Gold Rate- ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਕਾਫੀ ਉਤਰਾ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਕਾਰੋਬਾਰ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਅਗਲੇ ਕੁਝ ਮਹੀਨਿਆਂ ਵਿਚ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਕਾਫੀ ਉਪਰ ਜਾ ਸਕਦੀਆਂ ਹਨ। 


ਨਵੰਬਰ ਦੇ ਪਹਿਲੇ ਹਫ਼ਤੇ ਸੋਨੇ ਦੀ ਕੀਮਤ ਵਿਚ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ, ਕਿਉਂਕਿ ਉਸ ਸਮੇਂ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਭਾਰਤ ਆਪਣੀ ਸੋਨੇ ਦੀ ਸਪਲਾਈ ਲਈ ਦਰਾਮਦ 'ਤੇ ਪੂਰੀ ਤਰ੍ਹਾਂ ਨਿਰਭਰ ਹੈ, ਇਸ ਲਈ ਅੰਤਰਰਾਸ਼ਟਰੀ ਕੀਮਤਾਂ ਵਿੱਚ ਬਦਲਾਅ ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰੇਗਾ।


ਇਸ ਤੋਂ ਇਲਾਵਾ ਵਿਸ਼ਵ ਗੋਲਡ ਕੌਂਸਲ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਵਿੱਚ ਸੋਨੇ ਦੀ ਖਪਤ ਵਧਣ ਦਾ ਅਨੁਮਾਨ ਲਗਾਇਆ ਹੈ। WGC ਮੁਤਾਬਕ ਸੋਨੇ ਉਤੇ ਦਰਾਮਦ ਡਿਊਟੀ ਘਟਣ ਅਤੇ ਬਿਹਤਰ ਮਾਨਸੂਨ ਕਾਰਨ ਸੋਨੇ ਦੀ ਮੰਗ ਵਧਣ ਦੀ ਉਮੀਦ ਹੈ।  



ਤਿਉਹਾਰੀ ਸੀਜ਼ਨ 'ਚ ਮੰਗ ਜ਼ਿਆਦਾ ਹੋਵੇਗੀ
ਜੇਕਰ ਤੁਸੀਂ ਸੋਨੇ ਵਿਚ ਨਿਵੇਸ਼ ਕਰਨ ਜਾਂ ਸੋਨਾ (Gold Rate) ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਸਮਾਂ ਨਿਵੇਸ਼ ਲਈ ਸੰਭਵ ਹੈ। ਕਿਉਂਕਿ ਆਉਣ ਵਾਲੇ ਸਮੇਂ 'ਚ ਭਾਰਤ 'ਚ ਸੋਨੇ ਦੀ ਮੰਗ ਵਧਣ ਵਾਲੀ ਹੈ ਅਤੇ ਤਿਉਹਾਰੀ ਸੀਜ਼ਨ ਕਾਰਨ ਸੋਨੇ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ।


ਵਰਲਡ ਗੋਲਡ ਕੌਂਸਲ ਦੇ ਮਾਰਕੀਟ ਰਣਨੀਤੀਕਾਰ ਜੌਹਨ ਰੇਡ ਅਨੁਸਾਰ ਇਸ ਸਾਲ ਭਾਰਤ ਵਿੱਚ ਸੋਨੇ ਦੀ ਖਪਤ 850 ਟਨ ਰਹਿਣ ਦੀ ਉਮੀਦ ਹੈ। ਖਾਸ ਗੱਲ ਇਹ ਹੈ ਕਿ ਗਹਿਣਿਆਂ ਦੀ ਮੰਗ ਜ਼ਿਆਦਾ ਹੋਣ ਕਾਰਨ ਦੇਸ਼ 'ਚ ਸੋਨੇ ਦੀ ਖਪਤ ਵਧੇਗੀ।


ਜੌਹਨ ਰੇਡ ਨੇ ਕਿਹਾ, ਜੁਲਾਈ-ਸਤੰਬਰ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਮੰਗ 230 ਟਨ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਸੀ। ਚੌਥੀ ਤਿਮਾਹੀ 'ਚ ਵੀ ਭਾਰਤ 'ਚ ਸੋਨੇ ਦੀ ਮੰਗ ਚੰਗੀ ਰਹੇਗੀ। ਖਾਸ ਤੌਰ 'ਤੇ ਦੀਵਾਲੀ-ਧਨਤੇਰਸ ਦੌਰਾਨ ਸੋਨੇ ਦੀ ਚੰਗੀ ਖਪਤ ਦੇਖਣ ਨੂੰ ਮਿਲੇਗੀ।


ਨਵੰਬਰ 'ਚ ਕੀਮਤਾਂ 'ਚ ਵੱਡਾ ਬਦਲਾਅ ਹੋ ਸਕਦਾ ਹੈ


ਜੌਹਨ ਰੇਡ ਨੇ ਕਿਹਾ, "ਹਾਲਾਂਕਿ ਨਵੰਬਰ ਦੇ ਪਹਿਲੇ ਹਫ਼ਤੇ ਸੋਨੇ ਦੀ ਕੀਮਤ ਵਿਚ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ, ਕਿਉਂਕਿ ਉਸ ਸਮੇਂ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।" ਭਾਰਤ ਆਪਣੀ ਸੋਨੇ ਦੀ ਸਪਲਾਈ ਲਈ ਦਰਾਮਦ 'ਤੇ ਪੂਰੀ ਤਰ੍ਹਾਂ ਨਿਰਭਰ ਹੈ, ਇਸ ਲਈ ਅੰਤਰਰਾਸ਼ਟਰੀ ਕੀਮਤਾਂ ਵਿੱਚ ਬਦਲਾਅ ਦੇਸ਼ ਵਿਚ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰੇਗਾ।