ਨਵੀਂ ਦਿੱਲੀ: ਵ੍ਹਾਈਟ ਹਾਊਸ ਦੀ ਦੌੜ ਵਿੱਚ ਜੋਅ ਬਾਇਡਨ ਦੇ ਅੱਗੇ ਹੋਣ ਦੇ ਨਾਲ ਹੀ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਮਿਲਿਆ-ਜੁਲਿਆ ਰੁਖ਼ ਵੇਖਣ ਨੂੰ ਮਿਲਿਆ। ਬਾਇਡਨ ਨਿਰਣਾਇਕ ਰਾਜਾਂ ਵਿੱਚ ਸਭ ਤੋਂ ਅੱਗੇ ਹੈ। ਹਾਲਾਂਕਿ ਟਰੰਪ ਦੀਆਂ ਇਨ੍ਹਾਂ ਰਾਜਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀਆਂ ਰਿਪੋਰਟਾਂ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਵਿੱਚ ਥੋੜ੍ਹੀ ਨਮੀ ਆਈ ਹੈ।
ਦੱਸ ਦਈਏ ਕਿ ਇਸ ਦੌਰਾਨ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.37% ਯਾਨੀ 191 ਰੁਪਏ ਦੀ ਗਿਰਾਵਟ ਦੇ ਨਾਲ 51,864 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 0.31 ਫੀਸਦ ਯਾਨੀ 197 ਰੁਪਏ ਦੇ ਵਾਧੇ ਨਾਲ 64,450 ਰੁਪਏ ਹੋ ਗਈ।
ਵੀਰਵਾਰ ਨੂੰ ਦਿੱਲੀ ਬਾਜ਼ਾਰ ਵਿਚ ਸੋਨੇ ਦੀ ਕੀਮਤ 158 ਰੁਪਏ ਚੜ੍ਹ ਕੇ 50,980 ਰੁਪਏ ਹੋ ਗਈ, ਜਦੋਂਕਿ ਚਾਂਦੀ ਦੀ ਕੀਮਤ 697 ਰੁਪਏ ਦੇ ਵਾਧੇ ਨਾਲ 62,043 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਉਧਰ ਸ਼ੁੱਕਰਵਾਰ ਨੂੰ ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਡਾਲਰ ਦੀ ਕੀਮਤ ਵਿਚ ਵਾਧੇ ਕਾਰਨ ਸੋਨੇ ਦੀ ਮੰਗ ਵਿੱਚ ਗਿਰਾਵਟ ਦੇਖਣ ਨੂੰ ਮਿਲੀ।
ਅਸ਼ਲੀਲ ਵੀਡੀਓ ਸ਼ੂਟ ਕਰਨ ਦੇ ਮਾਮਲੇ 'ਚ ਅਦਾਕਾਰਾ ਪੂਨਮ ਪਾਂਡੇ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਪੰਜਾਬ 'ਚ ਅੱਜ ਮੁੜ ਤੋਂ ਹੋ ਸਕਦੀ ਛੁੱਕ-ਛੁੱਕ, ਰੇਲਵੇ ਨੇ ਭਰੀ ਹਾਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold Silver Rate: ਸੋਨੇ ਦੀ ਕੀਮਤ ਦੇ ਨਾਲ-ਨਾਲ ਇਸ ਦੀ ਮੰਗ 'ਚ ਵੀ ਗਿਰਾਵਟ, ਜਾਣੋ ਕਿੱਥੇ ਪਹੁੰਚੀਆਂ ਕੀਮਤਾਂ
ਏਬੀਪੀ ਸਾਂਝਾ
Updated at:
06 Nov 2020 12:24 PM (IST)
ਸ਼ੁੱਕਰਵਾਰ ਨੂੰ ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਡਾਲਰ ਦੀ ਕੀਮਤ ਵਿੱਚ ਵਾਧੇ ਕਾਰਨ ਸੋਨੇ ਦੀ ਮੰਗ ਵਿੱਚ ਗਿਰਾਵਟ ਦੇਖਣ ਨੂੰ ਮਿਲੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -