(Source: ECI/ABP News/ABP Majha)
ਸੋਨੇ ਦਾ ਭਾਅ ਬੁਰੀ ਤਰ੍ਹਾਂ ਡਿੱਗਿਆ, 11,000 ਰੁਪਏ ਤੋਲਾ ਤੱਕ ਸਸਤਾ
ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਅਪ੍ਰੈਲ, 2021 ਵਾਅਦਾ ਸੋਨੇ ਦੀ ਕੀਮਤ MCX ਐਕਸਚੇਂਜ ਉੱਤੇ 71 ਰੁਪਏ ਦੇ ਵਾਧੇ ਨਾਲ 46,197 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਇਆ। ਬੀਤੇ ਹਫ਼ਤੇ ਸੋਨੇ ਦੇ ਵਾਅਦਾ ਭਾਅ ਵਿੱਚ ਚੋਖੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਮਹੀਨਿਆਂ ਦੀ ਗੱਲ ਕਰੀਏ, ਤਾਂ ਸੋਨੇ ਦੀ ਕੀਮਤ ਵਿੱਚ ਇਸ ਵੇਲੇ ਕਾਫ਼ੀ ਗਿਰਾਵਟ ਆ ਚੁੱਕੀ ਹੈ।
ਨਵੀਂ ਦਿੱਲੀ: ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਅਪ੍ਰੈਲ, 2021 ਵਾਅਦਾ ਸੋਨੇ ਦੀ ਕੀਮਤ MCX ਐਕਸਚੇਂਜ ਉੱਤੇ 71 ਰੁਪਏ ਦੇ ਵਾਧੇ ਨਾਲ 46,197 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਇਆ। ਬੀਤੇ ਹਫ਼ਤੇ ਸੋਨੇ ਦੇ ਵਾਅਦਾ ਭਾਅ ਵਿੱਚ ਚੋਖੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਮਹੀਨਿਆਂ ਦੀ ਗੱਲ ਕਰੀਏ, ਤਾਂ ਸੋਨੇ ਦੀ ਕੀਮਤ ਵਿੱਚ ਇਸ ਵੇਲੇ ਕਾਫ਼ੀ ਗਿਰਾਵਟ ਆ ਚੁੱਕੀ ਹੈ।
ਬੀਤੇ ਹਫ਼ਤੇ ਦੇ ਪਹਿਲੇ ਦਿਨ ਭਾਵ ਸੋਮਵਾਰ 15 ਫ਼ਰਵਰੀ ਨੂੰ ਸੋਨੇ ਦੀ ਇਹ ਕੀਮਤ 47,436 ਰੁਪਏ ਪ੍ਰਤੀ 10 ਗ੍ਰਾਮ ਸੀ। ਜੇ ਛੇ ਮਹੀਨੇ ਪਹਿਲਾਂ ਦੇ ਅੰਕੜੇ ਵੇਖੀਏ, ਤਾਂ 7 ਅਗਸਤ, 2020 ਨੂੰ ਸੋਨੇ ਦੀ ਕੀਮਤ 57,100 ਰੁਪਏ ਪ੍ਰਤੀ 10 ਗ੍ਰਾਮ ਸੀ। ਇੰਝ ਸੋਨੇ ਦਾ ਵਾਅਦਾ ਭਾਵ ਪਿਛਲੇ 6 ਮਹੀਨਿਆਂ ਦੌਰਾਨ 10,900 ਰੁਪਏ ਪ੍ਰਤੀ 10 ਗ੍ਰਾਮ ਟੁੱਟ ਚੁੱਕਾ ਹੈ।
ਬੀਤੇ ਹਫ਼ਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਕਾਫ਼ੀ ਗਿਰਾਵਟ ਵੇਖਣ ਨੂੰ ਮਿਲੀ ਹੈ। ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਮਾਰਚ, 2021 ਵਾਅਦਾ ਦੀ ਚਾਂਦੀ ਦੀ ਕੀਮਤ MCX ਉੱਤੇ 518 ਰੁਪਏ ਦੀ ਤੇਜ਼ੀ ਨਾਲ 69,102 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਬੰਦ ਹੋਈ। ਪਹਿਲੇ ਕਾਰੋਬਾਰੀ ਦਿਨ ਇਹ 69,300 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਚਾਂਦੀ ਦਾ ਪਿਛਲਾ ਉੱਚ ਪੱਧਰ 10 ਅਗਸਤ, 2020 ਨੂੰ ਵੇਖਣ ਨੂੰ ਮਿਲਿਆ ਸੀ। ਇਸ ਸੈਸ਼ਨ ਵਿੱਚ ਮਾਰਚ 2021 ਵਾਅਦਾ ਦੀ ਚਾਂਦੀ ਦੀ ਕੀਮਤ 79,147 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਬੰਦ ਹੋਇਆ ਸੀ। ਇੰਝ ਚਾਂਦੀ ਦੀ ਕੀਮਤ ਆਪਣੇ ਪਿਛਲੇ ਉੱਚ ਪੱਧਰ ਦੇ ਮੁਕਾਬਲੇ 10,135 ਰੁਪਏ ਪ੍ਰਤੀ ਕਿਲੋਗ੍ਰਾਮ ਟੁੱਟ ਚੁੱਕੀ ਹੈ।