ਪੜਚੋਲ ਕਰੋ
Advertisement
ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਝਟਕਾ
ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਵਿੱਤੀ ਸਾਲ 2019-20 ਲਈ ਇੰਪਲਾਈਜ਼ ਪ੍ਰੋਵੀਡੈਂਟ ਫੰਡ (ਈਪੀਐਫ) 'ਤੇ ਵਿਆਜ ਦਰ ਘਟਾ ਕੇ 8.50 ਪ੍ਰਤੀਸ਼ਤ ਕਰ ਦਿੱਤੀ ਹੈ। ਈਪੀਐਫ 'ਤੇ ਵਿਆਜ ਦਰ ਸਾਲ 2018-19 ਵਿੱਚ 8.65 ਪ੍ਰਤੀਸ਼ਤ ਸੀ।
ਨਵੀਂ ਦਿੱਲੀ: ਮੋਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਈਪੀਐਫਓ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਸਾਲ ਯਾਨੀ 2019-20 ਲਈ, ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐਫ) 'ਤੇ 8.50 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ। ਪਿਛਲੇ ਸਾਲ ਯਾਨੀ ਵਿੱਤੀ ਸਾਲ 2018-19 ਵਿਚ ਵਿਆਜ ਦੀ ਦਰ 8.65 ਪ੍ਰਤੀਸ਼ਤ ਸੀ।
ਦਰਅਸਲ, ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਸਰਬੋਤਮ ਸੰਸਥਾ ਸੀਬੀਟੀ ਨਾਲ ਵੀਰਵਾਰ ਨੂੰ ਬੈਠਕ ਹੋਈ। ਇਸ ਬੈਠਕ 'ਚ ਮੌਜੂਦਾ ਵਿੱਤੀ ਸਾਲ 2019-20 ਲਈ ਪੀਐਫ 'ਤੇ ਵਿਆਜ ਦਰ 'ਤੇ ਫੈਸਲਾ ਲਿਆ ਗਿਆ। ਦੱਸ ਦਈਏ ਕਿ ਕੇਂਦਰੀ ਟਰੱਸਟੀ ਬੋਰਡ ਪੀਐਫ ਉੱਤੇ ਵਿਆਜ ਦਰ ਬਾਰੇ ਫੈਸਲਾ ਲੈਂਦਾ ਹੈ ਤੇ ਇਸ ਫੈਸਲੇ ਨੂੰ ਵਿੱਤ ਮੰਤਰਾਲੇ ਤੋਂ ਸਹਿਮਤੀ ਦੀ ਲੋੜ ਹੁੰਦੀ ਹੈ।Union Labour Minister Santosh Gangwar: Central Board of Trustees have decided to decrease the rate of employees provident fund to 8.5% for 2019-2020. Earlier it was 8.65% pic.twitter.com/wstu4tWXdh
— ANI (@ANI) March 5, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਜਲੰਧਰ
ਸਿੱਖਿਆ
Advertisement