UK whisky in India: ਸਕਾਚ ਵਿਸਕੀ ਤੇ ਜਿਨ ਪੀਣ ਵਾਲਿਆਂ ਲਈ ਖੁਸ਼ਖਬਰੀ! 15 ਜੁਲਾਈ ਤੋਂ ਘਟ ਜਾਣਗੇ ਰੇਟ
UK whisky in India: ਯੂਕੇ ਦੀ ਵਿਸਕੀ ਤੇ ਜਿਨ ਪੀਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਭਾਰਤ ਵਿੱਚ 15 ਜੁਲਾਈ ਤੋਂ ਯੂਕੇ ਦੀ ਵਿਸਕੀ ਤੇ ਜਿਨ ਸਸਤੀ ਮਿਲੇਗੀ। ਯੂਕੇ ਤੋਂ ਆਯਾਤ ਕੀਤੀ ਜਾਣ ਵਾਲੀ ਸਕਾਚ ਵਿਸਕੀ ਤੇ ਜਿਨ 'ਤੇ ਭਾਰਤ ਦਾ ਟੈਰਿਫ...

UK whisky in India: ਯੂਕੇ ਦੀ ਵਿਸਕੀ ਤੇ ਜਿਨ ਪੀਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਭਾਰਤ ਵਿੱਚ 15 ਜੁਲਾਈ ਤੋਂ ਯੂਕੇ ਦੀ ਵਿਸਕੀ ਤੇ ਜਿਨ ਸਸਤੀ ਮਿਲੇਗੀ। ਯੂਕੇ ਤੋਂ ਆਯਾਤ ਕੀਤੀ ਜਾਣ ਵਾਲੀ ਸਕਾਚ ਵਿਸਕੀ ਤੇ ਜਿਨ 'ਤੇ ਭਾਰਤ ਦਾ ਟੈਰਿਫ 150% ਤੋਂ ਘਟਾ ਕੇ 75% ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਮਝੌਤੇ ਦੇ 10ਵੇਂ ਸਾਲ ਤੱਕ ਇਸ ਨੂੰ 40% ਕਰ ਦਿੱਤਾ ਜਾਵੇਗਾ। ਇਸ ਨਾਲ ₹5,000 ਦੀ ਕੀਮਤ ਵਾਲੀ ਸਕਾਚ ਦੀ ਇੱਕ ਬੋਤਲ ₹3,500 ਵਿੱਚ ਉਪਲਬਧ ਹੋਵੇਗੀ।
ਦਰਅਸਲ ਭਾਰਤ ਤੇ ਯੂਕੇ ਵਿਚਾਲੇ ਮੁਕਤ ਵਪਾਰ ਸਮਝੌਤਾ (FTA) 15 ਜੁਲਾਈ ਤੋਂ ਲਾਗੂ ਹੋਣ ਕਾਰਨ, ਭਾਰਤ ਵਿੱਚ ਯੂਕੇ ਦੀਆਂ ਕਾਰਾਂ, ਵਿਸਕੀ, ਕੱਪੜੇ ਤੇ ਜੁੱਤੇ ਸਸਤੇ ਹੋ ਜਾਣਗੇ। ਇਸ ਸਮਝੌਤੇ ਤਹਿਤ 99% ਭਾਰਤੀ ਸਾਮਾਨ ਯੂਕੇ ਨੂੰ ਜ਼ੀਰੋ ਟੈਰਿਫ 'ਤੇ ਨਿਰਯਾਤ ਹੋਏਗਾ, ਜਦੋਂਕਿ ਯੂਕੇ ਦਾ 99% ਸਾਮਾਨ ਭਾਰਤ ਵਿੱਚ ਔਸਤਨ 3% ਟੈਰਿਫ 'ਤੇ ਆਯਾਤ ਕੀਤਾ ਜਾਵੇਗਾ। ਇਸ ਨਾਲ ਭਾਰਤ ਵਿੱਚ ਯੂਕੇ ਦਾ ਸਾਮਾਨ ਸਸਤਾ ਹੋ ਜਾਏਗਾ।
ਦੋਵਾਂ ਮੁਲਕਾਂ ਵੱਲੋਂ ਇਸ ਕਦਮ ਨਾਲ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ $120 ਬਿਲੀਅਨ ਕਰਨ ਦੀ ਉਮੀਦ ਹੈ। ਲਗਪਗ ਤਿੰਨ ਸਾਲਾਂ ਵਿੱਚ 14 ਦੌਰ ਦੀ ਗੱਲਬਾਤ ਤੋਂ ਬਾਅਦ ਵਣਜ ਮੰਤਰੀ ਪਿਊਸ਼ ਗੋਇਲ ਤੇ ਬ੍ਰਿਟਿਸ਼ ਵਪਾਰ ਸਕੱਤਰ ਜੋਨਾਥਨ ਰੇਨੋਲਡਸ ਨੇ 24 ਜੁਲਾਈ, 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਯੂਕੇ ਹਮਰੁਤਬਾ, ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਸਮਝੌਤੇ 'ਤੇ ਦਸਤਖਤ ਕੀਤੇ ਸਨ।
ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਤੇ ਕੰਪਨੀਆਂ ਕੋਲ ਵਪਾਰ ਸਮਝੌਤਾ ਲਾਗੂ ਹੋਣ ਤੋਂ ਪਹਿਲਾਂ ਤਿਆਰੀ ਲਈ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਹੈ। ਭਾਰਤ ਵਿੱਚ ਯੂਕੇ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ: "ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ! ਯੂਕੇ ਤੇ ਭਾਰਤ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਮੁਕਤ ਵਪਾਰ ਸਮਝੌਤਾ 15 ਜੁਲਾਈ ਨੂੰ ਲਾਗੂ ਹੋਵੇਗਾ। ਇਹ ਆਧੁਨਿਕ ਯੂਕੇ-ਭਾਰਤ ਭਾਈਵਾਲੀ ਲਈ ਇੱਕ ਇਤਿਹਾਸਕ ਪਲ ਹੈ, ਜੋ ਸਾਡੀਆਂ ਦੋਵਾਂ ਅਰਥਵਿਵਸਥਾਵਾਂ ਲਈ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।"
ਇਸ ਸਮਝੌਤੇ ਤਹਿਤ ਯੂਕੇ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ 'ਤੇ ਔਸਤ ਟੈਰਿਫ 15% ਤੋਂ ਘਟ ਕੇ 3% ਹੋ ਜਾਵੇਗਾ। 10 ਸਾਲਾਂ ਦੀ ਮਿਆਦ ਵਿੱਚ 85% ਵਸਤੂਆਂ 'ਤੇ ਟੈਰਿਫ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਇਹ ਕਈ ਚੀਜ਼ਾਂ ਨੂੰ ਹੋਰ ਕਿਫਾਇਤੀ ਬਣਾ ਦੇਵੇਗਾ। ਇਨ੍ਹਾਂ ਵਿੱਚ ਯੂਕੇ ਤੋਂ ਆਯਾਤ ਕੀਤੀ ਜਾਣ ਵਾਲੀ ਸਕਾਚ ਵਿਸਕੀ ਤੇ ਜਿਨ ਵੀ ਸ਼ਾਮਲ ਹੈ। ਯੂਕੇ ਤੋਂ ਆਉਣ ਵਾਲੀ ਸ਼ਰਾਬ 'ਤੇ ਭਾਰਤ ਦਾ ਟੈਰਿਫ 150% ਤੋਂ ਘਟਾ ਕੇ 75% ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਮਝੌਤੇ ਦੇ 10ਵੇਂ ਸਾਲ ਤੱਕ ਇਸ ਨੂੰ 40% ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਯੂਕੇ ਵਿੱਚ ਬਣੀਆਂ ਕਾਰਾਂ ਜਿਵੇਂ ਜੈਗੁਆਰ ਲੈਂਡ ਰੋਵਰ ਤੇ ਰੋਲਸ-ਰਾਇਸ 'ਤੇ ਟੈਰਿਫ ਕੋਟਾ ਸਿਸਟਮ ਤਹਿਤ 100% ਤੋਂ ਘਟ ਕੇ 10% ਹੋ ਜਾਣਗੇ। ਇਸ ਨਾਲ ਇਹ ਕਾਰਾਂ 20-30% ਸਸਤੀਆਂ ਹੋ ਸਕਦੀਆਂ ਹਨ। ਯੂਕੇ ਤੋਂ ਆਯਾਤ ਸੈਲਮਨ, ਲੈਂਬ, ਚਾਕਲੇਟ, ਬਿਸਕੁਟ ਤੇ ਸਾਫਟ ਡਰਿੰਕ 'ਤੇ ਟੈਰਿਫ ਘਟਾਏ ਜਾਣਗੇ, ਜਿਸ ਨਾਲ ਇਹ ਉਤਪਾਦ ਵਧੇਰੇ ਕਿਫਾਇਤੀ ਬਣ ਜਾਣਗੇ।
ਯੂਕੇ ਦੇ ਕਾਸਮੈਟਿਕਸ, ਮੈਡੀਕਲ ਉਪਕਰਣਾਂ ਤੇ ਏਰੋਸਪੇਸ ਪਾਰਟਸ 'ਤੇ ਟੈਰਿਫ 15% ਤੋਂ ਘੱਟ ਕੇ 3% ਹੋ ਜਾਣਗੇ ਜਿਸ ਨਾਲ ਇਨ੍ਹਾਂ ਚੀਜ਼ਾਂ ਦੀ ਕੀਮਤ ਘਟ ਜਾਏਗੀ। ਬ੍ਰਿਟੇਨ ਤੋਂ ਬ੍ਰਾਂਡਡ ਕੱਪੜੇ, ਫੈਸ਼ਨ ਉਤਪਾਦ ਤੇ ਘਰੇਲੂ ਸਾਮਾਨ ਵੀ ਸਸਤੇ ਹੋ ਜਾਣਗੇ। ਇਸ ਤੋਂ ਇਲਾਵਾ, ਫਰਨੀਚਰ ਤੇ ਇਲੈਕਟ੍ਰਾਨਿਕਸ ਘੱਟ ਕੀਮਤਾਂ 'ਤੇ ਉਪਲਬਧ ਹੋਣਗੇ।
ਟ੍ਰੈਂਡਿੰਗ ਟੌਪਿਕ




















