ਪੜਚੋਲ ਕਰੋ
Advertisement
Gautam Adani Networth : ਅਮੀਰਾਂ ਦੀ ਸੂਚੀ 'ਚ ਗੌਤਮ ਅਡਾਨੀ ਨੂੰ ਫਾਇਦਾ , ਮੁਕੇਸ਼ ਅੰਬਾਨੀ ਤੋਂ ਸਿਰਫ਼ ਐਨੇ ਕਦਮ ਦੂਰ
Gautam Adani Networth : ਅਰਬਪਤੀ ਗੌਤਮ ਅਡਾਨੀ (Gautam Adani) ਨੂੰ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਫਾਇਦਾ ਹੋਇਆ ਹੈ। ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਹਾਲ ਹੀ ਵਿੱਚ ਹੋਏ ਨੁਕਸਾਨ ਤੋਂ ਬਾਅਦ ਵੀ ਅਡਾਨੀ ਗਰੁੱਪ (Adani Group)
Gautam Adani Networth : ਅਰਬਪਤੀ ਗੌਤਮ ਅਡਾਨੀ (Gautam Adani) ਨੂੰ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਫਾਇਦਾ ਹੋਇਆ ਹੈ। ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਹਾਲ ਹੀ ਵਿੱਚ ਹੋਏ ਨੁਕਸਾਨ ਤੋਂ ਬਾਅਦ ਵੀ ਅਡਾਨੀ ਗਰੁੱਪ (Adani Group) ਦੇ ਮਾਲਕ ਨੇ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਵਿੱਚ ਪੰਜ ਕਦਮਾਂ ਦੀ ਛਾਲ ਲਗਾਈ ਹੈ। ਦੂਜੇ ਪਾਸੇ ਦੁਨੀਆ ਦੇ ਅਰਬਪਤੀਆਂ ਦੀ ਇਸ ਸੂਚੀ 'ਚ ਮੁਕੇਸ਼ ਅੰਬਾਨੀ (Mukesh Ambani) 12ਵੇਂ ਨੰਬਰ 'ਤੇ ਹਨ।
ਅਮਰੀਕਾ ਦੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਗੌਤਮ ਅਡਾਨੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 24 ਜਨਵਰੀ ਨੂੰ ਇਹ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਪਿਛਲੇ 9 ਕਾਰੋਬਾਰੀ ਦਿਨਾਂ 'ਚ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 9.5 ਲੱਖ ਕਰੋੜ ਰੁਪਏ ਯਾਨੀ 49 ਫੀਸਦੀ ਤੱਕ ਘੱਟ ਚੁੱਕਾ ਹੈ।
ਹੁਣ ਕਿਸ ਕਦਮ 'ਤੇ ਪਹੁੰਚੇ ਗੌਤਮ ਅਡਾਨੀ ?
ਅਰਬਪਤੀ ਗੌਤਮ ਅਡਾਨੀ, ਜੋ ਕਿਸੇ ਸਮੇਂ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਸਨ, ਨੂੰ ਇਸ ਸਾਲ ਭਾਰੀ ਨੁਕਸਾਨ ਹੋਇਆ ਅਤੇ ਪਿਛਲੇ ਹਫਤੇ ਤੱਕ ਉਹ 22ਵੇਂ ਸਥਾਨ 'ਤੇ ਪਹੁੰਚ ਗਏ ਸਨ। ਹਾਲਾਂਕਿ ਅਮੀਰਾਂ ਦੀ ਸੂਚੀ 'ਚ ਗੌਤਮ ਅਡਾਨੀ ਨੇ ਮੰਗਲਵਾਰ ਨੂੰ 5 ਕਦਮਾਂ ਦੀ ਛਾਲ ਮਾਰੀ ਹੈ ਅਤੇ ਹੁਣ ਉਹ 17ਵੇਂ ਨੰਬਰ 'ਤੇ ਆ ਗਿਆ ਹੈ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ $60.8 ਬਿਲੀਅਨ ਹੈ।
ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ
ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਮੁਕੇਸ਼ ਅੰਬਾਨੀ ਗੌਤਮ ਅਡਾਨੀ ਤੋਂ ਪੰਜ ਸਥਾਨ ਉੱਪਰ ਹਨ। 12ਵੇਂ ਨੰਬਰ 'ਤੇ ਰਹੇ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 82.8 ਅਰਬ ਡਾਲਰ ਹੈ।
ਫੋਰਬਸ ਦੀ ਸੂਚੀ ਵਿੱਚ ਅਰਬਪਤੀ ਗੌਤਮ ਅਡਾਨੀ ਨੂੰ 1.2 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ, ਜਦਕਿ ਮੁਕੇਸ਼ ਅੰਬਾਨੀ ਦੀ ਦੌਲਤ ਨੂੰ 264 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਹੁਣ ਤਾਜ਼ਾ ਅੰਕੜਿਆਂ 'ਚ ਮੁਕੇਸ਼ ਅੰਬਾਨੀ ਦੀ ਸੰਪਤੀ ਗੌਤਮ ਅਡਾਨੀ ਦੀ ਸੰਪਤੀ ਤੋਂ 22 ਅਰਬ ਡਾਲਰ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ
ਗੌਤਮ ਅਡਾਨੀ ਨੂੰ 13 ਦਿਨਾਂ ਵਿੱਚ 117 ਬਿਲੀਅਨ ਡਾਲਰ ਦਾ ਨੁਕਸਾਨ
ਗੌਤਮ ਅਡਾਨੀ ਨੂੰ 13 ਦਿਨਾਂ ਵਿੱਚ 117 ਬਿਲੀਅਨ ਡਾਲਰ ਦਾ ਨੁਕਸਾਨ
ਗੌਤਮ ਅਡਾਨੀ ਨੇ ਸਾਲ 2022 ਦੌਰਾਨ ਸਾਰੇ ਅਮੀਰਾਂ ਨੂੰ ਪਿੱਛੇ ਛੱਡ ਕੇ ਚੰਗੀ ਕਮਾਈ ਕੀਤੀ ਸੀ ਪਰ 2023 ਦੌਰਾਨ ਅਤੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਦੌਲਤ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸਿਰਫ 13 ਦਿਨਾਂ 'ਚ ਅਡਾਨੀ ਗਰੁੱਪ ਦਾ ਮਾਰਕਿਟ ਕੈਪ 117 ਅਰਬ ਡਾਲਰ ਘੱਟ ਗਿਆ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਮਨੋਰੰਜਨ
ਮਨੋਰੰਜਨ
ਪੰਜਾਬ
ਪੰਜਾਬ
Advertisement