Gold Price Today 4th April: ਅੱਜ MCX 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਪਿੱਛੇ ਗਲੋਬਲ ਕਾਰਨ ਹਨ ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ 'ਚ ਪਿਛਲੇ ਕਈ ਦਿਨਾਂ ਤੋਂ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਸੀ ਪਰ ਅੱਜ ਇਸ ਦੇ ਡਿੱਗਣ ਕਾਰਨ ਇਹ ਥੋੜ੍ਹਾ ਸਸਤਾ ਹੋ ਗਿਆ ਹੈ।



ਅੱਜ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ -
ਅੱਜ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ ਹੈ ਤੇ ਇਹ ਗਿਰਾਵਟ ਦੇ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰ ਰਿਹਾ ਹੈ। ਅੱਜ MCX 'ਤੇ ਸੋਨਾ 116 ਰੁਪਏ ਜਾਂ 0.23 ਫੀਸਦੀ ਦੀ ਗਿਰਾਵਟ ਨਾਲ 51,228 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਇਹ ਸੋਨੇ ਦੀਆਂ ਅਪ੍ਰੈਲ ਦੀਆਂ ਫਿਊਚਰਜ਼ ਕੀਮਤਾਂ ਹਨ।

ਅੱਜ ਚਾਂਦੀ ਦੀਆਂ ਕੀਮਤਾਂ -
ਅੱਜ ਚਾਂਦੀ ਦੀ ਕੀਮਤ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 66,700 ਦੇ ਉੱਪਰ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਮਈ ਫਿਊਚਰ ਅੱਜ 32.00 ਰੁਪਏ ਭਾਵ 0.05 ਫੀਸਦੀ ਦੀ ਗਿਰਾਵਟ ਨਾਲ 66,701 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Gold Price Update: 4562 ਰੁਪਏ ਸਸਤਾ ਹੋਇਆ ਸੋਨਾ, ਹੁਣ 30,208 ਰੁਪਏ 'ਚ ਖਰੀਦੋ 10 ਗ੍ਰਾਮ

ਘਰ ਬੈਠੇ ਹੀ ਜਾਣੋ ਸੋਨੇ ਦੇ ਰੇਟ
ਤੁਸੀਂ 22 ਕੈਰੇਟ ਤੇ 18 ਕੈਰੇਟ ਦੇ ਸੋਨੇ ਦੇ ਗਹਿਣਿਆਂ ਦੀ ਰਿਟੇਲ ਰੇਟ ਜਾਣਨ ਲਈ 8955664433 'ਤੇ ਮਿਸਡ ਕਾਲ ਦੇ ਸਕਦੇ ਹੋ। ਤੁਹਾਨੂੰ SMS ਜ਼ਰੀਏ ਲੇਟੇਸਟ ਰੇਟ ਮਿਲਣਗੇ। ਇਸ ਤੋਂ ਇਲਾਵਾ, ਤੁਸੀਂ ਸੋਨੇ ਨਾਲ ਸਬੰਧਤ ਲਗਾਤਾਰ ਅਪਡੇਟਾਂ ਲਈ www.ibja.co ਜਾਂ ibjarates.com 'ਤੇ ਵੀ ਜਾ ਸਕਦੇ ਹੋ।


ਮਿਸਡ ਕਾਲ ਨਾਲ ਇੰਝ ਜਾਣੋ ਸੋਨੇ ਦਾ ਤਾਜ਼ਾ ਦਾਮ
ਤੁਸੀਂ 22 ਕੈਰਟ ਅਤੇ 18 ਕੈਰਟ ਸੋਨੇ ਦੇ ਗਹਿਣਿਆਂ ਦੇ ਪ੍ਰਚੂਨ ਰੇਟਾਂ ਨੂੰ ਜਾਣਨ ਲਈ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਥੋੜ੍ਹੇ ਸਮੇਂ 'ਚ ਐਸਐਮਐਸ ਰਾਹੀਂ ਦਰਾਂ ਪ੍ਰਾਪਤ ਹੋ ਜਾਣਗੀਆਂ। ਇਸ ਦੇ ਨਾਲ ਵਾਰ-ਵਾਰ ਅਪਡੇਟਸ ਬਾਰੇ ਜਾਣਕਾਰੀ ਲਈ ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।

24 ਕੈਰੇਟ ਸੋਨਾ ਹੁੰਦਾ ਸਭ ਤੋਂ ਸ਼ੁੱਧ
ਦੱਸ ਦੇਈਏ ਕਿ 24 ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ, ਪਰ ਇਸ ਸੋਨੇ ਤੋਂ ਗਹਿਣੇ ਨਹੀਂ ਬਣਾਏ ਜਾ ਸਕਦੇ, ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਇਸ ਲਈ ਗਹਿਣੇ ਬਣਾਉਣ 'ਚ ਜ਼ਿਆਦਾਤਰ 22 ਕੈਰਟ ਸੋਨਾ ਵਰਤਿਆ ਜਾਂਦਾ ਹੈ।