FASTag Rules: ਸਰਕਾਰ ਨੇ ਟੋਲ ਟੈਕਸ ਦੀ ਵਸੂਲੀ ਲਈ FASTag ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ 1 ਅਗਸਤ ਤੋਂ ਨਵੇਂ FASTag ਨਿਯਮ ਲਾਗੂ ਕਰ ਦਿੱਤੇ ਹਨ। ਫਾਸਟੈਗ ਯੂਜ਼ਰਸ ਲਈ ਨਵੇਂ ਨਿਯਮਾਂ ਅਤੇ ਵੀਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਹਾਈਵੇਅ ਤੋਂ ਲੰਘਦੇ ਸਮੇਂ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਤੁਹਾਡੇ ਲਈ ਨਵੇਂ ਨਿਯਮਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫਾਸਟੈਗ ਦੇ ਕਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਫਾਸਟੈਗ ਦੇ ਨਵੇਂ ਨਿਯਮਾਂ ਤਹਿਤ ਯੂਜ਼ਰਸ ਨੂੰ ਆਪਣਾ ਕੇਵਾਈਸੀ ਅਪਡੇਟ ਕਰਨਾ ਹੋਵੇਗਾ। 31 ਅਕਤੂਬਰ 2024 ਤੱਕ 3 ਤੋਂ 5 ਸਾਲ ਪਹਿਲਾਂ ਜਾਰੀ ਕੀਤੇ ਗਏ ਸਾਰੇ FASTags ਲਈ KYC ਅਪਡੇਟ ਕਰਨਾ ਲਾਜ਼ਮੀ ਹੋਵੇਗਾ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਫਾਸਟੈਗ ਕੇਵਾਈਸੀ ਨੂੰ ਕਿਵੇਂ ਅਪਡੇਟ ਕਰ ਸਕਦੇ ਹੋ। ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਨਾਲ ਤੁਹਾਡਾ ਕੰਮ ਮਿੰਟਾਂ ਵਿੱਚ ਹੋ ਜਾਵੇਗਾ। ਤਾਂ ਆਓ ਜਾਣਦੇ ਹਾਂ...
ਫਾਸਟੈਗ ਆਨਲਾਈਨ ਅਪਡੇਟ ਕਰਨ ਦਾ ਤਰੀਕਾ-
ਸਭ ਤੋਂ ਪਹਿਲਾਂ IHMCL ਦੀ ਵੈੱਬਸਾਈਟ fastag.ihmcl.com 'ਤੇ ਜਾਓ
ਇੱਥੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਲੌਗ ਇਨ ਕਰੋ
ਇਸ ਦੌਰਾਨ ਓਟੀਪੀ ਅਤੇ ਕੈਪਚਾ ਕੋਡ ਭਰੋ
ਸਬਮਿਟ ਕਰਨ ਤੋਂ ਬਾਅਦ ਨਵੀਂ ਵਿੰਡੋ ਖੁੱਲ੍ਹੇਗੀ
ਇੱਥੇ My Profile 'ਤੇ ਕਲਿੱਕ ਕਰੋ
ਇਸ ਤੋਂ ਬਾਅਦ FasTag ਕੇਵਾਈਸੀ ਸਟੇਟਸ ਦੇਖੋ
ਕੇਵਾਈਸੀ ਸੈਕਸ਼ਨ 'ਤੇ ਜਾਓ ਅਤੇ Customer Type ਚੁਣੋ
ਇਸ ਤੋਂ ਬਾਅਦ ਸਾਰੇ ਜ਼ਰੂਰੀ ਡਾਕੂਮੈਂਟਸ ਦੇ ਨਾਲ ਡਿਟੇਲਸ ਭਰੋ
ਇਹ ਪ੍ਰੋਸੈਸ ਪੂਰਾ ਕਰਨ ਤੋਂ ਬਾਅਦ ਤੁਹਾਡਾ FasTag ਅਪਡੇਟ ਹੋ ਜਾਵੇਗਾ
ਉੱਥੇ ਹੀ ਫਾਸਟੈਗ ਵਿੱਚ ਬਦਲਾਅ ਤੋਂ ਬਾਅਦ ਹੁਣ ਯੂਜ਼ਰਸ ਨੂੰ ਆਪਣੇ ਵਾਹਨ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਗੱਡੀ ਦਾ ਰਜਿਸਟ੍ਰੇਸ਼ਨ ਨੰਬਰ, ਚੈਸਿਸ ਨੰਬਰ ਅਤੇ ਮਾਲਕ ਦਾ ਮੋਬਾਈਲ ਨੰਬਰ ਦੇਣਾ ਹੋਵੇਗਾ, ਤਾਂ ਤੁਹਾਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਅਜਿਹੇ ਯੂਜ਼ਰਸ ਨੂੰ 90 ਦਿਨਾਂ ਦੇ ਅੰਦਰ ਫਾਸਟੈਗ 'ਤੇ ਰਜਿਟ੍ਰੇਸ਼ਨ ਕਰਨਾ ਹੋਵੇਗਾ।
ਫਾਸਟੈਗ ਯੂਜ਼ਰਸ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦਾ ਡੇਟਾਬੇਸ ਭਾਰਤ ਦੇ ਨੈਸ਼ਨਲ ਵਹੀਕਲ ਰਜਿਸਟਰੀ ਡੇਟਾਬੇਸ ਵਿੱਚ ਦਰਜ ਜਾਣਕਾਰੀ ਤੋਂ ਵੱਖਰਾ ਨਹੀਂ ਹੈ। ਜੇਕਰ ਦੋਵਾਂ 'ਚ ਫਰਕ ਹੁੰਦਾ ਹੈ ਤਾਂ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਆਪਣੇ ਡੇਟਾਬੇਸ ਦੀ ਪੁਸ਼ਟੀ ਕਰਨਾ ਬਿਹਤਰ ਹੋਵੇਗਾ।