PF new update: ਦੇਸ਼ ਦੇ 6 ਕਰੋੜ ਮੁਲਾਜ਼ਮਾਂ ਲਈ ਖੁਸ਼ਖ਼ਬਰੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਹੁਣ ਵਿਆਜ ਦੇ ਪੈਸੇ ਮੁਲਾਜ਼ਮਾਂ ਦੇ ਖਾਤੇ 'ਚ ਜਮ੍ਹਾ ਹੋਣ ਜਾ ਰਹੇ ਹਨ। ਜੇਕਰ ਤੁਸੀਂ ਵੀ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਕੰਪਨੀ 'ਚ ਕੰਮ ਕਰਦੇ ਹੋਏ PF ਕਟਵਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਚਿਹਰੇ 'ਤੇ ਖੁਸ਼ੀ ਲਿਆ ਸਕਦੀ ਹੈ।

ਪਹਿਲਾਂ ਦੀਵਾਲੀ ਤੋਂ ਪਹਿਲਾਂ ਵਿਆਜ ਦੇ ਪੈਸੇ ਦੇਣ ਦੀ ਕਵਾਇਦ ਸ਼ੁਰੂ ਹੋਈ ਸੀ, ਪਰ ਕਿਸੇ ਕਾਰਨ ਪੀਐਫ ਵਿਭਾਗ ਪੈਸੇ ਨਹੀਂ ਦੇ ਸਕਿਆ। ਵਿੱਤੀ ਸਾਲ ਦੇ ਅੰਤ 'ਚ EPFO ਇਸ ਪੈਸੇ ਨੂੰ ਮੁਲਾਜ਼ਮਾਂ ਦੇ ਖਾਤੇ 'ਚ ਪਾਉਣ ਦੀ ਯੋਜਨਾ ਬਣਾ ਰਿਹਾ ਹੈ। ਵਿਭਾਗੀ ਜਾਣਕਾਰੀ ਮੁਤਾਬਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਖਾਤਿਆਂ 'ਚ ਮਹਿੰਗਾਈ ਭੱਤਾ ਆਵੇਗਾ। ਇਤਫਾਕ ਨਾਲ ਉਸੇ ਸਮੇਂ (EPFO) ਖ਼ਾਤਿਆਂ 'ਚ ਵਿਆਜ ਟਰਾਂਸਫ਼ਰ ਕਰਨ ਦੀ ਯੋਜਨਾ ਹੈ।

ਦੱਸ ਦੇਈਏ ਕਿ EPFO ਦੇ ਕੇਂਦਰੀ ਬੋਰਡ ਨੇ 8.5% ਵਿਆਜ ਦੇਣ ਦਾ ਫ਼ੈਸਲਾ ਕੀਤਾ ਹੈ। EPFO ਨੇ 8.5% ਵਿਆਜ 'ਤੇ ਵਿੱਤ ਮੰਤਰਾਲੇ ਤੋਂ ਮਨਜ਼ੂਰੀ ਮੰਗੀ ਹੈ। ਸੰਭਵ ਹੈ ਕਿ ਜਲਦੀ ਹੀ ਵਿੱਤ ਮੰਤਰਾਲਾ ਇਸ 'ਤੇ ਆਪਣੀ ਮੋਹਰ ਲਗਾ ਦੇਵੇਗਾ। ਵਿੱਤੀ ਸਾਲ 2021-2022 ਲਈ ਜਿਵੇਂ ਹੀ EPFO ਨੂੰ ਵਿੱਤ ਮੰਤਰਾਲੇ ਵੱਲੋਂ 8.5% ਵਿਆਜ 'ਤੇ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਖਾਤਿਆਂ 'ਚ ਪੈਸੇ ਟ੍ਰਾਂਸਫ਼ਰ ਕਰੇਗਾ।

ਇਸ ਦੇ ਨਾਲ ਹੀ ਹੁਣ ਤੁਹਾਨੂੰ ਖਾਤੇ ਦਾ ਬੈਲੇਂਸ ਜਾਣਨ ਲਈ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਐਸਐਮਐਸ ਰਾਹੀਂ ਪੀਐਫ ਖਾਤੇ ਦਾ ਬੈਲੇਂਸ ਚੈੱਕ ਕਰ ਸਕਦੇ ਹੋ, ਪਰ ਇਸ ਦੇ ਲਈ ਤੁਹਾਡਾ ਯੂਏਐਨ ਨੰਬਰ ਈਪੀਐਫਓ 'ਚ ਰਜਿਸਟਰ ਹੋਣਾ ਚਾਹੀਦਾ ਹੈ।

ਇਹ ਵੀ ਤਰੀਕਾ
EPFO ਦੀ ਵੈੱਬਸਾਈਟ 'ਤੇ ਲੌਗ ਇਨ ਕਰੋ। ਇਸ 'ਚ ਈ-ਪਾਸਬੁੱਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਈ-ਪਾਸਬੁੱਕ 'ਤੇ ਕਲਿੱਕ ਕਰਨ 'ਤੇ ਇਕ ਨਵਾਂ ਪੇਜ਼ ਆਵੇਗਾ। ਇੱਥੇ ਤੁਸੀਂ ਆਪਣਾ ਯੂਜਰ ਨਾਮ (UAN ਨੰਬਰ), ਪਾਸਵਰਡ ਕੈਪਚਾ ਦਰਜ ਕਰੋ। ਸਾਰੇ ਵੇਰਵੇ ਭਰਨ ਤੋਂ ਬਾਅਦ ਤੁਸੀਂ ਇੱਕ ਨਵੇਂ ਪੇਜ਼ 'ਤੇ ਆ ਜਾਓਗੇ। ਇੱਥੇ ਤੁਹਾਨੂੰ ਮੈਂਬਰ ਆਈਡੀ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਡੇ ਖਾਤੇ ਨਾਲ ਸਬੰਧਤ ਸਾਰੇ ਵੇਰਵੇ ਤੁਹਾਡੀ ਸਕ੍ਰੀਨ 'ਤੇ ਮਿਲ ਜਾਣਗੇ।