1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਜੇਕਰ ਤੁਸੀਂ ਇੱਕ ਸਾਲ ਦੀ FD ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਆਓ ਜਾਣਦੇ ਹਾਂ ਇਸ 'ਤੇ ਕਿੰਨਾ ਰਿਟਰਨ ਮਿਲੇਗਾ? ਵਿਆਜ ਦਰਾਂ ਬੈਂਕ ਤੋਂ ਬੈਂਕ ਵਿੱਚ ਵੱਖ-ਵੱਖ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ₹1 ਲੱਖ ਜਮ੍ਹਾ ਕਰਦੇ ਹੋ ਤਾਂ ਕਿਹੜਾ ਬੈਂਕ ਸਭ ਤੋਂ ਵਧੀਆ ਰਿਟਰਨ ਦੇਵੇਗਾ।

ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੇ ਲੋਕ ਫਿਕਸਡ ਡਿਪਾਜ਼ਿਟ (FD) ਕਰਦੇ ਹਨ। ਜਿਸ ਵਿੱਚ ਥੋੜੀ ਬਹੁਤ ਰਕਮ ਨੂੰ ਬੈਂਕ ਖਾਤੇ ਵਿੱਚ ਬਤੌਰ ਐਫਡੀ ਜਮ੍ਹਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਹਰੇਕ ਬੈਂਕ ਆਪਣੇ ਗਾਹਕਾਂ ਨੂੰ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਲਈ, ਜੇਕਰ ਤੁਸੀਂ ਇੱਕ ਸਾਲ ਲਈ 1 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ (FD) ਕਰਨਾ ਚਾਹੁੰਦੇ ਹੋ, ਤਾਂ ਵੱਖ-ਵੱਖ ਬੈਂਕ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹਨ।
ਦਿ ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕੁਝ ਛੋਟੇ ਵਿੱਤ ਬੈਂਕ ਇੱਕ ਸਾਲ ਦੀ FD 'ਤੇ 7.25% ਤੱਕ ਦੀ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਹਾਲਾਂਕਿ, SBI, HDFC, ਅਤੇ ICICI ਵਰਗੇ ਵੱਡੇ ਬੈਂਕ ਘੱਟ ਦਰਾਂ ਦੀ ਪੇਸ਼ਕਸ਼ ਕਰਦੇ ਹਨ।
ਕਿਹੜਾ ਬੈਂਕ ਕਿੰਨਾ ਵਿਆਜ ਦੇ ਰਿਹਾ ਹੈ?
ਜੇਕਰ ਤੁਸੀਂ 1 ਲੱਖ ਰੁਪਏ ਦੀ FD ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਆਓ ਜਾਣਦੇ ਹਾਂ ਕਿ ਛੋਟੇ ਵਿੱਤ ਬੈਂਕਾਂ, ਨਿੱਜੀ ਬੈਂਕਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਕਿਹੜੇ ਬੈਂਕ ਸਭ ਤੋਂ ਵੱਧ ਵਿਆਜ ਦੇ ਰਹੇ ਹਨ। ਆਓ ਜਾਣਦੇ ਹਾਂ।
| ਬੈਂਕ | 1 ਸਾਲ ਦਾ ਵਿਆਜ | ਮੈਚਿਊਰਿਟੀ 'ਤੇ ਰਕਮ |
| ਸੁਰਯੋਦਯ ਸਮਾਲ ਫਾਈਨੈਸ ਬੈਂਕ | 7.25% | 1,07,450 ਰੁਪਏ |
| ਉੱਜੀਵਨ ਸਮਾਲ ਫਾਈਨੈਸ ਬੈਂਕ | 7.25% | 1,07,450 ਰੁਪਏ |
| ਈਕੀਟਾਸ ਸਮਾਲ ਫਾਈਨੈਸ ਬੈਂਕ | 7.10% | 1,07,291 ਰੁਪਏ |
| ਜਨ ਸਮਾਲ ਫਾਈਨੈਸ ਬੈਂਕ | 7.00% | 1,07,186 ਰੁਪਏ |
| ਬੈਂਕ | 1 ਸਾਲ ਦਾ ਵਿਆਜ | ਮੈਚਿਊਰਿਟੀ 'ਤੇ ਰਕਮ |
| ਐਸਬੀਐਮ ਬੈਂਕ ਇੰਡੀਆ | 7.10% | 1,07,291 ਰੁਪਏ |
| ਬੰਧਨ ਬੈਂਕ | 7.00% | 1,07,186 ਰੁਪਏ |
| ਡੀਸੀਬੀ ਬੈਂਕ | 6.90% | 1,07,081 ਰੁਪਏ |
| ਆਰਬੀਐਲ ਬੈਂਕ | 6.90% | 1,07,081 ਰੁਪਏ |
| HDFC ਬੈਂਕ | 6.25% | 1,06,398 ਰੁਪਏ |
| ICICI ਬੈਂਕ | 6.25% | 1,06,398 ਰੁਪਏ |
| एक्सिस बैंक | 6.25% | 1,06,398 ਰੁਪਏ |
| ਬੈਂਕ | 1 ਸਾਲ ਦਾ ਵਿਆਜ | ਮੈਚਿਊਰਿਟੀ 'ਤੇ ਰਕਮ |
| ਬੈਂਕ ਆਫ ਇੰਡੀਆ | 6.50% | 1,06,660 ਰੁਪਏ |
| ਇੰਡੀਅਨ ਓਵਰਸੀਜ਼ ਬੈਂਕ | 6.50% | 1,06,660 ਰੁਪਏ |
| ਬੈਂਕ ਆਫ ਮਹਾਰਾਸ਼ਟਰ | 6.40% | 1,06,555 ਰੁਪਏ |
| ਸਟੇਟ ਬੈਂਕ ਆਫ ਇੰਡੀਆ (SBI) | 6.25% | 1,06,398 ਰੁਪਏ |
| ਪੰਜਾਬ ਨੈਸ਼ਨਲ ਬੈਂਕ (PNB) | 6.25% | 1,06,398 ਰੁਪਏ |
| ਬੈਂਕ ਆਫ ਬੜੌਦਾ | 6.25% | 1,06,398 ਰੁਪਏ |
| ਕੇਨਰਾ ਬੈਂਕ | 6.25% | 1,06,398 ਰੁਪਏ |
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਐਵੇਂ ਹੀ FD ਨਹੀਂ ਕਰਵਾ ਦੇਣੀ ਚਾਹੀਦੀ ਹੈ, ਸਗੋਂ ਇਸ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਜ਼ਰੂਰ ਰੱਖੋ। ਜਿਵੇਂ ਕਿ ਸਿਰਫ ਵਿਆਜ ਦੇਖ ਕੇ ਬੈਂਕ ਨਾ ਚੁਣੋ, ਐਫਡੀ ਤੋਂ ਮਿਲਣ ਵਾਲਾ ਵਿਆਜ ਤੁਹਾਡੇ ਟੈਕਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ਵਿੱਚ ਟੈਕਸ ਦਾ ਵੀ ਧਿਆਨ ਰੱਖੋ।
ਟ੍ਰੈਂਡਿੰਗ ਟੌਪਿਕ














