ਨਵੀਂ ਦਿੱਲੀ: ਹੁਣ ਹਰੇਕ ਪੈਕ ਕੀਤੇ ਸਾਮਾਨ ਦਾ ਰੇਟ ਦੋ ਤਰ੍ਹਾਂ ਨਾਲ ਲਿਖਿਆ ਜਾਵੇਗਾ। ਇੱਕ ਰੇਟ ਵੱਧ ਤੋਂ ਵੱਧ ਪ੍ਰਚੂਨ ਕੀਮਤ ਹੋਵੇਗਾ ਤੇ ਦੂਜਾ ਰੇਟ ਯੂਨਿਟ ਕੀਮਤ ਦਾ ਹੋਵੇਗਾ। ਮਤਲਬ ਜੇਕਰ 5 ਕਿਲੋ ਆਟੇ ਦਾ ਪੈਕੇਟ ਹੈ ਤਾਂ ਉਸ 'ਤੇ 1 ਕਿਲੋ ਆਟੇ ਦਾ ਰੇਟ ਵੀ ਲਿਖਿਆ ਹੋਵੇਗਾ। ਇਸ ਨਾਲ ਗਾਹਕਾਂ ਨੂੰ ਅੰਦਾਜ਼ਾ ਹੋਵੇਗਾ ਕਿ ਉਹ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਕਿੰਨਾ ਮਹਿੰਗਾ ਜਾਂ ਸਸਤਾ ਲੈ ਰਹੇ ਹਨ। ਇਹ ਨਵਾਂ ਨਿਯਮ 1 ਅਪ੍ਰੈਲ, 2022 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਨਾਲ ਗਾਹਕ ਪ੍ਰਤੀ ਯੂਨਿਟ ਕੀਮਤ ਆਸਾਨੀ ਨਾਲ ਜਾਣ ਸਕਣਗੇ।


ਖੁਰਾਕ ਖਪਤਕਾਰਾਂ ਦੇ ਮੰਤਰਾਲੇ ਨੇ ਇਸ ਲਈ ਕਾਨੂੰਨੀ ਮੈਟਰੋਲੋਜੀ (ਪੈਕੇਜ਼ਡ ਵਸਤੂਆਂ) ਨਿਯਮ 2011 'ਚ ਸੋਧ ਕੀਤੀ ਹੈ। ਇਸ ਨਵੇਂ ਨਿਯਮ ਮੁਤਾਬਕ ਕੰਪਨੀਆਂ ਨੂੰ ਪੈਕਡ ਆਈਟਮ 'ਤੇ ਯੂਨਿਟ ਦੀ ਵਿਕਰੀ ਕੀਮਤ ਵੀ ਲਿਖਣੀ ਹੋਵੇਗੀ। ਇਸ ਨਾਲ ਗਾਹਕ ਖਰੀਦਦਾਰੀ 'ਤੇ ਹੋਣ ਵਾਲੇ ਲਾਭ-ਨੁਕਸਾਨ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣਗੇ।


ਉਦਾਹਰਨ ਲਈ, ਮੰਨ ਲਓ ਕਿ ਤੁਸੀਂ ਦੋ ਕੰਪਨੀਆਂ ਤੋਂ 5 ਕਿਲੋ ਆਟੇ ਦੀ ਥੈਲੀ ਲੈਂਦੇ ਹੋ। ਨਵੇਂ ਨਿਯਮ ਤਹਿਤ ਦੋਵੇਂ ਪੈਕਟਾਂ 'ਤੇ ਲਿਖੀ ਯੂਨਿਟ ਸੇਲ ਪ੍ਰਾਈਸ ਤੋਂ ਪਤਾ ਲੱਗ ਸਕੇਗਾ ਕਿ ਕਿਹੜੀ ਕੰਪਨੀ ਦਾ ਸਾਮਾਨ ਸਸਤਾ ਹੋ ਰਿਹਾ ਹੈ ਤੇ ਕਿਸ ਦਾ ਸਾਮਾਨ ਤੁਹਾਡੇ ਲਈ ਮਹਿੰਗਾ ਹੋ ਰਿਹਾ ਹੈ। ਇਸ ਤੋਂ ਇਲਾਵਾ ਪੈਕੇਟ 'ਤੇ MRP ਵੀ ਲਿਖਿਆ ਹੋਣਾ ਚਾਹੀਦਾ ਹੈ। ਵੱਖ-ਵੱਖ ਕੰਪਨੀਆਂ ਦੀ MRP ਇੱਕੋ ਜਿਹੀ ਹੋ ਸਕਦੀ ਹੈ, ਪਰ ਯੂਨਿਟ ਦੀ ਵਿਕਰੀ ਕੀਮਤ 'ਚ ਅੰਤਰ ਹੋ ਸਕਦਾ ਹੈ।


ਨਵਾਂ ਨਿਯਮ ਕੀ?


ਨਵੇਂ ਨਿਯਮ ਮੁਤਾਬਕ 1 ਕਿਲੋ ਤੋਂ ਵੱਧ ਦੇ ਪੈਕੇਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਪ੍ਰਤੀ ਕਿਲੋ ਯੂਨਿਟ ਵਿਕਰੀ ਮੁੱਲ ਵੀ ਲਿਖਣਾ ਹੋਵੇਗਾ। ਇਸ ਤੋਂ ਇਲਾਵਾ MRP ਲਿਖਣਾ ਵੀ ਲਾਜ਼ਮੀ ਹੈ। ਉਦਾਹਰਣ ਵਜੋਂ 5 ਕਿਲੋ ਆਟੇ ਦੇ ਪੈਕੇਟ 'ਤੇ 1 ਕਿਲੋ ਆਟੇ ਦੀ ਕੀਮਤ ਵੀ ਲਿਖਣੀ ਹੋਵੇਗੀ। ਇਹ ਯੂਨਿਟ ਦੀ ਵਿਕਰੀ ਕੀਮਤ ਹੋਵੇਗੀ। ਇਕੱਠੇ ਉਸ ਪੂਰੇ ਪੈਕੇਟ ਦੀ MRP ਲਿਖੀ ਜਾਵੇਗੀ। ਜੇਕਰ ਪੈਕੇਟ 1 ਕਿਲੋਗ੍ਰਾਮ ਤੋਂ ਘੱਟ ਹੈ ਤਾਂ ਉਸ 'ਤੇ ਪ੍ਰਤੀ ਗ੍ਰਾਮ ਯੂਨਿਟ ਵਿਕਰੀ ਮੁੱਲ ਲਿਖਿਆ ਜਾਵੇਗਾ। ਇਸ ਨਾਲ ਗਾਹਕ ਇਹ ਜਾਣ ਸਕਣਗੇ ਕਿ ਉਹ ਹਰ ਗ੍ਰਾਮ ਲਈ ਕਿੰਨੇ ਪੈਸੇ ਅਦਾ ਕਰ ਰਹੇ ਹਨ।


ਕਿਵੇਂ ਲਿਖਿਆ ਜਾਵੇਗਾ ਰੇਟ?


ਲੀਗਲ ਮੈਟਰੋਲੋਜੀ (ਪੈਕੇਜਡ ਕਮੋਡਿਟੀਜ਼) ਨਿਯਮ 2011 'ਚ ਸੋਧ ਕਰਨ ਲਈ ਖੁਰਾਕ ਖਪਤਕਾਰ ਮੰਤਰਾਲੇ ਨੇ ਅਨੁਸੂਚੀ-2 ਐਕਟ ਨੂੰ ਹਟਾ ਦਿੱਤਾ ਹੈ। ਪੁਰਾਣੇ ਨਿਯਮ ਅਨੁਸਾਰ ਚੌਲ ਜਾਂ ਕਣਕ ਦੇ ਆਟੇ ਨੂੰ 100 ਗ੍ਰਾਮ, 200 ਗ੍ਰਾਮ, 500 ਗ੍ਰਾਮ ਤੇ 1 ਕਿਲੋ, 1.25 ਕਿਲੋ, 1.5 ਕਿਲੋ 'ਚ ਪੈਕ ਕਰਨਾ ਜ਼ਰੂਰੀ ਸੀ।


ਹੁਣ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ ਅਤੇ ਇਸ 'ਚ ਕਈ ਵੱਖ-ਵੱਖ ਵਜ਼ਨ ਪੈਕਟ ਸ਼ਾਮਲ ਕੀਤੇ ਗਏ ਹਨ। ਕੰਪਨੀਆਂ ਵੱਖ-ਵੱਖ ਮਾਤਰਾ 'ਚ ਪੈਕ ਕੀਤੇ ਸਾਮਾਨ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤੇ ਇਸ ਲਈ ਮੰਤਰਾਲੇ ਤੋਂ ਇਜਾਜ਼ਤ ਮੰਗੀ ਗਈ ਸੀ। ਕੰਪਨੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਕੁਝ ਨਹੀਂ। ਮੈਟਰੋਲੋਜੀ ਐਕਟ 'ਚ ਧਾਰਾ-2 ਨੂੰ ਖਤਮ ਕਰਕੇ ਯੂਨਿਟ ਦੀ ਵਿਕਰੀ ਕੀਮਤ ਦੀ ਇਜਾਜ਼ਤ ਦਿੱਤੀ ਗਈ ਹੈ।


ਕੀ-ਕੀ ਸੁਧਾਰ ਹੋਏ?


ਖੁਰਾਕ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਐਮਆਰਪੀ ਲਿਖਣ ਦਾ ਸਹੀ ਤਰੀਕਾ ਹੋਣਾ ਚਾਹੀਦਾ ਹੈ ਤੇ ਇਸ 'ਚ ਕੋਈ ਵੀ ਗਲਤੀ ਨੋਟਿਸ ਨੂੰ ਬੁਲਾਵਾ ਦੇ ਸਕਦੀ ਹੈ। ਮੌਜੂਦਾ MRP ਲਿਖਣ ਦਾ ਤਰੀਕਾ ਹੈ - 3.80 ਰੁਪਏ (ਉਦਾਹਰਨ ਲਈ)। ਜੇਕਰ ਕੋਈ ਕੰਪਨੀ ਸਿਰਫ਼ 3 ਲਿਖਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਂਦੀ ਹੈ। ਹੁਣ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਭਾਰਤੀ ਰੁਪਏ 'ਚ ਐਮਆਰਪੀ ਲਿਖ ਸਕਦੀਆਂ ਹਨ, ਮਤਲਬ ਪੈਸੇ ਦਾ ਜ਼ਿਕਰ ਛੱਡ ਦਿੱਤਾ ਗਿਆ ਹੈ। ਪੈਕ ਕੀਤੇ ਸਾਮਾਨ ਦੀ ਮਾਤਰਾ ਨੂੰ ਨੰਬਰ ਜਾਂ ਯੂਨਿਟ 'ਚ ਲਿਖਿਆ ਜਾਂਦਾ ਹੈ, ਜਿਵੇਂ 3N ਜਾਂ 3U। ਇੱਥੇ N ਦਾ ਮਤਲਬ ਹੈ ਨੰਬਰ ਤੇ U ਦਾ ਅਰਥ ਯੂਨਿਟ ਹੈ।


'ਪੀਟੀਆਈ' ਦੀ ਰਿਪੋਰਟ ਮੁਤਾਬਕ ਜੇਕਰ ਕੋਈ ਕੰਪਨੀ 3NO ਜਾਂ 3UO ਲਿਖਦੀ ਹੈ ਤਾਂ ਇਹ ਨਿਯਮ ਦੀ ਉਲੰਘਣਾ ਹੈ, ਉਸ 'ਤੇ ਨੋਟਿਸ ਭੇਜਿਆ ਜਾਂਦਾ ਹੈ। ਡੱਬੇ 'ਤੇ ਜੋੜਾ ਜਾਂ ਪੀਸ ਲਿਖਣਾ ਵੀ ਨਿਯਮ ਦੀ ਉਲੰਘਣਾ ਹੈ। ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ। ਕੰਪਨੀਆਂ ਹੁਣ ਨੰਬਰ ਜਾਂ ਯੂਨਿਟ 'ਚ ਮਾਤਰਾ ਲਿਖ ਸਕਦੀਆਂ ਹਨ। ਕੰਪਨੀਆਂ ਨੂੰ ਬਾਕਸ ਜਾਂ ਪੈਕੇਟ 'ਤੇ ਨਿਰਮਾਣ ਦੀ ਮਿਤੀ ਵੀ ਲਿਖਣੀ ਹੋਵੇਗੀ।


ਇਹ ਵੀ ਪੜ੍ਹੋ: Cricket Records: ਪਹਿਲੀ ਵਾਰ ਤਿੰਨ ਹੈਟ੍ਰਿਕਾਂ, 42 ਮੈਚਾਂ 'ਚ ਇੱਕ ਸੈਂਕੜਾ, 46 ਅਰਧ ਸੈਂਕੜੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904