ਨਵੀਂ ਦਿੱਲੀ: ਕੋਰੋਨਾ ਪੀਰੀਅਡ ਕਰਕੇ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਨੂੰ ਵੇਖਦੇ ਹੋਏ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਮੁਸ਼ਕਲ ਸਥਿਤੀ ਵਿੱਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਰੂਪ ਵਿੱਚ ਸੋਨੇ ਨੂੰ ਵੇਖ ਰਹੇ ਹਨ। ਹਾਲਾਂਕਿ, ਅਮਰੀਕਾ ਤੇ ਚੀਨ ਦਰਮਿਆਨ ਕਾਰੋਬਾਰੀ ਤਣਾਅ ਵਿੱਚ ਕਮੀ ਦੇ ਮੱਦੇਨਜ਼ਰ ਹਾਲਾਤ ਬਦਲ ਰਹੇ ਹਨ।


ਦੱਸ ਦਈਏ ਕਿ ਬੁੱਧਵਾਰ ਨੂੰ ਐਮਸੀਐਕਸ ਵਿੱਚ ਸੋਨਾ 0.33 ਪ੍ਰਤੀਸ਼ਤ ਯਾਨੀ 166 ਰੁਪਏ ਦੀ ਤੇਜ਼ੀ ਨਾਲ 51,090 ਰੁਪਏ 'ਤੇ ਬੰਦ ਹੋਇਆ, ਜਦੋਂਕਿ ਚਾਂਦੀ 0.15% ਯਾਨੀ 93 ਰੁਪਏ ਦੀ ਤੇਜ਼ੀ ਨਾਲ 64,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਉਧਰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਗੋਲਡ ਸਪੋਟ ਦੀ ਕੀਮਤ 51,140 ਰੁਪਏ ਸੀ ਜਦੋਂਕਿ ਗੋਲਡ ਫਿਊਚਰ ਦੀ ਕੀਮਤ 51,059 'ਤੇ ਪਹੁੰਚ ਗਈ। ਮੰਗਲਵਾਰ ਨੂੰ ਸੋਨੇ ਦੀ ਕੀਮਤ 557 ਰੁਪਏ ਦੀ ਗਿਰਾਵਟ ਨਾਲ 52,350 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ 1,606 ਰੁਪਏ ਦੀ ਗਿਰਾਵਟ ਨਾਲ 66,736 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਗਲੋਬਲ ਬਾਜ਼ਾਰ 'ਚ ਸੋਨੇ ਦੀ ਕੀਮਤ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ। ਸਪੋਟ ਗੋਲਡ 1,927.26 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਵਿੱਚ ਕੋਈ ਤਬਦੀਲੀ ਨਹੀਂ ਨਜ਼ਰ ਨਹੀਂ ਆਈ। ਗੋਲਡ ਫਿਊਚਰ 0.5 ਪ੍ਰਤੀਸ਼ਤ ਵਧ ਕੇ 1,933.60 ਡਾਲਰ 'ਤੇ ਪਹੁੰਚ ਗਿਆ।

ਅਕਾਲੀ ਦਲ ਤੇ ਬੀਜੇਪੀ ਦੇ ਲੀਡਰਾਂ ਦੀ ਪਿੰਡਾਂ 'ਚ ਐਂਟਰੀ ਬੈਨ!

ਅਸਲ ਵਿੱਚ ਸੋਨੇ ਵਿਚ ਨਿਵੇਸ਼ ਦੇਸ਼ ਦੀ ਆਰਥਿਕਤਾ ਦੇ ਉਤਰਾਅ-ਚੜ੍ਹਾਅ ਮੁਤਾਬਕ ਬਦਲਦਾ ਹੈ। ਜਦੋਂ ਆਰਥਿਕਤਾ ਗਿਰਾਵਟ ਵਿੱਚ ਹੈ ਤੇ ਸਟਾਕ ਮਾਰਕੀਟ ਤੇ ਹੋਰ ਰਿਣ ਬਾਜ਼ਾਰ ਵਧੀਆ ਨਾ ਕਰ ਰਹੇ ਹੋਣ ਤਾਂ ਨਿਵੇਸ਼ਕ ਬਿਹਤਰ ਰਿਟਰਨ ਦੀ ਭਾਲ ਵਿੱਚ ਸੋਨੇ ਵਿੱਚ ਨਿਵੇਸ਼ ਕਰਦੇ ਹਨ। ਇਸ ਨਾਲ ਇਸ ਦੀ ਮੰਗ ਵਿੱਚ ਵਾਧਾ ਹੁੰਦਾ ਹੈ। ਜਿਵੇਂ-ਜਿਵੇਂ ਮੰਗ ਵਧਦੀ ਹੈ ਤਾਂ ਇਸ ਦੀ ਕੀਮਤ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ।

ਫਿਲਹਾਲ ਅਗਲੇ ਕੁਝ ਦਿਨਾਂ ਵਿੱਚ ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਕਿਸ ਰੁਝਾਨ ਦਾ ਰੁਖ ਕਰਣਗੀਆਂ, ਇਹ ਸਿਰਫ ਯੂਐਸ ਦੇ ਫੈਡਰਲ ਰਿਜ਼ਰਵ ਵੱਲੋਂ ਹੋਣ ਵਾਲੇ ਐਲਾਨਾਂ 'ਤੇ ਨਿਰਭਰ ਕਰੇਗਾ। ਵੀਰਵਾਰ ਨੂੰ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਸੰਘੀ ਰਿਜ਼ਰਵ ਦੀਆਂ ਨੀਤੀਆਂ ਦਾ ਐਲਾਨ ਕਰਨਗੇ।

ਕਿਮ ਜੋਂਗ ਉਨ ਤੋਂ ਬਾਅਦ ਇਸ ਤਰ੍ਹਾਂ ਦਾ ਹੋਵੇਗਾ ਭੈਣ ਯੋ ਜੋਂਗ ਦਾ ਸ਼ਾਸਨ, ਮਾਹਿਰਾਂ ਨੂੰ ਸਤਾਉਣ ਲੱਗਾ ਡਰ !

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904