Gold-Silver Price Today: ਕਈ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਰਾਫਾ ਬਾਜ਼ਾਰ ਨੇ ਵਪਾਰਕ ਹਫ਼ਤੇ ਦੇ ਤੀਜੇ ਦਿਨ ਯਾਨੀ ਕਿ ਬੁੱਧਵਾਰ 23 ਫਰਵਰੀ 2022 ਨੂੰ ਰੇਟ ਜਾਰੀ ਕੀਤੇ ਹਨ। ਅੱਜ ਸਵੇਰੇ ਜਾਰੀ ਕੀਤੇ ਗਏ ਰੇਟ ਮੁਤਾਬਿਕ ਸੋਨਾ ਸਸਤਾ ਹੋ ਕੇ 50 ਹਜ਼ਾਰ ਦੇ ਕਰੀਬ ਰਿਹਾ। ਇਸ ਦੇ ਨਾਲ ਹੀ ਚਾਂਦੀ 64 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਅੱਜ ਸੋਨਾ ਅਤੇ ਚਾਂਦੀ ਖਰੀਦਣ ਦਾ ਪਲਾਨ ਬਣਾ ਰਹੇ ਹੋ, ਤਾਂ ਅੱਜ ਦੇ ਤਾਜ਼ਾ ਰੇਟ 'ਤੇ ਇੱਕ ਨਜ਼ਰ ਜ਼ਰੂਰ ਮਾਰ ਲਵੋ।
ਬੁੱਧਵਾਰ ਸਵੇਰੇ 999 ਸ਼ੁੱਧਤਾ ਵਾਲੇ ਤੋਲਾ ਸੋਨੇ ਦੀ ਕੀਮਤ ਵਿੱਚ 55 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਅੱਜ ਸੋਨੇ ਦੀ ਕੀਮਤ 50076 ਰੁਪਏ ਹੋ ਗਈ ਹੈ, ਜੋ ਪਿਛਲੇ ਕਾਰੋਬਾਰੀ ਦਿਨ 50131 ਰੁਪਏ ਪ੍ਰਤੀ ਤੋਲਾ ਸੀ। ਅੱਜ ਚਾਂਦੀ ਵੀ ਸਸਤੀ ਹੋ ਗਈ ਹੈ। 999 ਸ਼ੁੱਧਤਾ ਵਾਲੇ ਇੱਕ ਕਿਲੋ ਚਾਂਦੀ ਦੀ ਕੀਮਤ ਵਿੱਚ 234 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਇਕ ਕਿਲੋ ਚਾਂਦੀ 64138 ਰੁਪਏ ਵਿਕ ਰਹੀ ਹੈ ਜੋ ਮੰਗਲਵਾਰ ਸ਼ਾਮ ਨੂੰ 64372 ਰੁਪਏ ਪ੍ਰਤੀ ਕਿਲੋ ਸੀ।
ਅੱਜ ਸੋਨੇ-ਚਾਂਦੀ ਦੇ ਰੇਟ (Gold-Silver Price Today)
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰੋਜ਼ਾਨਾ ਦੋ ਵਾਰ ਅਪਡੇਟ ਕੀਤੀਆਂ ਜਾਂਦੀਆਂ ਹਨ। ਅੱਜ 995 ਸ਼ੁੱਧਤਾ ਵਾਲਾ ਤੋਲਾ ਸੋਨਾ 49875 ਰੁਪਏ ਵਿੱਚ ਵਿਕ ਰਿਹਾ ਹੈ ਜਦਕਿ 916 ਸ਼ੁੱਧਤਾ ਵਾਲਾ ਸੋਨਾ 45870 ਰੁਪਏ ਤੋਲਾ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ ਵਾਲੇ ਤੋਲਾ ਸੋਨੇ ਦੀ ਕੀਮਤ 37557 ਰੁਪਏ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 29294 ਰੁਪਏ 'ਤੇ ਆ ਗਈ ਹੈ।
999 ਸ਼ੁੱਧਤਾ ਵਾਲੇ ਚਾਂਦੀ ਤੇ ਸੋਨੇ ਵਿੱਚ ਕਿੰਨਾ ਬਦਲਾਅ?
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਅਧਿਕਾਰਤ ਵੈੱਬਸਾਈਟ ibjarates.com ਮੁਤਾਬਕ ਅੱਜ 995 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 55 ਰੁਪਏ ਸਸਤੀ ਹੋ ਗਈ ਹੈ। ਇਸ ਤੋਂ ਇਲਾਵਾ 916 ਸ਼ੁੱਧਤਾ ਵਾਲੇ ਸੋਨੇ 'ਚ 50 ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਅੱਜ 750 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 'ਚ 41 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ 585 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 'ਚ 33 ਰੁਪਏ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