Gold Silver Price: ਵਿਸ਼ਵ ਪੱਧਰ 'ਤੇ ਬਹੁਮੁੱਲੀਆਂ ਧਾਤੂਆਂ ਦੀਆਂ ਕੀਮਤਾਂ 'ਚ ਗਿਰਾਵਟ ਦੇ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਡਿੱਗ ਕੇ 59,600 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 59,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।


ਦੂਜੇ ਪਾਸੇ ਚਾਂਦੀ 200 ਰੁਪਏ ਦੀ ਤੇਜ਼ੀ ਨਾਲ 73,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੰਸਾਰਕ ਬਾਜ਼ਾਰ 'ਚ ਸੋਨੇ ਦੀ ਕੀਮਤ ਡਿੱਗ ਕੇ 1,904 ਡਾਲਰ ਪ੍ਰਤੀ ਔਂਸ 'ਤੇ ਆ ਗਈ ਜਦਕਿ ਚਾਂਦੀ ਦੀ ਕੀਮਤ 22.70 ਡਾਲਰ ਪ੍ਰਤੀ ਔਂਸ 'ਤੇ ਆ ਗਈ।



ਦੱਸ ਦਈਏ ਕਿ ਭਾਰਤ ਵਿੱਚ ਹਰ ਸਾਲ 800 ਟਨ ਸੋਨੇ ਦੀ ਖਪਤ (ਮੰਗ) ਹੁੰਦੀ ਹੈ। ਇਸ ਵਿੱਚੋਂ ਸਿਰਫ਼ ਸਿਰਫ 1 ਟਨ ਦਾ ਉਤਪਾਦਨ ਭਾਰਤ ਵਿੱਚ ਹੁੰਦਾ ਹੈ ਤੇ ਬਾਕੀ ਦਾ ਆਯਾਤ ਕੀਤਾ ਜਾਂਦਾ ਹੈ। ਚੀਨ ਤੋਂ ਬਾਅਦ ਭਾਰਤ ਵਿੱਚ ਸੋਨੇ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਆਜ਼ਾਦੀ ਦੇ ਸਮੇਂ ਭਾਵ 76 ਸਾਲ ਪਹਿਲਾਂ 1947 'ਚ ਸੋਨੇ ਦਾ ਭਾਅ 89 ਰੁਪਏ ਤੋਲਾ ਹੁੰਦਾ ਸੀ, ਜੋ ਹੁਣ 59,000 ਰੁਪਏ 'ਤੇ ਪਹੁੰਚ ਗਿਆ ਹੈ। ਯਾਨੀ ਇਸ ਦੀ ਕੀਮਤ 661 ਗੁਣਾ ਵਧ ਗਈ ਹੈ।




ਇਹ ਵੀ ਅਹਿਮ ਹੈ ਕਿ ਪਿਛਲੇ 76 ਸਾਲਾਂ ਵਿੱਚ ਸੋਨਾ-ਚਾਂਦੀ ਲਗਾਤਾਰ ਮਹਿੰਗਾ ਹੋਇਆ ਹੈ। 1947 'ਚ ਸੋਨਾ 88.62 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 59,000 ਰੁਪਏ 'ਤੇ ਹੈ। ਯਾਨੀ ਉਦੋਂ ਤੋਂ ਹੁਣ ਤੱਕ ਇਸ ਦੀ ਕੀਮਤ 661 ਗੁਣਾ ਵਧ ਚੁੱਕੀ ਹੈ। ਜਦਕਿ ਚਾਂਦੀ 107 ਰੁਪਏ ਕਿਲੋ ਸੀ, ਜੋ ਹੁਣ 70 ਹਜ਼ਾਰ ਰੁਪਏ ਤੋਂ ਉਪਰ ਚੱਲ ਰਹੀ ਹੈ।



ਵਰਲਡ ਗੋਲਡ ਕੌਂਸਲ ਦੀ ਰਿਪੋਰਟ ਅਨੁਸਾਰ ਭਾਰਤ ਦੇ ਪਰਿਵਾਰਾਂ ਕੋਲ 2019 ਵਿੱਚ 25,000 ਟਨ ਤੋਂ ਵੱਧ ਸੋਨਾ ਸੀ। ਡਿਪਾਰਟਮੈਂਟ ਆਫ ਦਾ ਟ੍ਰੇਜ਼ਰੀ ਬਿਉਰੋ ਆਫ ਦ ਫਿਸਕਲ ਸਰਵਿਸ ਦੇ 2021 ਦੇ ਅੰਕੜਿਆਂ ਅਨੁਸਾਰ, 8,000 ਟਨ ਤੋਂ ਵੱਧ ਸੋਨਾ ਅਮਰੀਕੀ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੈ। ਯਾਨੀ ਕਿ ਅਮਰੀਕਾ ਦੇ ਸਰਕਾਰੀ ਖ਼ਜ਼ਾਨੇ ਨਾਲੋਂ ਤਕਰੀਬਨ ਤਿੰਨ ਗੁਣਾ ਜ਼ਿਆਦਾ ਸੋਨਾ ਸਾਡੇ ਘਰਾਂ ਵਿੱਚ ਪਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।