Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ
Gold-Silver Rate : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਵਿਆਹਾਂ ਦਾ ਸੀਜ਼ਨ ਨੇੜੇ ਆਉਣ ਕਾਰਨ ਲੋਕਾਂ ਦੀ ਨਜ਼ਰ ਹੁਣ ਸੋਨੇ-ਚਾਂਦੀ ਦੇ ਭਾਅ 'ਤੇ ਟਿਕੀ ਹੋਈ ਹੈ। ਇਸੇ ਦੌਰਾਨ
Gold-Silver Rate : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਵਿਆਹਾਂ ਦਾ ਸੀਜ਼ਨ ਨੇੜੇ ਆਉਣ ਕਾਰਨ ਲੋਕਾਂ ਦੀ ਨਜ਼ਰ ਹੁਣ ਸੋਨੇ-ਚਾਂਦੀ ਦੇ ਭਾਅ 'ਤੇ ਟਿਕੀ ਹੋਈ ਹੈ। ਇਸੇ ਦੌਰਾਨ ਅੱਜ ਯਾਨੀ 16 ਨਵੰਬਰ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਗਿਰਾਵਟ ਦਰਜ ਕੀਤੀ ਗਈ ਹੈ। ਘਰੇਲੂ ਵਾਇਦਾ ਬਾਜ਼ਾਰ (Futures Market) ਵਿੱਚ ਚਾਂਦੀ ਦੀ ਕੀਮਤ 3 ਫੀਸਦੀ ਤੋਂ ਵੱਧ ਡਿੱਗ ਗਈ, ਜਦਕਿ ਸੋਨਾ ਵੀ ਸਸਤਾ ਹੋਇਆ ਹੈ। ਹਾਲਾਂਕਿ, ਕੌਮਾਂਤਰੀ ਬਾਜ਼ਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਦੌਰਾਨ ਸੋਨੇ ਦੀ ਕੀਮਤ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ।
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸਵੇਰੇ ਕਰੀਬ 9:13 ਵਜੇ ਸੋਨੇ ਦਾ ਵਾਇਦਾ ਭਾਅ 0.81 ਫੀਸਦੀ ਡਿੱਗ ਕੇ 1,36,220 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਉੱਥੇ ਹੀ ਚਾਂਦੀ ਦਾ ਵਾਇਦਾ ਭਾਅ 3.16 ਫੀਸਦੀ ਦੀ ਗਿਰਾਵਟ ਨਾਲ 1,71,680 ਰੁਪਏ ਪ੍ਰਤੀ ਕਿਲੋ 'ਤੇ ਆ ਗਿਆ।
ਵੱਡੇ ਸ਼ਹਿਰਾਂ ਵਿੱਚ ਸੋਨੇ-ਚਾਂਦੀ ਦੇ ਭਾਅ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵੱਖ-ਵੱਖ ਸ਼ਹਿਰਾਂ ਵਿੱਚ ਵੱਖਰੀਆਂ ਹੁੰਦੀਆਂ ਹਨ। MCX ਦੇ ਭਾਅ ਤੋਂ ਇਲਾਵਾ ਸੂਬੇ ਦੇ ਟੈਕਸ ਅਤੇ ਹੋਰ ਖਰਚਿਆਂ ਕਾਰਨ ਕੀਮਤਾਂ ਵਿੱਚ ਫਰਕ ਆ ਜਾਂਦਾ ਹੈ। 16 ਨਵੰਬਰ ਨੂੰ ਗਿਰਾਵਟ ਤੋਂ ਬਾਅਦ ਪ੍ਰਮੁੱਖ ਸ਼ਹਿਰਾਂ ਵਿੱਚ ਭਾਅ ਇਸ ਤਰ੍ਹਾਂ ਰਹੇ:
ਸ਼ਹਿਰ 24 ਕੈਰੇਟ ਸੋਨਾ (10 ਗ੍ਰਾਮ) 22 ਕੈਰੇਟ ਸੋਨਾ (10 ਗ੍ਰਾਮ) ਚਾਂਦੀ (1 ਕਿਲੋ)
ਦਿੱਲੀ 1,35,910 ਰੁਪਏ 1,24,584 ਰੁਪਏ 1,71,070 ਰੁਪਏ
ਮੁੰਬਈ 1,36,140 ਰੁਪਏ 1,24,795 ਰੁਪਏ 1,71,370 ਰੁਪਏ
ਕੋਲਕਾਤਾ 1,36,020 ਰੁਪਏ 1,24,685 1,71,130 ਰੁਪਏ
ਬੈਂਗਲੁਰੂ 1,36,300 ਰੁਪਏ 1,24,942 1,71,490 ਰੁਪਏ
ਚੇਨਈ 1,36,590 ਰੁਪਏ 1,25,208 1,71,860 ਰੁਪਏ
ਹੈਦਰਾਬਾਦ 1,36,410 ਰੁਪਏ 1,25,043 1,71,630 ਰੁਪਏ
ਆਖਿਰ ਕਿਉਂ ਸਸਤਾ ਹੋਇਆ ਸੋਨਾ-ਚਾਂਦੀ?
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਕੌਮਾਂਤਰੀ ਹਾਲਾਤਾਂ ਦਾ ਅਸਰ ਪੈ ਰਿਹਾ ਹੈ। ਮੱਧ ਪੂਰਬ (Middle East) ਵਿੱਚ ਸ਼ਾਂਤੀ ਸਮਝੌਤੇ ਦੀਆਂ ਉਮੀਦਾਂ ਕਮਜ਼ੋਰ ਹੋਣ ਕਾਰਨ ਮਹਿੰਗਾਈ ਵਧਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵੀ ਬਾਜ਼ਾਰ 'ਤੇ ਦਬਾਅ ਬਣਿਆ ਹੋਇਆ ਹੈ।
ਦੂਜੇ ਪਾਸੇ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ (US Federal Reserve) ਦੇ ਮੁਖੀ ਦੇ ਬਿਆਨ ਦੀ ਉਡੀਕ ਕਰ ਰਹੇ ਹਨ। ਇਸ ਬਿਆਨ ਤੋਂ ਅਮਰੀਕਾ ਵਿੱਚ ਆਉਣ ਵਾਲੇ ਸਮੇਂ ਦੌਰਾਨ ਵਿਆਜ ਦਰਾਂ ਵਿੱਚ ਸੰਭਾਵਿਤ ਬਦਲਾਅ ਬਾਰੇ ਸੰਕੇਤ ਮਿਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਸੋਨੇ ਦੀ ਕੀਮਤ ਵਿੱਚ ਕਰੀਬ 4.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਟ੍ਰੈਂਡਿੰਗ ਟੌਪਿਕ




















