EPFO EDLI Scheme: EPFO ਆਪਣੇ ਗਾਹਕਾਂ ਨੂੰ ਬਹੁਤ ਸਾਰੀਆਂ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦਾ ਹੈ। ਜੇ ਤੁਸੀਂ ਵੀ ਇੱਕ ਪੀਐਫ ਖਾਤਾ ਧਾਰਕ ਹੋ ਤਾਂ ਤੁਹਾਡੇ ਲਈ ਉਨ੍ਹਾਂ ਬਾਰੇ ਜਾਣਨਾ ਮਹੱਤਵਪੂਰਨ ਹੈ। ਕਰਮਚਾਰੀ ਭਵਿੱਖ ਨਿਧੀ ਦੇ ਅਧੀਨ, ਗਾਹਕਾਂ ਨੂੰ ਵਧੇ ਹੋਏ ਸੁਰੱਖਿਆ ਦੇ ਨਾਲ ਬਹੁਤ ਸਾਰੇ ਲਾਭ ਹਾਸਲ ਹੁੰਦੇ ਹਨ। ਅੱਜ ਅਸੀਂ ਤੁਹਾਨੂੰ EPFO ਦੇ ਅਜਿਹੇ 5 ਫਾਇਦਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਤੁਸੀਂ ਮੁਸੀਬਤ ਜਾਂ ਜ਼ਰੂਰਤ ਸਮੇਂ ਲਾਭ ਉਠਾ ਸਕਦੇ ਹੋ।
EPFO ਨੇ ਕੀਤਾ ਟਵੀਟ
ਈਪੀਐਫਓ ਨੇ ਟਵੀਟ ਕਰਕੇ ਇਨ੍ਹਾਂ ਲਾਭਾਂ ਬਾਰੇ ਜਾਣਕਾਰੀ ਦਿੱਤੀ ਹੈ। ਈਪੀਐਫਓ ਨੇ ਟਵੀਟ ਵਿੱਚ ਲਿਖਿਆ ਹੈ ਕਿ ਮੈਂਬਰਾਂ ਨੂੰ ਈਡੀਐਲਆਈ ਸਕੀਮ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸਦੇ ਲਈ ਆਫੀਸ਼ੀਅਲ ਟਵਿੱਟਰ'ਤੇ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ 5 ਖਾਸ ਫਾਇਦੇ ਦੱਸੇ ਗਏ ਹਨ।
ਮੈਕਸੀਮਮ ਐਨਸੋਰਡ ਬੇਨੀਫਿਟਸ
ਇਸ ਸਕੀਮ ਵਿੱਚ, ਗਾਹਕਾਂ ਨੂੰ 7 ਲੱਖ ਰੁਪਏ ਤੱਕ ਦਾ ਪੱਕਾ ਲਾਭ ਹਾਸਲ ਹੁੰਦਾ ਹੈ। ਕਰਮਚਾਰੀਆਂ ਨੂੰ ਇਹ ਲਾਭ ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (EDLI) ਦੇ ਅਧੀਨ ਪ੍ਰਾਪਤ ਹੁੰਦਾ ਹੈ। ਦੱਸ ਦੇਈਏ ਕਿ ਸੇਵਾ ਦੌਰਾਨ ਖਾਤਾ ਧਾਰਕ ਦੀ ਮੌਤ ਹੋਣ 'ਤੇ ਉਸਦੇ ਨਾਮਜ਼ਦ ਜਾਂ ਕਾਨੂੰਨੀ ਵਾਰਸ ਨੂੰ 7 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਲਾਭ ਕੇਂਦਰ ਸਰਕਾਰ ਅਤੇ ਕੰਪਨੀ ਵਲੋਂ ਦਿੱਤਾ ਜਾਂਦਾ ਹੈ। ਪਹਿਲਾਂ ਇਸ ਸਕੀਮ ਵਿੱਚ 6 ਲੱਖ ਦਾ ਲਾਭ ਉਪਲਬਧ ਸੀ, ਜਿਸ ਨੂੰ ਵਧਾ ਕੇ 7 ਲੱਖ ਕਰ ਦਿੱਤਾ ਗਿਆ ਹੈ।
ਘੱਟੋ ਘੱਟ ਐਨਸੋਰਡ ਬੇਨੀਫਿਟਸ
EDLI ਸਕੀਮ 1976 ਦੇ ਤਹਿਤ ਘੱਟੋ ਘੱਟ ਬੀਮਾ ਰਾਸ਼ੀ 2.5 ਲੱਖ ਰੁਪਏ ਹੈ.।ਜੇ ਮ੍ਰਿਤਕ ਮੈਂਬਰ ਆਪਣੀ ਮੌਤ ਤੋਂ 12 ਮਹੀਨੇ ਪਹਿਲਾਂ ਲਗਾਤਾਰ ਸੇਵਾ ਵਿੱਚ ਸੀ, ਤਾਂ ਉਸਨੂੰ ਘੱਟੋ ਘੱਟ ਬੀਮੇ ਦੀ ਰਕਮ ਦਾ ਲਾਭ ਮਿਲਦਾ ਹੈ।
