ਪੜਚੋਲ ਕਰੋ

3 days Leave: ਇਨ੍ਹਾਂ ਕਰਮਚਾਰੀਆਂ ਲਈ ਖੁਸ਼ਖਬਰੀ, ਹੁਣ ਹਫ਼ਤੇ 'ਚ ਸਿਰਫ਼ 4 ਦਿਨ ਜਾਣਾ ਪਏਗਾ ਦਫ਼ਤਰ; 3 ਦਿਨ ਰਹੇਗੀ ਛੁੱਟੀ: ਜਾਣੋ ਵਜ੍ਹਾ...

Labour Code Rules: ਕਰਮਚਾਰੀਆਂ ਲਈ ਰਾਹਤ ਭਰੀ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵੇਂ ਕਿਰਤ ਕੋਡ ਦੇ ਲਾਗੂ ਹੋਣ ਨਾਲ, ਨਿੱਜੀ ਖੇਤਰ ਦੇ ਕਰਮਚਾਰੀ ਹਫ਼ਤੇ ਵਿੱਚ ਲਗਾਤਾਰ ਤਿੰਨ ਦਿਨ ਛੁੱਟੀ...

Labour Code Rules: ਕਰਮਚਾਰੀਆਂ ਲਈ ਰਾਹਤ ਭਰੀ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵੇਂ ਕਿਰਤ ਕੋਡ ਦੇ ਲਾਗੂ ਹੋਣ ਨਾਲ, ਨਿੱਜੀ ਖੇਤਰ ਦੇ ਕਰਮਚਾਰੀ ਹਫ਼ਤੇ ਵਿੱਚ ਲਗਾਤਾਰ ਤਿੰਨ ਦਿਨ ਛੁੱਟੀ ਦਾ ਆਨੰਦ ਮਾਣ ਸਕਣਗੇ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਹਫ਼ਤੇ ਵਿੱਚ ਸਿਰਫ਼ 4 ਦਿਨ ਦਫ਼ਤਰ ਜਾਣਾ ਪਵੇਗਾ। ਹਾਲਾਂਕਿ, ਇਸਦੇ ਨਾਲ ਹੀ ਕੁਝ ਮਹੱਤਵਪੂਰਨ ਸ਼ਰਤਾਂ ਵੀ ਹਨ। ਇਸਦਾ ਸਿੱਧਾ ਪ੍ਰਭਾਵ ਕੰਮ ਕਰਨ ਵਾਲੇ ਲੋਕਾਂ ਦੇ ਜੀਵਨ 'ਤੇ ਪਵੇਗਾ। 

ਕਿਵੇਂ ਮਿਲੇਗੀ 3 ਦਿਨਾਂ ਦੀ ਛੁੱਟੀ? 

ਦੱਸ ਦੇਈਏ ਕਿ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ 'ਕੋਡ ਆਨ ਵੇਜਜ਼ (ਸੈਂਟਰਲ) ਰੂਲਜ਼' ਦੇ ਅਨੁਸਾਰ, ਹੁਣ ਕੰਪਨੀਆਂ ਆਪਣੇ ਕਰਮਚਾਰੀਆਂ ਨਾਲ ਆਪਸੀ ਸਹਿਮਤੀ ਨਾਲ ਹਫ਼ਤੇ 'ਚ ਸਿਰਫ਼ 4 ਦਿਨ ਕੰਮ ਕਰਨ ਦਾ ਵਿਕਲਪ ਲਾਗੂ ਕਰ ਸਕਦੀਆਂ ਹਨ। ਨਵੇਂ ਨਿਯਮਾਂ ਮੁਤਾਬਕ, ਜੇਕਰ ਕੋਈ ਕੰਪਨੀ 4 ਦਿਨਾਂ ਦਾ ਵਰਕ ਮਾਡਲ ਅਪਣਾਉਂਦੀ ਹੈ, ਤਾਂ ਮੁਲਾਜ਼ਮਾਂ ਨੂੰ ਹਫ਼ਤੇ 'ਚ 3 ਦਿਨਾਂ ਦੀ ਛੁੱਟੀ ਮਿਲੇਗੀ। ਹਾਲਾਂਕਿ, ਇਸ ਦੇ ਬਦਲੇ ਰੋਜ਼ਾਨਾ ਕੰਮ ਦੇ ਘੰਟੇ ਵਧ ਸਕਦੇ ਹਨ। ਕਰਮਚਾਰੀਆਂ ਨੂੰ ਦਿਨ 'ਚ ਲਗਭਗ 12 ਘੰਟੇ ਦੀ ਸ਼ਿਫਟ ਕਰਨੀ ਪੈ ਸਕਦੀ ਹੈ, ਜਿਸ 'ਚ ਆਰਾਮ ਅਤੇ ਬ੍ਰੇਕ ਦਾ ਸਮਾਂ ਵੀ ਸ਼ਾਮਲ ਹੋਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਕ ਹਫ਼ਤੇ 'ਚ ਕੁੱਲ ਕੰਮ ਦੇ ਘੰਟੇ 48 ਘੰਟਿਆਂ ਤੋਂ ਵੱਧ ਨਹੀਂ ਹੋਣਗੇ।

