Cyber Fraud: ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾਧੜੀ ਦੇ ਜਾਲ ਵਿਚ ਫਸਾਉਣ ਲਈ ਕਈ ਤਰੀਕੇ ਅਪਣਾ ਰਹੇ ਹਨ। ਰੋਜ਼ ਨਵੀਆਂ ਸਕੀਮਾਂ ਬਣਾ ਕੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਹਨ। ਸਾਈਬਰ ਅਪਰਾਧੀ ਨੌਕਰੀ ਦੇ ਆਫਰ, ਆਕਰਸ਼ਕ ਆਫਰ ਅਤੇ ਕਈ ਚੀਜ਼ਾਂ ਦੀ ਪੇਸ਼ਕਸ਼ ਕਰਦੇ ਹਨ ਅਤੇ ਫਿਰ ਔਨਲਾਈਨ ਭੁਗਤਾਨ ਕਰਨ ਲਈ ਕਹਿੰਦੇ ਹਨ। ਜਿਵੇਂ ਹੀ ਤੁਸੀਂ ਜਾਣਕਾਰੀ ਦੇ ਦਿੰਦੇ ਹੋ, ਤੁਹਾਡੇ ਖਾਤੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਹਨ।


ਜੇਕਰ ਤੁਸੀਂ ਇਸ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਧੋਖਾਧੜੀ ਤੋਂ ਬਚ ਸਕਦੇ ਹੋ। ਨਾਲ ਹੀ, ਉਨ੍ਹਾਂ ਤਰੀਕਿਆਂ ਦੀ ਵੀ ਪਛਾਣ ਕਰ ਸਕਦੇ ਹੋ।


UPI ਰਿਫੰਡ ਸਕੈਮ


ਮੌਜੂਦਾ ਸਮੇਂ 'ਚ ਯੂਪੀਆਈ. ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਕਰਿਆਨੇ ਦੀਆਂ ਦੁਕਾਨਾਂ ਤੋਂ ਲੈ ਕੇ ਮਾਲ ਤੱਕ, ਯੂਪੀਆਈ ਰਾਹੀਂ ਭੁਗਤਾਨ ਕੀਤਾ ਜਾ ਰਿਹਾ ਹੈ। ਅਜਿਹੇ 'ਚ ਸਾਈਬਰ ਅਪਰਾਧੀ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਐਪ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਈਬਰ ਅਪਰਾਧੀ ਯੂਪੀਆਈ ਰਿਫੰਡ ਦਾ ਲਾਲਚ ਦੇ ਕੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿੱਚ ਰਿਫੰਡ ਦੇ ਦੌਰਾਨ ਇਸ ਨੂੰ ਵੈਰੀਫਾਈ ਕਰ ਲਓ। ਇਸ ਤੋਂ ਬਾਅਦ ਹੀ ਕੋਈ ਵੀ ਭੁਗਤਾਨ ਕਰੋ।


ਓਟੀਪੀ ਸਕੈਮ


ਜ਼ਿਆਦਾਤਰ ਧੋਖਾਧੜੀ OTP ਰਾਹੀਂ ਕੀਤੀ ਜਾਂਦੀ ਹੈ। ਜਾਅਲੀ ਸੰਦੇਸ਼ ਦੇ ਤਹਿਤ ਅਪਰਾਧੀ ਤੁਹਾਡੇ ਤੋਂ ਧੋਖਾਧੜੀ ਵਾਲੇ OTP ਜਾਂ PIN ਡਿਟੇਲ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਡਿਟੇਲ ਨਾਲ ਉਹ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਧੋਖਾਧੜੀ ਤੋਂ ਬਚਣ ਲਈ ਤੁਹਾਨੂੰ ਓਟੀਪੀ ਅਤੇ ਪਿੰਨ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਵੇਰਵੇ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: Independence Day 2023: ਸ਼ਾਨਦਾਰ ਰਿਹੈ ISRO ਦੀ ਬਦੌਲਤ ਪੁਲਾੜ 'ਚ ਭਾਰਤ ਦਾ ਸਫ਼ਰ, 2040 ਤੱਕ 40 ਬਿਲੀਅਨ ਡਾਲਰ ਦੀ ਹੋ ਸਕਦੀ ਹੈ Space Economy


ਫੇਕ ਡਿਲੀਵਰੀ ਸਕੈਮ


ਸਾਈਬਰ ਅਪਰਾਧੀ ਈ-ਕਾਮਰਸ ਪਲੇਟਫਾਰਮ ਦੀ ਫਰਜ਼ੀ ਵੈੱਬਸਾਈਟ ਰਾਹੀਂ ਬੰਪਰ ਆਫਰ ਪੇਸ਼ ਕਰਦੇ ਹਨ ਅਤੇ OTP ਆਦਿ ਰਾਹੀਂ ਇਸ ਆਫਰ 'ਤੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਦੇ ਹਨ। ਇਸ ਜਾਣਕਾਰੀ ਦੀ ਮਦਦ ਨਾਲ ਖਾਤੇ 'ਚ ਘੁਸਪੈਠ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ, ਤਾਂ ਲੈਣ-ਦੇਣ ਸਿਰਫ਼ ਰਜਿਸਟਰਡ ਥਾਵਾਂ ਤੋਂ ਹੀ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਕੈਸ਼ ਆਨ ਡਿਲਵਰੀ ਕਰੋ।


ਜਾਅਲੀ ਬਿੱਲ ਦੇ ਕੇ ਕਰਦੇ ਧੋਖਾਧੜੀ


ਜੇਕਰ ਤੁਸੀਂ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਆਨਲਾਈਨ ਕਰਦੇ ਹੋ, ਤਾਂ ਤੁਹਾਨੂੰ ਨਵੇਂ ਢੰਗ-ਤਰੀਕੇ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਸ ਦੀ ਵਰਤੋਂ ਧੋਖੇਬਾਜ਼ ਲੋਕਾਂ ਨੂੰ ਠੱਗਣ ਲਈ ਕਰ ਰਹੇ ਹਨ। ਬਹੁਤ ਸਾਰੇ ਉਪਭੋਗਤਾਵਾਂ ਨੂੰ ਵਟਸਐਪ 'ਤੇ ਗਲਤ ਨੰਬਰਾਂ ਤੋਂ ਸੰਦੇਸ਼ ਮਿਲ ਰਹੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਹ ਤੁਰੰਤ ਇਸ ਨੰਬਰ 'ਤੇ ਕਾਲ ਨਹੀਂ ਕਰਦੇ ਹਨ ਤਾਂ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਜਲਦੀ ਹੀ ਮੁਅੱਤਲ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਇਸ ਸੰਦੇਸ਼ ਦੀ ਸੱਚਾਈ ਦੀ ਜਾਂਚ ਕੀਤਿਆਂ ਬਿਨਾਂ ਕਦੇ ਵੀ ਜਾਣਕਾਰੀ ਨਹੀਂ ਦਿੱਤੀ ਜਾਣੀ ਚਾਹੀਦੀ। ਪਹਿਲਾਂ ਜਾਂਚ ਕਰੋ ਫਿਰ ਕੋਈ ਜਵਾਬ ਦਿਓ।


ਇਹ ਵੀ ਪੜ੍ਹੋ: GST Bill: ਆਨਲਾਈਨ ਗੇਮਾਂ 'ਤੇ 28% ਟੈਕਸ ਦਾ ਰਸਤਾ ਸਾਫ, 2 GST ਸੋਧ ਬਿੱਲ ਲੋਕ ਸਭਾ 'ਚ ਪਾਸ