ਕੀ ਤੁਸੀਂ ਵੀ ਬੈਂਕ ਵਿਚ ਜਮ੍ਹਾ ਆਪਣੇ ਪੈਸੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ? ਹਾਲ ਹੀ ਦੇ ਸਾਲਾਂ 'ਚ ਕੁਝ ਛੋਟੇ ਬੈਂਕਾਂ ਦੇ ਡੁੱਬਣ ਦੀਆਂ ਖਬਰਾਂ ਦੇ ਵਿਚਕਾਰ ਬੈਂਕ ਦੇ ਖਾਤਾ ਧਾਰਕਾਂ ਦੇ ਮਨ 'ਚ ਇਹ ਸਵਾਲ ਆ ਰਿਹਾ ਹੈ ਕਿ ਜੇਕਰ ਉਨ੍ਹਾਂ ਦਾ ਬੈਂਕ ਡੁੱਬਦਾ ਹੈ, ਤਾਂ ਉਨ੍ਹਾਂ ਦੀ ਜਮ੍ਹਾਂ ਰਕਮ 'ਚੋਂ ਕਿੰਨੀ ਰਕਮ ਵਾਪਸ ਆਵੇਗੀ। ਇਸ ਸਬੰਧੀ ਨਿਯਮ ਪਿਛਲੇ ਸਾਲ ਯਾਨੀ 2020 'ਚ ਬਦਲਿਆ ਗਿਆ ਸੀ ਤੇ ਨਿਵੇਸ਼ਕਾਂ ਨੂੰ ਬੈਂਕ 'ਚ ਜਮ੍ਹਾ ਰਾਸ਼ੀ 'ਤੇ ਗਾਰੰਟੀ ਦੀ ਸੀਮਾ ਵਧਾ ਦਿੱਤੀ ਗਈ ਸੀ। ਇੱਥੇ ਜਾਣੋ ਕਿ ਜੇਕਰ ਕੋਈ ਬੈਂਕ ਡਿਫਾਲਟ ਹੁੰਦਾ ਹੈ ਜਾਂ ਡੁੱਬ ਜਾਂਦਾ ਹੈ ਤਾਂ ਉਸਦੇ ਜਮ੍ਹਾਕਰਤਾਵਾਂ ਨੂੰ ਰਕਮ ਵਾਪਸ ਮਿਲ ਜਾਵੇਗੀ।






ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਪ੍ਰੋਗਰਾਮ 'ਡਿਪਾਜ਼ਿਟਰ ਫਸਟ: ਗਾਰੰਟੀਡ ਟਾਈਮ-ਬਾਉਂਡ ਡਿਪਾਜ਼ਿਟ ਇੰਸ਼ੋਰੈਂਸ ਪੇਮੈਂਟ ਰੁਪਏ ਤਕ' ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। 2020 'ਚ ਲਏ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਪੀਐੱਮ ਮੋਦੀ ਨੇ ਦੱਸਿਆ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਅਜੇ ਵੀ ਇਹ ਗਾਰੰਟੀ ਨਹੀਂ ਹੈ, ਕੇਂਦਰ ਸਰਕਾਰ ਨੇ 2020 'ਚ ਕੀ ਫੈਸਲਾ ਲਿਆ?


ਕੇਂਦਰ ਸਰਕਾਰ ਨੇ ਸਾਲ 2020 ਵਿਚ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਐਕਟ ਵਿਚ ਬਦਲਾਅ ਕੀਤਾ ਸੀ। ਇਸ ਤੋਂ ਬਾਅਦ ਬੈਂਕ ਵਿਚ ਜਮ੍ਹਾਂ ਰਕਮ ਦੀ ਗਰੰਟੀ ਪੰਜ ਲੱਖ ਰੁਪਏ ਹੋ ਗਈ। ਪਹਿਲਾਂ ਖਾਤਾ ਧਾਰਕਾਂ ਨੂੰ ਵੱਧ ਤੋਂ ਵੱਧ 1 ਲੱਖ ਰੁਪਏ ਤਕ ਦੀ ਜਮ੍ਹਾਂ ਰਕਮ ਦੀ ਗਾਰੰਟੀ ਦਿੱਤੀ ਜਾਂਦੀ ਸੀ। ਹੁਣ ਬੈਂਕਾਂ 'ਚ ਜਮ੍ਹਾਂ ਤੁਹਾਡੀ 5 ਲੱਖ ਰੁਪਏ ਤਕ ਦੀ ਰਕਮ ਸੁਰੱਖਿਅਤ ਹੈ। ਯਾਨੀ ਜਿਸ ਬੈਂਕ ਦੇ ਖਾਤੇ 'ਚ ਤੁਹਾਡਾ ਪੈਸਾ ਜਮ੍ਹਾ ਹੈ ਜੇਕਰ ਉਹ ਡੁੱਬ ਜਾਂਦਾ ਹੈ ਤਾਂ ਤੁਹਾਨੂੰ ਪੰਜ ਲੱਖ ਰੁਪਏ ਦੀ ਰਕਮ ਵਾਪਸ ਮਿਲ ਜਾਵੇਗੀ।


