ਪੜਚੋਲ ਕਰੋ
Advertisement
Gold Silver Rate: ਸੋਨੇ ਤੇ ਚਾਂਦੀ ਦੀ ਵਧੀ ਚਮਕ, ਜਾਣੋ ਅੱਜ ਦੀਆਂ ਕੀਮਤਾਂ
ਕੋਰੋਨਾਵਾਇਰਸ ਦੀ ਵੈਕਸੀਨ ਦੇ ਮਾਮਲੇ 'ਚ ਚੰਗੀ ਖ਼ਬਰ ਦਰਮਿਆਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ, ਪਰ ਸਟੀਮੂਲਸ ਨੇ ਉਨ੍ਹਾਂ ਦੀਆਂ ਕੀਮਤਾਂ ਨੂੰ ਯੂਐਸ ਦੀ ਆਰਥਿਕਤਾ 'ਚ ਆਕਰਸ਼ਤ ਰੱਖਿਆ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ।
ਕੋਰੋਨਾਵਾਇਰਸ ਦੀ ਵੈਕਸੀਨ ਦੇ ਮਾਮਲੇ 'ਚ ਚੰਗੀ ਖ਼ਬਰ ਦਰਮਿਆਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ, ਪਰ ਸਟੀਮੂਲਸ ਨੇ ਉਨ੍ਹਾਂ ਦੀਆਂ ਕੀਮਤਾਂ ਨੂੰ ਯੂਐਸ ਦੀ ਆਰਥਿਕਤਾ 'ਚ ਆਕਰਸ਼ਤ ਰੱਖਿਆ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ। ਅਮਰੀਕੀ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੈਡਰਲ ਰਿਜ਼ਰਵ ਅਤੇ ਮੰਤਰਾਲੇ ਕੋਲ ਬਹੁਤ ਸਾਰੇ ਸਾਧਨ ਹਨ ਜੋ ਅਰਥ ਵਿਵਸਥਾ ਨੂੰ ਰਾਹਤ ਪੈਕੇਜ ਮੁਹੱਈਆ ਕਰਵਾ ਸਕਦੇ ਹਨ। ਉਸ ਸਮੇਂ ਤੋਂ ਗੋਲਡ-ਸਿਲਵਰ ਮਾਰਕੀਟ ਵਿੱਚ ਵਾਧਾ ਹੋਇਆ ਹੈ।
ਫਿਰ ਲੱਗੇਗਾ ਲੌਕਡਾਊਨ! ਹਾਈਕੋਰਟ ਨੇ ਪੁੱਛਿਆ ਕੀ ਲੌਕਡਾਊਨ ਹੀ ਇੱਕੋ ਹੱਲ?
ਐਮਸੀਐਕਸ 'ਚ ਸੋਨੇ ਦੀ ਕੀਮਤ ਸੋਮਵਾਰ ਨੂੰ 0.26 ਪ੍ਰਤੀਸ਼ਤ ਭਾਵ 131 ਰੁਪਏ ਦੀ ਤੇਜ਼ੀ ਨਾਲ 50,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ 0.05 ਫੀਸਦ ਦੀ ਤੇਜ਼ੀ ਨਾਲ 33 ਰੁਪਏ ਦੀ ਤੇਜ਼ੀ ਨਾਲ 62,574 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਸੋਮਵਾਰ ਨੂੰ ਅਹਿਮਦਾਬਾਦ ਸਰਾਫਾ ਬਾਜ਼ਾਰ 'ਚ ਗੋਲਡ ਸਪਾਟ ਦੀ ਕੀਮਤ 50,199 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਗੋਲਡ ਫਿਊਚਰ 50,250 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਦਿੱਲੀ ਬਾਜ਼ਾਰ 'ਚ ਸੋਨੇ ਦੀ ਕੀਮਤ 65 ਰੁਪਏ ਚੜ੍ਹ ਕੇ 49,551 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 298 ਰੁਪਏ ਦੇ ਵਾਧੇ ਨਾਲ 61,232 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
G20 ਦੇਸ਼ਾਂ ਨੇ ਫੜੀ ਪਾਕਿਸਤਾਨ ਦੀ ਬਾਂਹ, ਸੰਕਟ ਦੀ ਘੜੀ 'ਚ ਵੱਡੀ ਰਾਹਤ
ਸੋਮਵਾਰ ਨੂੰ ਗਲੋਬਲ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਚੜ੍ਹਦੀਆਂ ਵੇਖੀਆਂ ਗਈਆਂ। ਦਰਅਸਲ, ਅਮਰੀਕਾ 'ਚ ਕੋਵਿਡ -19 ਦੁਆਰਾ ਪੈਦਾ ਹੋਏ ਆਰਥਿਕ ਸੰਕਟ ਦੇ ਹੱਲ ਲਈ ਰਾਹਤ ਪੈਕੇਜ ਦੀ ਉਮੀਦ ਨੇ ਇਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਗਲੋਬਲ ਬਾਜ਼ਾਰ 'ਚ ਸੋਮਵਾਰ ਨੂੰ ਸਪਾਟ ਗੋਲਡ 0.1 ਪ੍ਰਤੀਸ਼ਤ ਦੇ ਵਾਧੇ ਨਾਲ 1872.76 ਡਾਲਰ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਯੂਐਸ ਗੋਲਡ ਫਿਊਚਰ 'ਚ ਥੋੜਾ ਹੀ ਬਦਲਾਵ ਦੀਖਿਆ ਅਤੇ 1,871.80 'ਤੇ ਪਹੁੰਚ ਗਿਆ। ਚਾਂਦੀ 0.4 ਪ੍ਰਤੀਸ਼ਤ ਦੀ ਤੇਜ਼ੀ ਨਾਲ 24.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement