ਪੜਚੋਲ ਕਰੋ
ਲਗਾਤਾਰ 8ਵੇਂ ਦਿਨ ਵਧੀਆਂ ਸੋਨੇ ਦੀਆਂ ਕੀਮਤਾਂ, ਹੁਣ ਬਣਿਆ ਨਵਾਂ ਰਿਕਾਰਡ
8 ਦਿਨਾਂ ਵਿੱਚ ਕੀਮਤੀ ਸੋਨੇ ਦੀ ਕੀਮਤ 5,500 ਪ੍ਰਤੀ 10 ਗ੍ਰਾਮ ਜਾਂ ਲਗਪਗ 11% ਵਧੀ ਹੈ। ਅੱਜ ਵੀਰਵਾਰ ਨੂੰ ਵੀ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ 8ਵੇਂ ਕਾਰੋਬਾਰੀ ਸੈਸ਼ਨ 'ਚ ਉਛਾਲ ਦੇਖਣ ਨੂੰ ਮਿਲਿਆ।

ਸੰਕੇਤਕ ਤਸਵੀਰ
ਨਵੀਂ ਦਿੱਲੀ: 8 ਦਿਨਾਂ ਵਿੱਚ ਕੀਮਤੀ ਸੋਨੇ ਦੀ ਕੀਮਤ 5,500 ਪ੍ਰਤੀ 10 ਗ੍ਰਾਮ ਜਾਂ ਲਗਪਗ 11% ਵਧੀ ਹੈ। ਅੱਜ ਵੀਰਵਾਰ ਨੂੰ ਵੀ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ 8ਵੇਂ ਕਾਰੋਬਾਰੀ ਸੈਸ਼ਨ 'ਚ ਉਛਾਲ ਦੇਖਣ ਨੂੰ ਮਿਲਿਆ। ਅੱਜ ਸ਼ੁਰੂਆਤੀ ਕਾਰੋਬਾਰ 'ਚ ਐਮਸੀਐਕਸ ਅਗਸਤ ਡਿਲੀਵਰੀ ਲਈ ਸੋਨਾ ਸ਼ੁਰੂਆਤੀ ਕਾਰੋਬਾਰ 'ਚ 0.21% ਦੀ ਤੇਜ਼ੀ ਨਾਲ 53,429 ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ, ਐਮਸੀਐਕਸ 'ਤੇ ਚਾਂਦੀ ਦਾ ਵਾਅਦਾ ਅੱਜ 0.22% ਦੀ ਗਿਰਾਵਟ ਦੇ ਨਾਲ 65,212 ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਵਿਸ਼ਲੇਸ਼ਕ ਰਾਹਤ ਪੈਕੇਜ ਦੀ ਉਮੀਦ ਕਾਰਨ ਸੋਨੇ 'ਤੇ ਤੇਜ਼ੀ ਦੇ ਰੁਝਾਨ ਨੂੰ ਬਣਾਈ ਰੱਖਦੇ ਹਨ। ਆਸਟਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ! ਸਟੱਡੀ ਵੀਜ਼ਾ ਸ਼ੁਰੂ ਇਨਵੈਸਟਮੈਂਟ ਬੈਂਕ ਗੋਲਡਮੈਨ ਸੈਚ ਨੇ ਅਗਲੇ ਸਾਲ ਲਈ ਸੋਨਾ 2,300 ਡਾਲਰ ਪ੍ਰਤੀ ਔਂਸ 'ਤੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਵਿਸ਼ਵ ਦੀ ਸਭ ਤੋਂ ਵੱਡੀ ਸੋਨੇ ਦੀ ਫੰਡ ਐਸਪੀਡੀਆਰ ਗੋਲਡ ਟਰੱਸਟ ਦੀ ਸੋਨੇ ਦੀ ਹੋਲਡਿੰਗ ਸੱਤ ਸਾਲਾਂ ਦੀ ਉੱਚ ਪੱਧਰ 'ਤੇ ਪਹੁੰਚ ਗਈ। ਇਹ ਦਰਸਾਉਂਦਾ ਹੈ ਕਿ ਗਲੋਬਲ ਨਿਵੇਸ਼ਕਾਂ ਦਾ ਰੁਝਾਨ ਸੋਨੇ 'ਤੇ ਹੈ। ਕਮਾਲ ਦੇ ਫੀਚਰਸ ਨਾਲ ਲੈਸ Oppo reno 4 pro ਕੱਲ੍ਹ ਹੋਵੇਗਾ ਭਾਰਤ 'ਚ ਲਾਂਚ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















