ਚੰਡੀਗੜ੍ਹ: ਕਿਸਾਨ ਅੰਦੋਲਨ ਕਾਰਨ ਲਗਪਗ ਇੱਕ ਸਾਲ ਤੋਂ ਬੰਦ ਪਏ ਪੰਜਾਬ-ਹਰਿਆਣਾ ਦੇ ਟੋਲ ਪਲਾਜ਼ਿਆਂ ਨੂੰ ਕੱਲ੍ਹ ਤੋਂ ਮੁੜ ਚਾਲੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਇੱਕ ਸਾਲ ਤੋਂ ਦੋਵਾਂ ਸੂਬਿਆਂ 'ਚ ਨੈਸ਼ਨਲ ਹਾਈਵੇਅ ਤੇ ਸਟੇਟ ਹਾਈਵੇਅ 'ਤੇ ਦੋ ਦਰਜਨ ਤੋਂ ਵੱਧ ਟੋਲ ਪਲਾਜ਼ਿਆਂ 'ਤੇ ਧਰਨਾ ਦੇ ਰਹੇ ਹਨ। ਇਸ ਕਾਰਨ ਇੱਥੇ ਟੋਲ ਵਸੂਲੀ ਬੰਦ ਹੋ ਗਈ ਸੀ ਤੇ ਵਾਹਨ ਚਾਲਕ ਬਗੈਰ ਕਿਸੇ ਰੋਕ-ਟੋਕ ਜਾ ਰਹੇ ਹਨ। ਹੁਣ ਕਿਸਾਨ ਅੰਦੋਲਨ ਖ਼ਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਿਆਂ 'ਤੇ ਟੈਕਸ ਵਸੂਲਣ ਦੀ ਤਿਆਰੀ ਕਰ ਲਈ ਹੈ।


ਪੰਜਾਬ 'ਚ ਪਿਛਲੇ ਡੇਢ ਸਾਲ ਤੋਂ ਟੋਲ ਪਲਾਜ਼ਿਆਂ 'ਤੇ ਟੋਲ ਅਦਾ ਕਰਨ ਦੀ ਆਦਤ ਕਾਰ-ਜੀਪਾਂ ਵਾਲਿਆਂ ਨੇ ਛੱਡੀ ਹੋਈ ਹੈ। ਹੁਣ ਕਿਸਾਨ ਅੰਦੋਲਨ ਖ਼ਤਮ ਹੁੰਦੇ ਹੀ ਉਨ੍ਹਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਫਿਲਹਾਲ ਪੁਰਾਣੇ ਰੇਟਾਂ 'ਤੇ ਹੀ ਟੋਲ ਵਸੂਲਿਆ ਜਾਵੇਗਾ, ਪਰ ਸੰਭਾਵਨਾ ਹੈ ਕਿ ਕੇਂਦਰ ਸਰਕਾਰ ਟੋਲ ਪਲਾਜ਼ਿਆਂ ਦੇ ਰੇਟ ਵਧਾ ਸਕਦੀ ਹੈ। ਪਿਛਲੇ ਡੇਢ ਸਾਲ ਤੋਂ ਟੋਲ ਦੀ ਅਦਾਇਗੀ ਨਾ ਹੋਣ ਕਾਰਨ ਕਈ ਲੋਕ ਇਹ ਭੁੱਲ ਗਏ ਹਨ ਕਿ ਪੰਜਾਬ, ਹਰਿਆਣਾ ਦੇ ਮੁੱਖ ਸ਼ਹਿਰਾਂ ਤੋਂ ਲੈ ਕੇ ਦਿੱਲੀ ਤੱਕ ਕਿੰਨਾ ਟੋਲ ਵਸੂਲਿਆ ਜਾਂਦਾ ਸੀ।


ਹਰਿਆਣਾ ਦੇ ਕਰਨਾਲ 'ਚ ਬਸਤਾਰਾ ਟੋਲ ਦੇ ਮੈਨੇਜਰ ਭਾਨੂ ਪ੍ਰਤਾਪ ਨੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਫਿਲਹਾਲ ਟੋਲ ਚਲਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਟੋਲ ਸ਼ੁਰੂ ਕੀਤਾ ਜਾਵੇਗਾ। ਸਾਡੇ ਕੋਲ ਪੂਰਾ ਸਟਾਫ਼ ਤੇ ਹੋਰ ਸਾਰੇ ਪ੍ਰਬੰਧ ਹਨ।


ਅੰਬਾਲਾ 'ਚ ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਕਿਸਾਨ 11 ਦਸੰਬਰ ਨੂੰ ਵਾਪਸ ਪਰਤਣਗੇ ਤਾਂ ਸ਼ਾਮ ਨੂੰ ਸਾਰੇ ਟੋਲ ਚਾਲੂ ਹੋ ਜਾਣਗੇ ਤੇ ਉਨ੍ਹਾਂ 'ਤੇ ਕਾਲਾਂ ਸ਼ੁਰੂ ਹੋ ਜਾਣਗੀਆਂ। ਤਿਆਰੀਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਮੁੜ ਚਾਲੂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 11 ਤਰੀਕ ਤੋਂ ਟੋਲ ਵਸੂਲਣਾ ਸ਼ੁਰੂ ਹੋ ਜਾਵੇਗਾ।



ਇਹ ਵੀ ਪੜ੍ਹੋ: Maruti Alto 800: ਸਿਰਫ 65,000 ਰੁਪਏ 'ਚ ਮਿਲ ਰਹੀ Maruti Alto 800 ਕਾਰ, ਜਾਣੋ ਕਿੱਥੋਂ ਤੇ ਕਿਵੇਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904