ਬੈਂਕ '5 ਲੱਖ ਤੋਂ ਜ਼ਿਆਦਾ ਦੀ ਰਕਮ ਜਮ੍ਹਾ ਹੋਣ 'ਤੇ ਕੀ ਹੋਵੇਗਾ?


ਬੈਂਕ ਡਿਪਾਜ਼ਿਟ 'ਤੇ 5 ਲੱਖ ਰੁਪਏ ਦੀ ਸਕਿਓਰਿਟੀ ਗਾਰੰਟੀ ਦਾ ਮਤਲਬ ਹੈ ਕਿ ਤੁਸੀਂ ਬੈਂਕ 'ਚ ਜਿੰਨੇ ਮਰਜ਼ੀ ਜਮ੍ਹਾ ਕਰਾਓ ਪਰ ਜੇਕਰ ਬੈਂਕ ਡਿਫਾਲਟ ਹੋ ਜਾਂਦਾ ਹੈ ਜਾਂ ਡੁੱਬ ਜਾਂਦਾ ਹੈ, ਤਾਂ ਤੁਹਾਨੂੰ ਸਿਰਫ 5 ਲੱਖ ਰੁਪਏ ਹੀ ਵਾਪਸ ਮਿਲਣਗੇ। ਜੇਕਰ ਤੁਹਾਡੇ ਇਕ ਹੀ ਬੈਂਕ ਦੀਆਂ ਕਈ ਬ੍ਰਾਂਚਾਂ ਵਿਚ ਖਾਤੇ ਹਨ ਅਤੇ ਉਨ੍ਹਾਂ ਵਿਚ ਜਮ੍ਹਾਂ ਰਕਮ ਪੰਜ ਲੱਖ ਤੋਂ ਵੱਧ ਹੈ, ਤਾਂ ਸਿਰਫ਼ ਪੰਜ ਲੱਖ ਰੁਪਏ ਹੀ ਵਾਪਸ ਹੋਣਗੇ। ਯਾਨੀ ਸਿਰਫ ਤੁਹਾਡੀ 5 ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ ਦਾ ਬੀਮਾ ਕੀਤਾ ਜਾਵੇਗਾ।


ਖਾਤਾ ਧਾਰਕਾਂ ਨੂੰ DICGC ਰਾਹੀਂ ਪੈਸੇ ਮਿਲਦੇ ਹਨ


ਹਾਲਾਂਕਿ ਮਾਹਿਰਾਂ ਅਨੁਸਾਰ ਸਰਕਾਰ ਸੰਕਟ ਵਿਚ ਘਿਰੇ ਬੈਂਕ ਨੂੰ ਡੁੱਬਣ ਨਹੀਂ ਦਿੰਦੀ ਅਤੇ ਇਸ ਨੂੰ ਕਿਸੇ ਵੱਡੇ ਬੈਂਕ ਵਿਚ ਰਲੇਵਾਂ ਕਰ ਦਿੰਦੀ ਹੈ। ਜੇਕਰ ਕੋਈ ਬੈਂਕ ਬੰਦ ਹੋ ਜਾਂਦਾ ਹੈ ਤਾਂ DICGC ਸਾਰੇ ਖਾਤਾ ਧਾਰਕਾਂ ਨੂੰ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੈ। DICGC ਇਸ ਰਕਮ ਦੀ ਗਰੰਟੀ ਦੇਣ ਲਈ ਬੈਂਕਾਂ ਤੋਂ ਬਦਲੇ ਵਿਚ ਪ੍ਰੀਮੀਅਮ ਵਸੂਲਦਾ ਹੈ।