(Source: Poll of Polls)
Gold Silver Rate Today: ਵਿਆਹਾਂ ਦੇ ਸੀਜ਼ਨ 'ਚ ਧੜੰਮ ਡਿੱਗੇ ਸੋਨੇ ਦੇ ਭਾਅ, ਜਾਣੋ ਅੱਜ 22 ਅਤੇ 24 ਕੈਰੇਟ ਦਾ ਕੀ ਰੇਟ ?
Gold Silver Rate Today: ਬਾਜ਼ਾਰਾਂ 'ਚ ਇਨ੍ਹੀਂ ਦਿਨੀਂ ਸੋਨੇ-ਚਾਂਦੀ ਦੀ ਖੂਬ ਖਰੀਦਦਾਰੀ ਹੋ ਰਹੀ ਹੈ, ਪਰ ਕੀਮਤਾਂ ਦੇ ਕਾਰਨ ਬਾਜ਼ਾਰਾਂ 'ਚ ਗਾਹਕਾਂ ਦੇ ਚਿਹਰਿਆਂ 'ਤੇ ਚਮਕ ਫਿੱਕੀ ਪੈ ਗਈ ਹੈ। ਸੋਨੇ ਦੀ ਕੀਮਤ ਦੇ ਨਾਲ-ਨਾਲ ਇਸ ਦੀ ਸ਼ੁੱਧਤਾ ਨੂੰ
Gold Silver Rate Today: ਬਾਜ਼ਾਰਾਂ 'ਚ ਇਨ੍ਹੀਂ ਦਿਨੀਂ ਸੋਨੇ-ਚਾਂਦੀ ਦੀ ਖੂਬ ਖਰੀਦਦਾਰੀ ਹੋ ਰਹੀ ਹੈ, ਪਰ ਕੀਮਤਾਂ ਦੇ ਕਾਰਨ ਬਾਜ਼ਾਰਾਂ 'ਚ ਗਾਹਕਾਂ ਦੇ ਚਿਹਰਿਆਂ 'ਤੇ ਚਮਕ ਫਿੱਕੀ ਪੈ ਗਈ ਹੈ। ਸੋਨੇ ਦੀ ਕੀਮਤ ਦੇ ਨਾਲ-ਨਾਲ ਇਸ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖੋ ਅਤੇ ਇਸ ਬਾਰੇ ਜਾਣੋ। ਅੱਜ ਭਾਰਤ ਵਿੱਚ 24 ਕੈਰੇਟ ਸੋਨੇ ਦੀ ਕੀਮਤ ₹ 81,582 ਪ੍ਰਤੀ 10 ਗ੍ਰਾਮ, 22 ਕੈਰੇਟ ₹ 75,159 ਪ੍ਰਤੀ 10 ਗ੍ਰਾਮ ਅਤੇ 18 ਕੈਰੇਟ ₹ 61,494 ਪ੍ਰਤੀ 10 ਗ੍ਰਾਮ ਦੀ ਕੀਮਤ ਅੱਜ ₹ 92,100 ਹੈ। ਜਦੋਂ ਕਿ ਕੱਲ੍ਹ ਚਾਂਦੀ ਦੀ ਕੀਮਤ 92,100 ਰੁਪਏ ਸੀ। ਭਾਵ ਚਾਂਦੀ ਦੀ ਕੀਮਤ ਵਧੀ ਹੈ।
ਖਰੀਦਣ ਤੋਂ ਪਹਿਲਾਂ ਜਾਣੋ ਸੋਨੇ ਦੀ ਸ਼ੁੱਧਤਾ
ਦੱਸ ਦੇਈਏ ਕਿ ਭਾਰਤ ਵਿੱਚ ਸੋਨੇ ਦੀ ਕੀਮਤ ਜਾਣਨ ਤੋਂ ਪਹਿਲਾਂ 24 ਕੈਰੇਟ ਅਤੇ 22 ਕੈਰੇਟ ਸੋਨੇ ਵਿੱਚ ਫਰਕ ਜਾਣਨਾ ਬਹੁਤ ਜ਼ਰੂਰੀ ਹੈ। 