ਨਵੀਂ ਦਿੱਲੀ: ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਛੇਵੇਂ ਦਿਨ ਉਤਰਾਅ ਚੜ੍ਹਾਅ ਜਾਰੀ ਰਿਹਾ। ਐਮਸੀਐਕਸ 'ਤੇ ਸੋਨਾ ਵਾਅਦਾ 0.15% ਦੀ ਤੇਜ਼ੀ ਨਾਲ 49,275 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਚਾਂਦੀ ਵਾਅਦਾ 0.5% ਦੀ ਤੇਜ਼ੀ ਨਾਲ 72,357 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਕਮਜ਼ੋਰ ਡਾਲਰ 'ਤੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 1,900 ਡਾਲਰ ਪ੍ਰਤੀ ਔਂਸ ਦੇ ਨੇੜੇ ਸਥਿਰ ਹਨ।
ਪਿਛਲੇ ਹਫਤੇ 5 ਮਹੀਨੇ ਦੇ ਉੱਚੇ ਪੱਧਰ 49,750 ਰੁਪਏ 'ਤੇ ਪਹੁੰਚਣ ਤੋਂ ਬਾਅਦ ਸੋਨਾ ਸੀਮਤ ਸੀਮਾ ਵਿੱਚ ਪਹੁੰਚ ਗਿਆ ਹੈ। ਪਿਛਲੇ ਸਾਲ ਅਗਸਤ ਵਿਚ ਸੋਨਾ 56,200 ਰੁਪਏ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ, ਜੋ ਇਸ ਸਮੇਂ 7000 ਸਸਤਾ ਹੈ। ਹੋਰ ਕੀਮਤੀ ਧਾਤਾਂ ਵਿੱਚ ਚਾਂਦੀ 0.5% ਦੀ ਤੇਜ਼ੀ ਨਾਲ 28.10 ਡਾਲਰ ਪ੍ਰਤੀ ਔਂਸ 'ਤੇ, ਜਦਕਿ ਪਲੈਟੀਨਮ 1,151.47 ਡਾਲਰ 'ਤੇ ਸਥਿਰ ਹੈ।
ਨਵੀਂ ਦਿੱਲੀ ਵਿਚ 22 ਕੈਰਟ ਸੋਨੇ ਦੀ ਕੀਮਤ ਘਟ ਕੇ 47,950 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਚੇਨਈ ਵਿਚ ਇਹ 46,150 ਰੁਪਏ 'ਤੇ ਆ ਗਿਆ। ਜਦਕਿ ਮੁੰਬਈ 'ਚ ਇਸ ਦੀ ਦਰ 47,880 ਰੁਪਏ ਹੈ। 24 ਕੈਰੇਟ ਸੋਨੇ ਦੀ ਕੀਮਤ ਸ਼ੁੱਕਰਵਾਰ ਨੂੰ 200 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਨਾਲ 48,880 ਰੁਪਏ ਹੋ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 48,680 ਰੁਪਏ ਸੀ।
ਜੇ ਗੱਲ ਕਰੀਏ ਚਾਂਦੀ ਦੀ ਤਾਂ ਇਹ 600 ਰੁਪਏ ਦੀ ਗਿਰਾਵਟ ਦੇ ਨਾਲ 71,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਪਿਛਲੇ ਕਾਰੋਬਾਰ ਵਿਚ 71,600 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸੋਮਵਾਰ ਨੂੰ ਭਾਰਤੀ ਰੁਪਿਆ 19 ਪੈਸੇ ਦੀ ਤੇਜ਼ੀ ਨਾਲ ਘਰੇਲੂ ਸਟਾਕ ਮਾਰਕੀਟ 'ਚ ਖਰੀਦ ਦੇ ਦੌਰਾਨ 72.81 ਪ੍ਰਤੀ ਡਾਲਰ 'ਤੇ ਬੰਦ ਹੋਇਆ।
ਰਾਊਟਰਜ਼ ਨਿਊਜ਼ ਏਜੰਸੀ ਮੁਤਾਬਕ ਡੀਲਰਾਂ ਨੇ ਸਰਕਾਰੀ ਘਰੇਲੂ ਕੀਮਤਾਂ 'ਤੇ 10 ਡਾਲਰ ਪ੍ਰਤੀ ਔਂਸ ਦੀ ਛੋਟ ਦੀ ਪੇਸ਼ਕਸ਼ ਕੀਤੀ, ਜੋ ਸਤੰਬਰ 2020 ਦੇ ਅੱਧ ਤੋਂ ਸਭ ਤੋਂ ਵੱਧ ਹੈ। ਭਾਰਤ 'ਚ ਸੋਨੇ ਦੀਆਂ ਕੀਮਤਾਂ ਵਿਚ 10.75 ਪ੍ਰਤੀਸ਼ਤ ਦਰਾਮਦ ਅਤੇ 3 ਪ੍ਰਤੀਸ਼ਤ ਜੀਐਸਟੀ ਸ਼ਾਮਲ ਹੈ।
ਇਹ ਵੀ ਪੜ੍ਹੋ: ਲੋਕਾਂ ਦੇ ਗੁੱਸੇ ਮਗਰੋਂ ਪੀਐਮ ਮੋਦੀ ਦਾ ਐਕਸ਼ਨ, ਕਈ ਮੰਤਰੀਆਂ ਦੇ ਕੰਮ ਦੀ ਸਮੀਖਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin