂ 30 ਫ਼ੀਸਦੀ ਵਾਧਾ


ਇਸ ਹਿਸਾਬ ਨਾਲ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਵਿੱਚ ਵੀ ਵਾਧਾ ਹੋਇਆ ਹੈ। ਉਦਯੋਗ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15 ਤੋਂ 30 ਫ਼ੀ ਸਦੀ ਤੱਕ ਦਾ ਵਾਧਾ ਹੋਇਆ ਹੈ। ਆਫ਼ਰ ਪੈਕੇਜ ਵਿੱਚ ਜੁਆਇਨਿੰਗ, ਰੀਟੈਂਸ਼ਨ ਬੋਨਸ ਤੇ ਅੱਪ ਸਕਿੱਲ ਆੱਪਸ਼ਨ ਵਿੱਚ ਵੀ ਦਿੱਤੇ ਜਾ ਰਹੇ ਹਨ। ਭਾਵੇਂ ਈ-ਕਾਮਰਸ ਦੀਆਂ ਗ਼ੈਰ-ਆਈਟੀ ਜੌਬਸ ਵਿੱਚ ਤਨਖ਼ਾਹ 10 ਤੋਂ 20 ਫ਼ੀਸਦੀ ਹੀ ਵਧੀ ਹੈ। ਈ-ਕਾਮਰਸ ਵਿੱਚ ਭਰਤੀਆਂ ਹੋ ਰਹੀਆਂ ਹਨ ਤੇ ਨਵੀਂ ਪ੍ਰਤਿਭਾ ਦੀ ਮੰਗ ਵੀ ਵਧੀ ਹੋਈ ਹੈ।


ਇਸ ਵਰ੍ਹੇ ਹੋ ਸਕਦੀ 25 ਤੋਂ 30 ਹਜ਼ਾਰ ਲੋਕਾਂ ਦੀ ਭਰਤੀ


ਹਾਨ ਡਿਜੀਟਲ ਅਨੁਸਾਰ ਇਸ ਵਰ੍ਹੇ ਈ-ਕਾਮਰਸ ਵਿੱਚ 25 ਤੋਂ 30 ਹਜ਼ਾਰ ਨਵੇਂ ਲੋਕਾਂ ਦੀਆਂ ਭਰਤੀਆਂ ਹੋ ਸਕਦੀਆਂ ਹਨ। ਦਰਅਸਲ, ਪ੍ਰੋਡਕਟ ਡਿਵੈਲਪਮੈਂਟ ਆਊਟਸੋਰਸਿੰਗ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਨਵੇਂ ਈ-ਕਾਮਰਸ ਸਾਲਿਯੂਸ਼ਨ ਉੱਤੇ ਵੀ ਇੱਥੇ ਕਾਫ਼ੀ ਹੁੰਦਾ ਹੈ। ਇਸੇ ਲਈ ਈ-ਕਾਮਰਸ ਦੇ ਆਈਟੀ ਸੈਗਮੈਂਟ ਵਿੱਚ ਹਾਇਰਿੰਗ ਨਾਲ ਤਨਖ਼ਾਹ ਵੀ ਵਧਦੀ ਜਾ ਰਹੀ ਹੈ।


ਉਦਯੋਗਾਂ ਦੇ ਸੂਤਰਾਂ ਅਨਸਾਰ ਕੋਰੋਨਾ ਤੋਂ ਬਾਅਦ ਮੈਨੇਜਮੈਂਟ ਇਨਫ਼ਾਰਮੇਸ਼ਨ ਸਪੈਸ਼ਲਿਸਟ ਦੀ ਮੰਗ ਵਿੱਚ 15 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਿੱਥੋਂ ਤੱਕ ਗ਼ੈਰ-ਆਈਟੀ ਸੈਗਮੈਂਟ ਦਾ ਸੁਆਲ ਹੈ, ਤਾਂ ਡਿਲੀਵਰੀ ਬੁਆਏ, ਪੈਕਰਜ਼ ਤੇ ਲੋਡਰਜ਼ ਦੀਆਂ ਭਰਤੀਆਂ ਵਿੱਚ ਵੀ 40 ਫ਼ੀ ਸਦੀ ਦਾ ਵਾਧਾ ਹੋਇਆ ਹੈ।