ਨਵੀਂ ਦਿੱਲੀ: ਅਮਰੀਕੀ ਬਾਂਡ ਦੇ ਯੀਲਡ ਵਿੱਚ ਜੋ ਕਮੀ ਆਈ ਸੀ, ਉਸ ਦਾ ਲਾਭ ਸੋਨੇ ਨੂੰ ਨਹੀਂ ਮਿਲ ਸਕਿਆ। ਡਾਲਰ ਮਹਿੰਗਾ ਹੋਣ ਕਾਰਣ ਇਸ ਦੀ ਮੰਗ ਵਿੱਚ ਕਮੀ ਆਈ ਤੇ ਭਾਅ ਡਿੱਗ ਪਏ। ਯੂਰੋਪ ਵਿੱਚ ਲੌਕਡਾਊਨ ਤੋਂ ਬਾਅਦ ਇੱਕ ਸੁਰੱਖਿਅਤ ਨਿਵੇਸ਼ ਵਜੋਂ ਵੇਖੇ ਜਾਣ ਵਾਲੇ ਸੋਨੇ ਤੇ ਚਾਂਦੀ ਦੇ ਭਾਅ ਵਿੱਚ ਵਾਧਾ ਵੇਖਣ ਨੂੰ ਮਿਲਿਆ ਸੀ ਪਰ ਹੁਣ ਉਸ ਵਿੱਚ ਗਿਰਾਵਟ ਦਿਸ ਰਹੀ ਹੈ।


 


ਉਂਝ ਭਾਵੇਂ ਘਰੇਲੂ ਬਾਜ਼ਾਰ ’ਚ ਸੋਨੇ ਵਿੱਚ 0.05 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 44,883 ਰੁਪਏ ’ਤੇ ਪੁੱਜ ਗਿਆ। ਉਂਝ ਚਾਂਦੀ ਵਿੱਚ 0.15 ਫ਼ੀ ਸਦੀ ਦੀ ਹਲਕੀ ਗਿਰਾਵਟ ਆਈ ਤੇ ਉਹ 95 ਰੁਪਏ ਡਿੱਗ ਕੇ 65,110 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਿਆ।


 


ਅੱਜ ਵੀਰਵਾਰ ਨੂੰ ਅਹਿਮਦਾਬਾਦ ਦੀ ਗੋਲਡ ਮਾਰਕਿਟ ਵਿੱਚ ਗੋਲਡ ਸਪੌਟ 44,679 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ਦੀ ਕੀਮਤ ਉੱਤੇ ਵਿਕਿਆ ਤੇ ਗੋਲਡ ਫ਼ਿਊਚਰ 44,823 ਰੁਪਏ ਪ੍ਰਤੀ 10 ਗ੍ਰਾਮ ਉੱਤੇ ਵਿਕਿਆ। ਬੁੱਧਵਾਰ ਨੂੰ ਦਿੱਲੀ ਦੇ ਬਾਜ਼ਾਰ ਵਿੱਚ ਸੋਨਾ 149 ਰੁਪਏ ਡਿੱਗ ਕੇ 44,350 ਰੁਪਏ ਪ੍ਰਤੀ 10 ਗ੍ਰਾਮ ਉੱਤੇ ਪੁੱਜ ਗਿਆ ਤੇ ਚਾਂਦੀ ਵਿੱਚ 866 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 64,607 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ। ਘਰੇਲੂ ਬਾਜ਼ਾਰ ਵਿੱਚ ਸੋਨੇ ਨੂੰ 44,600 ਰੁਪਏ ਉੱਤੇ ਸਪੋਰਟ ਮਿਲ ਰਹੀ ਹੈ ਤੇ 45,100 ਉੱਤੇ ਰਜ਼ਿਸਟੈਂਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


 


ਗਲੋਬਲ ਮਾਰਕਿਟ ’ਚ ਸੋਨੇ ਵਿੱਚ ਹਲਕੀ ਤਬਦੀਲੀ ਦਿਸੀ ਤੇ ਇਹ 1734.81 ਡਾਲਰ ਪ੍ਰਤੀ ਔਂਸ ਵਿਕਿਆ ਤੇ ਉੱਥੇ ਯੂਐੱਸ ਗੋਲਡ ਫ਼ਿਊਚਰ ਦੀ ਕੀਮਤ ਰਹੀ 1732.90 ਡਾਲਰ ਪ੍ਰਤੀ ਔਂਸ। ਦੁਨੀਆ ਦੇ ਸਭ ਤੋਂ ਵੱਡੇ ਗੋਲਡ ਈਟੀਐੱਫ਼ SPDR ਗੋਲਡ ਟ੍ਰੱਸਟ ਦੀ ਹੋਲਡਿੰਗ 0.2 ਫ਼ੀ ਸਦੀ ਡਿੱਗ ਕੇ 1043.03 ਡਾਲਰ ਪ੍ਰਤੀ ਟਨ ਉੱਤੇ ਪੁੱਜ ਗਈ। ਚਾਂਦੀ ਕੀਮਤ ਵੀਰਵਾਰ ਨੂੰ ਥੋੜ੍ਹਾ ਵਧ ਕੇ 25.10 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ।


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904