Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਭ ਤੋਂ ਵੱਡੀ ਗਿਰਾਵਟ! 16,400 ਰੁਪਏ ਸਸਤਾ ਹੋਇਆ ਸੋਨਾ, ਜਾਣੋ ਅੱਜ 24-22 ਕੈਰੇਟ ਦਾ ਕਿੰਨਾ ਰੇਟ...
Gold-Silver Price Crash: ਤਿਉਹਾਰਾਂ ਤੋਂ ਬਾਅਦ ਵਿਆਹਾਂ ਦੇ ਸੀਜ਼ਨ ਵਿਚਾਲੇ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਗਲੋਬਲ ਮਾਰਕੀਟ...

Gold-Silver Price Crash: ਤਿਉਹਾਰਾਂ ਤੋਂ ਬਾਅਦ ਵਿਆਹਾਂ ਦੇ ਸੀਜ਼ਨ ਵਿਚਾਲੇ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਗਲੋਬਲ ਮਾਰਕੀਟ ਅਤੇ ਵਾਇਦਾ ਬਾਜ਼ਾਰ ਵਿਚ ਗਿਰਾਵਟ ਦੇ ਨਾਲ ਹੀ ਘਰੇਲੂ ਸਰਾਫ਼ਾ ਬਾਜ਼ਾਰ ਵਿਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ 8ਵੇਂ ਸੈਸ਼ਨ ਤੋਂ ਗਿਰਾਵਟ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਅੱਠਵੇਂ ਕਾਰੋਬਾਰੀ ਸੈਸ਼ਨ ਵਿਚ ਜਾਰੀ ਰਿਹਾ। ਮਜ਼ਬੂਤ ਰੁਪਏ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੇ ਵਧੇਰੇ ਸਖ਼ਤ ਹੋਣ ਦੀਆਂ ਵੱਧ ਰਹੀਆਂ ਆਸ਼ੰਕਾਵਾਂ ਦੇ ਵਿਚਕਾਰ 19 ਨਵੰਬਰ ਨੂੰ ਸੋਨਾ 1,300 ਰੁਪਏ ਹੋਰ ਡਿੱਗ ਕੇ ₹1,27,452.00 ਪ੍ਰਤੀ 10 ਗ੍ਰਾਮ ਰਹਿ ਗਿਆ।
ਸਥਾਨਕ ਕਾਰੋਬਾਰੀਆਂ ਅਨੁਸਾਰ, 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ ਬੁੱਧਵਾਰ ਨੂੰ ₹1,27,452.00 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਪਿਛਲੇ ਅੱਠ ਕਾਰੋਬਾਰੀ ਸੈਸ਼ਨਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਕੁੱਲ 16,400 ਰੁਪਏ ਦੀ ਗਿਰਾਵਟ ਆਈ ਹੈ। ਨੌਂ ਨਵੰਬਰ ਨੂੰ ਸੋਨੇ ਦਾ ਭਾਅ 1,46,900 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 1.34 ਲੱਖ ਦੇ ਆਸਪਾਸ ਚੱਲ ਰਿਹਾ ਹੈ। ਸੋਨੇ ਵਿਚ ਗਿਰਾਵਟ ਦੀ ਆਸ਼ੰਕਾ ਅੱਗੇ ਵੀ ਜਤਾਈ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਕੀਮਤਾਂ
ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,30,830 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,19,940 ਰੁਪਏ ਪ੍ਰਤੀ ਦਸ ਗ੍ਰਾਮ ਸੀ। ਦੀਵਾਲੀ ਦੇ ਮੁਕਾਬਲੇ, ਸੋਨੇ ਦੀ ਕੀਮਤ ਵਿੱਚ ਲਗਭਗ 6,000 ਰੁਪਏ ਪ੍ਰਤੀ ਦਸ ਗ੍ਰਾਮ ਦੀ ਭਾਰੀ ਗਿਰਾਵਟ ਆਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 1.63 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਦੀਵਾਲੀ ਵਾਲੇ ਦਿਨ ਚਾਂਦੀ 1.70 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਸੀ, ਜੋ ਹੁਣ ਤੱਕ ਲਗਭਗ 7,000 ਰੁਪਏ ਪ੍ਰਤੀ ਕਿਲੋਗ੍ਰਾਮ ਘੱਟ ਗਈ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ
ਘਰੇਲੂ ਸਰਾਫ਼ਾ ਬਾਜ਼ਾਰ ਵਿੱਚ ਸਿਰਫ਼ ਸੋਨੇ ਦੀ ਕੀਮਤ ਹੀ ਨਹੀਂ ਡਿੱਗੀ, ਬਲਕਿ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਜਾਰੀ ਰਹੀ। ਚਾਂਦੀ ਦਾ ਭਾਅ 2,500 ਰੁਪਏ ਡਿੱਗ ਕੇ 1,62,000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਸ ਦਾ ਭਾਅ 1,64,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਨਿਵੇਸ਼ ਪਲੇਟਫਾਰਮ ਮੁਦ੍ਰੇਕਸ ਦੇ ਲੀਡ ਕੁਆਂਟ ਵਿਸ਼ਲੇਸ਼ਕ ਅਕਸ਼ਤ ਸਿਧਾਂਤ ਨੇ ਕਿਹਾ ਕਿ ਮਜ਼ਬੂਤ ਰੁਪਏ ਕਾਰਨ ਘਰੇਲੂ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਹਾਜ਼ਰ ਕੀਮਤਾਂ ’ਤੇ ਦਬਾਅ ਬਣਿਆ ਰਿਹਾ। ਐਚਡੀਐਫਸੀ ਸਿਕਿਓਰਿਟੀਜ਼ ਦੇ ਜਿਨਸ ਮਾਮਲਿਆਂ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੇ ਵਧੇਰੇ ਸਖ਼ਤ ਰੁਖ਼ ਅਪਣਾਉਣ ਦੀਆਂ ਆਸ਼ੰਕਾਵਾਂ ਕਾਰਨ ਕੀਮਤੀ ਧਾਤਾਂ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ।
ਗਲੋਬਲ ਮਾਰਕੀਟ ਵਿੱਚ ਭਾਅ ਕਿੱਥੇ ਪਹੁੰਚਿਆ
ਅੰਤਰਰਾਸ਼ਟਰੀ ਬਾਜ਼ਾਰ ਵਿਚ ਹਾਜ਼ਰ ਸੋਨਾ ਡਿੱਗ ਕੇ 3,717.57 ਡਾਲਰ ਪ੍ਰਤੀ ਔਂਸ ਰਹਿ ਗਿਆ, ਜਦਕਿ ਚਾਂਦੀ ਦੀ ਕੀਮਤ ਘਟ ਕੇ 44.92 ਡਾਲਰ ਪ੍ਰਤੀ ਔਂਸ ਰਹਿ ਗਈ। ਸਿਧਾਂਤ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਅਕਤੂਬਰ ਵਿਚ ਹੋਈ ਬੈਠਕ ਦੇ ਵੇਰਵਿਆਂ ਵਿਚ ਵਿਆਜ ਦਰਾਂ ਵਿਚ ਹੋਰ ਵਾਧੇ ਦੇ ਸੰਕੇਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ। ਓਥੇ ਹੀ, ਡਾਲਰ 19 ਮਹੀਨਿਆਂ ਦੇ ਉੱਚਤਮ ਪੱਧਰ ’ਤੇ ਪਹੁੰਚ ਗਿਆ, ਜਿਸ ਨਾਲ ਸੋਨੇ ਦੀ ਮੰਗ ਪ੍ਰਭਾਵਿਤ ਹੋਈ।
ਚਾਂਦੀ ਦਾ ਗਲੋਬਲ ਰੇਟ ਵੀ ਡਿੱਗਿਆ
18 ਨਵੰਬਰ ਨੂੰ ਚਾਂਦੀ ਦਾ ਭਾਅ ਲਗਭਗ 5 ਫ਼ੀਸਦੀ ਡਿੱਗਣ ਤੋਂ ਬਾਅਦ ਵੀਰਵਾਰ ਨੂੰ ਵੀ 45 ਡਾਲਰ ਪ੍ਰਤੀ ਔਂਸ ਦੇ ਆਸਪਾਸ ਸਥਿਰ ਰਿਹਾ। ਬੁੱਧਵਾਰ ਨੂੰ ਇਸ ਦੀ ਕੀਮਤ ਡਿੱਗ ਕੇ ਸਤੰਬਰ 2025 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਸੀ। 29 ਜਨਵਰੀ 2026 ਨੂੰ 121 ਡਾਲਰ ਪ੍ਰਤੀ ਔਂਸ ਤੋਂ ਵੱਧ ਦੇ ਉੱਚਤਮ ਪੱਧਰ ’ਤੇ ਪਹੁੰਚਣ ਤੋਂ ਬਾਅਦ ਚਾਂਦੀ ਦੀ ਕੀਮਤ ਹੁਣ 60 ਫ਼ੀਸਦੀ ਤੋਂ ਵੱਧ ਡਿੱਗ ਚੁੱਕੀ ਹੈ। ਸਿਧਾਂਤ ਨੇ ਕਿਹਾ ਕਿ ਉੱਚੀਆਂ ਵਿਆਜ ਦਰਾਂ ਅਤੇ ਮਜ਼ਬੂਤ ਡਾਲਰ ਨੇ ਸੋਨੇ-ਚਾਂਦੀ ਦਾ ਆਕਰਸ਼ਣ ਘਟਾਇਆ ਹੈ। ਇਸ ਤੋਂ ਇਲਾਵਾ ਨਿਵੇਸ਼ਕ ਏਆਈ ਕੰਪਨੀਆਂ ਦੇ ਸ਼ੇਅਰਾਂ ਵਿਚ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਸੋਨੇ-ਚਾਂਦੀ ਦੀ ਵਿਕਵਾਲੀ ਕਰ ਰਹੇ ਹਨ।
ਟ੍ਰੈਂਡਿੰਗ ਟੌਪਿਕ