ਕੀ ਇਹ ਸਾਰੀਆਂ ਕੰਪਨੀਆਂ ਲਈ ਲਾਜ਼ਮੀ ਹੈ?

ਨਹੀਂ, ਇਹ ਨਿਯਮ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਕੋਈ ਵੀ ਕੰਪਨੀ ਜ਼ਬਰਦਸਤੀ ਇਹ ਮਾਡਲ ਲਾਗੂ ਨਹੀਂ ਕਰ ਸਕਦੀ। ਲੇਬਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਸਿਰਫ਼ ਲਚਕਤਾ (flexibility) ਦੇਣ ਲਈ ਲਿਆਂਦੀ ਗਈ ਹੈ ਅਤੇ ਇਹ ਕੰਪਨੀ ਤੇ ਕਰਮਚਾਰੀ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੀ ਲਾਗੂ ਹੋਵੇਗੀ। ਨਵੇਂ ਨਿਯਮਾਂ ਤਹਿਤ ਜੇਕਰ ਕੋਈ ਮੁਲਾਜ਼ਮ ਤੈਅ ਸਮੇਂ ਤੋਂ ਵੱਧ ਕੰਮ ਕਰਦਾ ਹੈ, ਤਾਂ ਕੰਪਨੀ ਨੂੰ ਉਸ ਨੂੰ ਦੁੱਗਣਾ ਓਵਰਟਾਈਮ ਦੇਣਾ ਪਵੇਗਾ। ਨਵੇਂ ਓਕੂਪੇਸ਼ਨਲ ਸੇਫਟੀ ਅਤੇ ਹੈਲਥ ਨਿਯਮਾਂ 'ਚ ਰੋਜ਼ਾਨਾ ਓਵਰਟਾਈਮ ਦੀ ਸੀਮਾ ਦੀ ਬਜਾਏ ਹਫ਼ਤਾਵਾਰੀ ਕੰਮ ਦੇ ਘੰਟਿਆਂ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ।

ਕਿਹੜੇ ਸੈਕਟਰਾਂ 'ਚ ਆਸਾਨੀ ਨਾਲ ਲਾਗੂ ਹੋਣਗੇ ਇਹ ਨਿਯਮ?

ਇਹ ਮਾਡਲ ਖ਼ਾਸ ਕਰਕੇ ਉਨ੍ਹਾਂ ਖੇਤਰਾਂ 'ਚ ਸਫ਼ਲ ਹੋ ਸਕਦਾ ਹੈ ਜਿੱਥੇ ਕੰਮ ਡਿਜੀਟਲ ਹੈ, ਜਿਵੇਂ ਕਿ: 

ਆਈ.ਟੀ. (IT) ਸੈਕਟਰ
ਮਾਰਕੀਟਿੰਗ ਅਤੇ ਡਿਜ਼ਾਈਨਿੰਗ
ਗਿਆਨ-ਅਧਾਰਿਤ ਕੰਪਨੀਆਂ

ਇਨ੍ਹਾਂ ਖੇਤਰਾਂ ਲਈ ਹੋਵੇਗੀ ਚੁਣੌਤੀ

ਕੁਝ ਅਜਿਹੇ ਖੇਤਰ ਹਨ ਜਿੱਥੇ 4 ਦਿਨਾਂ ਦਾ ਕੰਮ ਲਾਗੂ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਉੱਥੇ ਲਗਾਤਾਰ ਮੈਨਪਾਵਰ ਦੀ ਲੋੜ ਹੁੰਦੀ ਹੈ, ਜਿਵੇਂ ਕਿ:

ਹਸਪਤਾਲ ਅਤੇ ਸਿਹਤ ਸੇਵਾਵਾਂ
ਰਿਟੇਲ ਅਤੇ ਟ੍ਰਾਂਸਪੋਰਟ
ਮੈਨੂਫੈਕਚਰਿੰਗ ਯੂਨਿਟ ਅਤੇ ਲੋਜਿਸਟਿਕਸ

 

ਟਾਪ ਹੈਡਲਾਈਨ

Gold Silver Price Crash: ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ, ਅੱਜ 6,500 ਤੱਕ ਡਿੱਗੇ ਰੇਟ; ਜਾਣੋ 10 ਗ੍ਰਾਮ ਕਿੰਨਾ ਸਸਤਾ ਹੋਇਆ?
ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ, ਅੱਜ 6,500 ਤੱਕ ਡਿੱਗੇ ਰੇਟ; ਜਾਣੋ 10 ਗ੍ਰਾਮ ਕਿੰਨਾ ਸਸਤਾ ਹੋਇਆ?
Bank Holidays 2026 : ਅਗਲੇ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਹੜੇ-ਕਿਹੜੇ ਦਿਨ ਨਹੀਂ ਹੋਵੇਗਾ ਕੰਮ
Bank Holidays 2026 : ਅਗਲੇ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਹੜੇ-ਕਿਹੜੇ ਦਿਨ ਨਹੀਂ ਹੋਵੇਗਾ ਕੰਮ
8th Pay Commission : 8ਵੇਂ ਤਨਖਾਹ ਕਮਿਸ਼ਨ ਦੀ ਵੈੱਬਸਾਈਟ 'ਤੇ ਆਏ 5 ਨਵੇਂ ਅਪਡੇਟ, ਮੁਲਾਜ਼ਮਾਂ ਦੀ ਤਨਖਾਹ ਬਾਰੇ ਫੈਸਲਾ ਕਦੋਂ?
8th Pay Commission : 8ਵੇਂ ਤਨਖਾਹ ਕਮਿਸ਼ਨ ਦੀ ਵੈੱਬਸਾਈਟ 'ਤੇ ਆਏ 5 ਨਵੇਂ ਅਪਡੇਟ, ਮੁਲਾਜ਼ਮਾਂ ਦੀ ਤਨਖਾਹ ਬਾਰੇ ਫੈਸਲਾ ਕਦੋਂ?
Gold Silver Price: ਸੋਨਾ-ਚਾਂਦੀ ਅੱਜ ਸਸਤਾ ਜਾਂ ਮਹਿੰਗਾ? 8660 ਰੁਪਏ ਡਿੱਗੀਆਂ ਸੋਨੇ ਦੀਆਂ ਕੀਮਤਾਂ, 10 ਦਿਨਾਂ ਵਿੱਚ...
ਸੋਨਾ-ਚਾਂਦੀ ਅੱਜ ਸਸਤਾ ਜਾਂ ਮਹਿੰਗਾ? 8660 ਰੁਪਏ ਡਿੱਗੀਆਂ ਸੋਨੇ ਦੀਆਂ ਕੀਮਤਾਂ, 10 ਦਿਨਾਂ ਵਿੱਚ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Embed widget