Gold Silver Price Today: ਸੋਨੇ ਦੇ ਵਾਇਦਾ ਭਾਅ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੀਆਂ ਵਾਇਦਾ ਕੀਮਤਾਂ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਸੋਨੇ ਦੀਆਂ ਕੀਮਤਾਂ ਅੱਜ ਵੀ ਗਿਰਾਵਟ ਨਾਲ ਖੁੱਲ੍ਹੀਆਂ। ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਅੱਜ ਇਸ ਦੀਆਂ ਕੀਮਤਾਂ ਮਾਮੂਲੀ ਵਾਧੇ ਨਾਲ ਖੁੱਲ੍ਹੀਆਂ ਪਰ ਬਾਅਦ ਵਿੱਚ ਘਟਣੀਆਂ ਸ਼ੁਰੂ ਹੋ ਗਈਆਂ। ਕੌਮਾਂਤਰੀ ਬਾਜ਼ਾਰ 'ਚ ਪਿਛਲੇ ਕਾਰੋਬਾਰੀ ਸੈਸ਼ਨ 'ਚ ਗਿਰਾਵਟ ਤੋਂ ਬਾਅਦ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਸ਼ੁਰੂਆਤ ਹੋਈ ਪਰ ਬਾਅਦ ਵਿੱਚ ਧੜੰਮ ਹੋਣੀਆਂ ਸ਼ੁਰੂ ਹੋ ਗਈਆਂ।
ਸੋਨੇ ਦੀਆਂ ਫਿਊਚਰਜ਼ ਕੀਮਤਾਂ 57,500 ਰੁਪਏ ਤੱਕ ਡਿੱਗੀਆਂ
ਸੋਨੇ ਦੀਆਂ ਫਿਊਚਰਜ਼ ਕੀਮਤਾਂ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। MCX 'ਤੇ ਸੋਨੇ ਦਾ ਬੈਂਚਮਾਰਕ ਅਕਤੂਬਰ ਕਾਂਟਰੈਕਟ ਅੱਜ 11 ਰੁਪਏ ਦੀ ਗਿਰਾਵਟ ਨਾਲ 57,661 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਕਾਂਟਰੈਕਟ 162 ਰੁਪਏ ਦੀ ਗਿਰਾਵਟ ਨਾਲ 57,510 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 57,647 ਰੁਪਏ ਤੇ ਹੇਠਲੇ ਪੱਧਰ 57,466 ਰੁਪਏ ਨੂੰ ਛੂਹ ਗਿਆ।
ਮਈ ਮਹੀਨੇ 'ਚ ਸੋਨੇ ਦੀ ਫਿਊਚਰ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ। ਕਾਰੋਬਾਰੀ ਮਾਹਿਰਾਂ ਮੁਤਾਬਕ ਡਾਲਰ 'ਚ ਵਾਧੇ ਕਾਰਨ ਸੋਨੇ ਦੀਆਂ ਫਿਊਚਰਜ਼ ਕੀਮਤਾਂ 'ਚ ਗਿਰਾਵਟ ਆ ਰਹੀ ਹੈ ਤੇ ਇਸ ਦੀਆਂ ਕੀਮਤਾਂ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਮਾਰਚ 'ਚ ਇਹ 54,771 ਰੁਪਏ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਹੁਣ ਕੀਮਤਾਂ ਹੋਰ ਡਿੱਗਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਚਾਂਦੀ ਵਾਇਦਾ ਵਾਧੇ ਨਾਲ ਖੁੱਲ੍ਹਣ ਤੋਂ ਬਾਅਦ ਨਰਮ
ਬੁੱਧਵਾਰ ਨੂੰ ਕਰੀਬ 1,000 ਰੁਪਏ ਦੀ ਗਿਰਾਵਟ ਤੋਂ ਬਾਅਦ ਅੱਜ ਚਾਂਦੀ ਦੀ ਕੀਮਤ ਤੇਜ਼ੀ ਨਾਲ ਸ਼ੁਰੂ ਹੋਈ ਪਰ ਬਾਅਦ ਵਿੱਚ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਸ਼ੁਰੂ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਅੱਜ 13 ਰੁਪਏ ਦੇ ਵਾਧੇ ਨਾਲ 70,562 ਰੁਪਏ 'ਤੇ ਖੁੱਲ੍ਹਿਆ।
ਹਾਲਾਂਕਿ, ਲਿਖਣ ਦੇ ਸਮੇਂ, ਇਹ ਕੰਟਰੈਕਟ 21 ਰੁਪਏ ਦੀ ਗਿਰਾਵਟ ਨਾਲ 70,528 ਰੁਪਏ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 70,677 ਰੁਪਏ ਤੇ ਦਿਨ ਦੇ ਹੇਠਲੇ ਪੱਧਰ 70,457 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਮਈ ਮਹੀਨੇ 'ਚ ਚਾਂਦੀ ਦੀ ਫਿਊਚਰ ਕੀਮਤ 78 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰਕੇ ਉੱਚ ਪੱਧਰ 'ਤੇ ਪਹੁੰਚ ਗਈ ਸੀ।
ਕੌਮਾਂਤਰੀ ਬਾਜ਼ਾਰ ਦਾ ਹਾਲ
ਬੁੱਧਵਾਰ ਨੂੰ ਗਿਰਾਵਟ ਤੋਂ ਬਾਅਦ ਅੱਜ ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸੁਧਾਰ ਹੋਇਆ। ਕਾਮੈਕਸ 'ਤੇ ਸੋਨਾ 1893.30 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ $1990.90 ਸੀ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ 0.10 ਡਾਲਰ ਦੀ ਗਿਰਾਵਟ ਨਾਲ 1890.80 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ $22.80 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ $22.72 ਸੀ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ ਮਾਮੂਲੀ ਗਿਰਾਵਟ ਨਾਲ 22.69 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।