ਕਰਮਚਾਰੀ ਤੋਂ ਨਹੀਂ ਲਿਆ ਜਾਂਦਾ ਕੋਈ ਕੋਨਟ੍ਰੀਬਿਉਸ਼ਨ
ਈਪੀਐਫਓ ਮੈਂਬਰ ਨੂੰ ਦਿੱਤਾ ਜਾ ਰਿਹਾ ਇਹ ਜੀਵਨ ਬੀਮਾ ਲਾਭ ਪੀਐਫ ਜਾਂ ਈਪੀਐਫ ਖਾਤਾ ਧਾਰਕਾਂ ਲਈ ਬਿਲਕੁਲ ਮੁਫਤ ਹੈ। ਉਨ੍ਹਾਂ ਦੇ ਮਾਲਕ 15,000 ਦੀ ਵੱਧ ਤੋਂ ਵੱਧ ਸੀਮਾ ਤੱਕ ਮਹੀਨਾਵਾਰ ਤਨਖਾਹ ਦਾ 0.50 ਪ੍ਰਤੀਸ਼ਤ ਅਦਾ ਕਰਨਗੇ।
ਆਟੋ ਐਨਰੋਲਮੈਂਟ ਦੀ ਸਹੂਲਤ
ਪੀਐਫ ਜਾਂ ਈਪੀਐਫ ਖਾਤਾ ਧਾਰਕਾਂ ਲਈ ਆਟੋ ਭਰਤੀ ਦੀ ਸਹੂਲਤ ਵੀ ਹੈ। ਈਪੀਐਫਓ ਮੈਂਬਰ ਜਾਂ ਗਾਹਕ ਬਣਨ ਤੋਂ ਬਾਅਦ ਉਹ ਈਡੀਐਲਆਈ ਸਕੀਮ ਦੇ ਲਾਭਾਂ ਦੇ ਯੋਗ ਬਣ ਜਾਂਦੇ ਹਨ।
ਸਿੱਧਾ ਬੈਂਕ ਟ੍ਰਾਂਸਫਰ
EDLI ਸਕੀਮ ਦਾ ਲਾਭ ਸਿੱਧਾ EPF ਜਾਂ PF ਖਾਤਾ ਧਾਰਕ ਦੇ ਨਾਮਜ਼ਦ ਜਾਂ ਕਾਨੂੰਨੀ ਵਾਰਸ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਾਇਆ ਜਾਵੇਗਾ। ਭਾਵ, ਤੁਹਾਨੂੰ ਸਿੱਧਾ ਬੈਂਕ ਟ੍ਰਾਂਸਫਰ ਮਿਲੇਗਾ ਅਤੇ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਏਗੀ।
ਟ੍ਰਾਂਸਫਰ ਕੀਤੇ ਗਏ ਵਿਆਜ ਦੇ ਪੈਸੇ
ਇਸ ਤੋਂ ਇਲਾਵਾ ਦੱਸ ਦੇਈਏ ਕਿ EPFO ਨੇ ਵਿੱਤੀ ਸਾਲ 2020-21 ਦੇ ਵਿਆਜ ਨੂੰ 19 ਅਕਤੂਬਰ 2021 ਨੂੰ ਤੁਹਾਡੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤਾ ਹੈ। ਸਰਕਾਰ ਨੇ ਵਿੱਤੀ ਸਾਲ 2020-21 ਵਿੱਚ 8.5 ਫੀਸਦੀ ਦੀ ਦਰ ਨਾਲ ਵਿਆਜ ਤਬਦੀਲ ਕੀਤਾ ਹੈ। ਤੁਸੀਂ ਸਿਰਫ ਇੱਕ ਐਸਐਮਐਸ ਅਤੇ ਫੋਨ ਤੋਂ ਮਿਸਡ ਕਾਲ ਨਾਲ ਚੈੱਕ ਕਰ ਸਕਦੇ ਹੋ ਕਿ ਕੇਂਦਰ ਸਰਕਾਰ ਵਲੋਂ ਤੁਹਾਡੇ ਖਾਤੇ ਵਿੱਚ ਕਿੰਨੇ ਪੈਸੇ ਟ੍ਰਾਂਸਫਰ ਕੀਤੇ ਗਏ ਹਨ।
ਇਹ ਵੀ ਪੜ੍ਹੋ: Coronavirus: ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਿਹਤ ਮੰਤਰਾਲੇ ਦਾ ਫੈਸਲਾ, ਕਰਨਾ ਪਵੇਗਾ ਇਹ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/