24 ਕੈਰੇਟ ਸੋਨਾ ਸਿਰਫ 100 ਪ੍ਰਤੀਸ਼ਤ ਸ਼ੁੱਧ ਸੋਨਾ ਹੈ ਜਿਸ ਵਿੱਚ ਕਿਸੇ ਹੋਰ ਧਾਤ ਦੀ ਮਿਲਾਵਟ ਨਹੀਂ ਹੁੰਦੀ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਵਿੱਚ ਚਾਂਦੀ ਜਾਂ ਤਾਂਬੇ ਵਰਗੀ ਮਿਸ਼ਰਤ ਧਾਤ ਮਿਲਾਈ ਜਾਂਦੀ ਹੈ। 22 ਕੈਰੇਟ ਸੋਨੇ 'ਚ 91.67 ਫੀਸਦੀ ਸ਼ੁੱਧ ਸੋਨਾ ਹੁੰਦਾ ਹੈ। ਭਾਰਤ ਵਿੱਚ ਸੋਨੇ ਦੀ ਬਹੁਤ ਮਹੱਤਤਾ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ ਸਭ ਤੋਂ ਮਹੱਤਵਪੂਰਨ ਨਿਵੇਸ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਸੋਨੇ ਦੀ ਕੀਮਤ ਕੇਵਲ ਗਹਿਣਿਆਂ ਦੇ ਰੂਪ ਵਿੱਚ ਹੀ ਨਹੀਂ ਸਗੋਂ ਕਲਾ ਅਤੇ ਸਿੱਕਿਆਂ ਦੇ ਰੂਪ ਵਿੱਚ ਵੀ ਵਧੀ ਹੈ। ਇਸ ਲਈ ਇਸ ਦੀਆਂ ਕੀਮਤਾਂ ਦਿਨ-ਬ-ਦਿਨ ਵਧਦੀਆਂ ਰਹਿੰਦੀਆਂ ਹਨ।
ਸਿਰਫ ਹਾਲਮਾਰਕ ਸੋਨਾ ਹੀ ਖਰੀਦੋ
1 ਜੁਲਾਈ, 2021 ਤੋਂ ਹਾਲਮਾਰਕਿੰਗ ਲਾਜ਼ਮੀ ਕਰ ਦਿੱਤਾ ਗਿਆ ਹੈ, ਸੋਨੇ 'ਤੇ ਤਿੰਨ ਤਰ੍ਹਾਂ ਦੇ ਨਿਸ਼ਾਨ ਹਨ। ਇਹਨਾਂ ਵਿੱਚ BIS ਲੋਗੋ, ਸ਼ੁੱਧਤਾ ਦਾ ਗ੍ਰੇਡ ਅਤੇ 6 ਅੰਕਾਂ ਦਾ ਅਲਫਾਨਿਊਮੇਰਿਕ ਕੋਡ ਸ਼ਾਮਲ ਹੈ ਜਿਸਨੂੰ HUID ਵੀ ਕਿਹਾ ਜਾਂਦਾ ਹੈ। 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੁੰਦਾ ਹੈ ਪਰ ਗਹਿਣੇ 24 ਕੈਰੇਟ ਸੋਨੇ ਦੇ ਨਹੀਂ ਹੁੰਦੇ। ਗਹਿਣਿਆਂ ਲਈ 18 ਤੋਂ 22 ਕੈਰਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਸ਼ੁੱਧ ਸੋਨੇ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਯਕੀਨੀ ਤੌਰ 'ਤੇ ਹਾਲਮਾਰਕ ਦੀ ਜਾਂਚ ਕਰੋ। ਜੇਕਰ ਗਹਿਣਿਆਂ 'ਤੇ ਹਾਲਮਾਰਕ ਨਹੀਂ ਹੈ ਤਾਂ ਸੋਨਾ ਨਹੀਂ ਖਰੀਦਣਾ ਚਾਹੀਦਾ।