PF Money in Medical Emergency: ਅੱਜ-ਕੱਲ੍ਹ ਜੇਕਰ ਤੁਹਾਨੂੰ ਕਿਸੇ ਕਾਰਨ ਹਸਪਤਾਲ 'ਚ ਭਰਤੀ ਹੋਣਾ ਪੈਂਦਾ ਹੈ ਤਾਂ ਥੋੜ੍ਹੀ ਗੰਭੀਰ ਬਿਮਾਰੀ ਉੱਪਰ ਦੋ ਲੱਖ ਰੁਪਏ ਦਾ ਖਰਚਾ ਆਸਾਨੀ ਨਾਲ ਹੋ ਜਾਂਦਾ ਹੈ। ਅਚਾਨਕ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਪੈਸੇ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਪਰ ਨੌਕਰੀ ਕਰਨ ਵਾਲੇ ਲੋਕਾਂ ਕੋਲ ਅਜਿਹੀ ਸਹੂਲਤ ਹੈ ਜਿਸ ਰਾਹੀਂ ਉਹ ਲੋੜ ਪੈਣ 'ਤੇ ਇੱਕ ਲੱਖ ਰੁਪਏ ਤੱਕ ਦਾ ਪ੍ਰਬੰਧ ਆਸਾਨੀ ਨਾਲ ਕਰ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਇਸ ਸੁਵਿਧਾ ਬਾਰੇ ਜਾਣਕਾਰੀ ਦੇ ਰਹੇ ਹਾਂ।

1 ਘੰਟੇ 'ਚ ਤੁਸੀਂ 1 ਲੱਖ ਰੁਪਏ ਦੀ ਮਦਦ ਲੈ ਸਕਦੇ ਹੋ
ਐਮਰਜੈਂਸੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਸੀਂ ਹੁਣ ਆਪਣੇ ਕਰਮਚਾਰੀ ਭਵਿੱਖ ਨਿਧੀ ਤੋਂ ਤੁਰੰਤ 1 ਲੱਖ ਰੁਪਏ ਤੱਕ ਕੱਢਵਾ ਸਕਦੇ ਹੋ। ਦੱਸ ਦੇਈਏ ਕਿ ਸਰਕਾਰ ਨੇ 1 ਜੂਨ, 2021 ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ ਕਿ ਜੇਕਰ EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਮੈਂਬਰ ਮੈਡੀਕਲ ਐਮਰਜੈਂਸੀ ਲਈ ਆਪਣੇ ਪ੍ਰਾਵੀਡੈਂਟ ਫੰਡ ਵਿੱਚੋਂ ਪੈਸੇ ਕਢਵਾਉਣਾ ਚਾਹੁੰਦੇ ਹਨ, ਤਾਂ ਉਹ 1 ਲੱਖ ਰੁਪਏ ਤੱਕ ਕਢਵਾ ਸਕਦੇ ਹਨ। ਯਾਨੀ PF ਤੋਂ Partial Withdrawal) ਕਰ ਸਕਦੇ ਹੋ।

ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਪੀਐਫ ਖਾਤੇ ਵਿੱਚੋਂ ਪੈਸੇ ਕਢਵਾਉਣ ਦੀ ਸਹੂਲਤ-

ਕਿਸੇ ਵੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ, ਪੀਐਫ ਖਾਤੇ ਵਿੱਚੋਂ 1 ਲੱਖ ਰੁਪਏ ਤੱਕ ਦਾ ਮੈਡੀਕਲ ਐਡਵਾਂਸ ਕਢਵਾਇਆ ਜਾ ਸਕਦਾ ਹੈ। ਅਹਿਮ ਗੱਲ਼ ਹੈ ਕਿ ਪੀਐਫ ਤੋਂ ਐਡਵਾਂਸ ਕਢਵਾਉਣ ਤੋਂ ਬਾਅਦ ਬੈਂਕ ਖਾਤੇ 'ਚ ਇਸ ਰਕਮ ਦੇ ਆਉਣ ਦਾ ਸਮਾਂ 3 ਤੋਂ 7 ਦਿਨ ਸੀ, ਜਿਸ ਨੂੰ ਘਟਾ ਕੇ 1 ਘੰਟਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਜੂਨ ਵਿੱਚ ਨਿਯਮਾਂ ਵਿੱਚ ਬਦਲਾਅ ਕੀਤਾ ਸੀ ਤਾਂ ਜੋ ਕੋਵਿਡ ਹਸਪਤਾਲ ਵਿੱਚ ਭਰਤੀ ਸਮੇਤ ਮੈਡੀਕਲ ਐਮਰਜੈਂਸੀ ਲਈ ਪੀਐਫ ਖਾਤੇ ਵਿੱਚੋਂ 1 ਲੱਖ ਰੁਪਏ ਤੱਕ ਦੀ ਰਕਮ ਕਢਵਾਈ ਜਾ ਸਕੇ।

EPF ਤੋਂ ਪੈਸੇ ਕਿਵੇਂ ਕਢਵਾਉਣੇ - ਇੱਥੇ ਜਾਣੋ ਸਟੈਪ ਦਰ ਸਟੈਪ ਪ੍ਰਕਿਰਿਆ

www.epfindia.gov.in ਵੈੱਬਸਾਈਟ ਦੇ ਹੋਮ ਪੇਜ 'ਤੇ, ਉੱਪਰ ਸੱਜੇ ਕੋਨੇ 'ਤੇ ਔਨਲਾਈਨ ਐਡਵਾਂਸ ਕਲੇਮ 'ਤੇ ਕਲਿੱਕ ਕਰੋ।

ਤੁਹਾਨੂੰ ਇਹ ਲਿੰਕ https://unifiedportalmem.epfindia.gov.in/memberinterface ਖੋਲ੍ਹਣਾ ਹੋਵੇਗਾ।

ਔਨਲਾਈਨ ਸੇਵਾਵਾਂ 'ਤੇ ਜਾਓ ਤੇ ਉਸ ਤੋਂ ਬਾਅਦ ਦਾਅਵਾ (ਫਾਰਮ-31,19,10C ਅਤੇ 10D) ਭਰਨਾ ਹੋਵੇਗਾ।

ਆਪਣੇ ਬੈਂਕ ਖਾਤੇ ਦੇ ਆਖਰੀ 4 ਅੰਕ ਦਾਖਲ ਕਰੋ ਤੇ ਪੁਸ਼ਟੀ ਕਰੋ

Proceed for Online Claim 'ਤੇ ਕਲਿੱਕ ਕਰੋ।

ਡ੍ਰੌਪ ਡਾਊਨ ਤੋਂ PF Advance ਦੀ ਚੋਣ ਕਰੋ (Form 31)

ਆਪਣੇ ਕਾਰਨ ਦੀ ਚੋਣ ਕਰੋ। ਲੋੜੀਂਦੀ ਰਕਮ ਦਾਖਲ ਕਰੋ ਤੇ ਚੈੱਕ ਦੀ ਸਕੈਨ ਕਾਪੀ ਅੱਪਲੋਡ ਕਰੋ ਤੇ ਆਪਣਾ ਪਤਾ ਦਰਜ ਕਰੋ।

Get Aadhaar OTP 'ਤੇ ਕਲਿੱਕ ਕਰੋ ਤੇ ਆਧਾਰ ਲਿੰਕਡ ਮੋਬਾਈਲ 'ਤੇ ਪ੍ਰਾਪਤ ਹੋਇਆ OTP ਟਾਈਪ ਕਰੋ।

PF ਕਲੇਮ ਦੇ ਪੈਸੇ ਤੁਹਾਡੇ ਕਲੇਮ ਦਾਇਰ ਕਰਨ ਤੇ ਸਵੀਕਾਰ ਕੀਤੇ ਜਾਣ ਦੇ ਇੱਕ ਘੰਟੇ ਦੇ ਅੰਦਰ ਆ ਜਾਣਗੇ।

ਜਾਣੋ, ਕੀ ਪਹਿਲਾਂ ਕੋਈ ਦਸਤਾਵੇਜ਼ ਪਹਿਲਾਂ ਜਮ੍ਹਾਂ ਕਰਾਉਣੇ ਹਨ

ਇਸ ਸਹੂਲਤ ਤਹਿਤ, ਤੁਹਾਨੂੰ ਅਪਲਾਈ ਕਰਦੇ ਸਮੇਂ ਕੋਈ ਬਿੱਲ ਜਮ੍ਹਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਪੀਐਫ ਤੋਂ ਮੈਡੀਕਲ ਐਡਵਾਂਸ ਲਈ ਅਪਲਾਈ ਕਰਨਾ ਹੋਵੇਗਾ ਤੇ 1 ਘੰਟੇ ਦੇ ਅੰਦਰ ਪੈਸੇ ਤੁਹਾਡੇ ਰਜਿਸਟਰਡ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਹਾਲਾਂਕਿ ਮੈਡੀਕਲ ਐਮਰਜੈਂਸੀ ਦੇ ਸਮੇਂ ਪੀਐਫ ਤੋਂ ਪੈਸੇ ਕਢਵਾਉਣ ਦੀ ਸਹੂਲਤ ਪਹਿਲਾਂ ਵੀ ਸੀ, ਪਰ ਇਸ ਲਈ ਤੁਹਾਨੂੰ ਬਿਲ ਜਮ੍ਹਾਂ ਕਰਾਉਣੇ ਪੈਂਦੇ ਸਨ ਜੋ ਹੁਣ ਨਹੀਂ ਕੀਤੇ ਜਾਣੇ ਹਨ। ਮਰੀਜ਼ ਦੇ ਡਿਸਚਾਰਜ ਹੋਣ ਤੋਂ ਬਾਅਦ, ਬਿੱਲ ਅਤੇ ਰਸੀਦਾਂ ਪ੍ਰਕਿਰਿਆ ਦੇ ਤਹਿਤ ਜਮ੍ਹਾਂ ਕਰਾਉਣੀਆਂ ਪੈਂਦੀਆਂ ਹਨ।

PF ਐਡਵਾਂਸ ਲੈਣ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਇਹ ਮੈਡੀਕਲ ਐਡਵਾਂਸ PF ਖਾਤਾ ਧਾਰਕ ਜਾਂ ਉਸਦੇ ਪਰਿਵਾਰਕ ਮੈਂਬਰਾਂ ਲਈ ਹੋ ਸਕਦਾ ਹੈ। ਮਰੀਜ਼ ਨੂੰ ਸਰਕਾਰੀ ਜਾਂ ਪਬਲਿਕ ਸੈਕਟਰ ਯੂਨਿਟ (PSU) ਜਾਂ CGHS ਪੈਨਲ 'ਤੇ ਸੂਚੀਬੱਧ ਹਸਪਤਾਲ ਵਿੱਚ ਦਾਖਲ ਹੋਣਾ ਚਾਹੀਦਾ ਹੈ। ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਤਾਂ ਸਬੰਧਤ ਅਥਾਰਟੀ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਲਈ ਮੰਗੀ ਗਈ ਅਰਜ਼ੀ 'ਤੇ ਵਿਚਾਰ ਕਰਨ ਤੋਂ ਬਾਅਦ ਪੀਐਫ ਐਡਵਾਂਸ ਕਢਵਾਉਣ ਦੀ ਆਗਿਆ ਦੇਵੇਗੀ।