Petrol Diesel Prices: ਪੈਟਰੋਲ-ਡੀਜ਼ਲ ਅਤੇ ਹੋਰ ਬਾਲਣ ਕੱਚੇ ਤੇਲ ਤੋਂ ਹੀ ਬਣਾਏ ਜਾਂਦੇ ਹਨ। ਜੋ ਕਿ ਕਾਰਾਂ ਅਤੇ ਬਾਈਕਸ ਤੋਂ ਇਲਾਵਾ ਇੰਡਸਟਰੀ ਵਿੱਚ ਵਰਤੇ ਜਾਂਦੇ ਹਨ। ਇਸੇ ਕਰਕੇ ਵਿਦੇਸ਼ੀ ਮੰਡੀਆਂ ਵਿੱਚ ਕੱਚਾ ਤੇਲ ਸਸਤੇ/ਮਹਿੰਗੇ ਹੋਣ ਕਾਰਨ ਵਪਾਰੀਆਂ ਦੇ ਨਾਲ-ਨਾਲ ਆਮ ਲੋਕਾਂ ’ਤੇ ਵੀ ਸਿੱਧਾ ਅਸਰ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਕਾਰਨ ਅਮਰੀਕਾ 'ਚ ਕਰੂਡ ਇਨਵੈਂਟਰੀ 'ਚ ਵਾਧਾ ਹੈ। ਹਾਲਾਂਕਿ ਘਰੇਲੂ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਥਿਰ ਹੈ।
HPCL ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ ਵੀਰਵਾਰ ਨੂੰ ਬਗੈਰ ਕਿਸੇ ਬਦਲਾਅ ਦੇ 104.01 ਪ੍ਰਤੀ ਲੀਟਰ 'ਤੇ ਸਥਿਰ ਰਹੀ। ਇਸੇ ਤਰ੍ਹਾਂ ਇੱਕ ਲੀਟਰ ਡੀਜ਼ਲ ਦੀ ਕੀਮਤ 86.71 ਰੁਪਏ 'ਤੇ ਸਥਿਰ ਰਹੀ।
ਦੇਸ਼ ਦੀਆਂ ਤਿੰਨ ਵੱਡੀਆਂ ਕੰਪਨੀਆਂ HPCL, BPCL ਅਤੇ IOC ਹਰ ਰੋਜ਼ ਸਵੇਰੇ ਛੇ ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਐਲਾਨ ਕਰਦੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ, ਅੰਤਰਰਾਸ਼ਟਰੀ ਪੱਧਰ 'ਤੇ ਪੈਟਰੋਲ ਦੀ ਕੀਮਤਾਂ ਅਤੇ ਭਾਰਤੀ ਰੁਪਏ ਦੀ ਗਤੀ 'ਤੇ ਨਿਰਭਰ ਕਰਦੀਆਂ ਹਨ।
ਇਹ ਵੀ ਪੜ੍ਹੋ: Instagram ਸਬਸਕ੍ਰਿਪਸ਼ਨ ਲਈ ਹਰ ਮਹੀਨੇ ਦੇਣੇ ਪੈਣਗੇ 89 ਰੁਪਏ? ਜਾਣੋ ਕੀ ਹੈ ਕੰਪਨੀ ਦੀ ਯੋਜਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin