VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
VDA Hike 2026 : ਤਿਉਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਹੈ। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 1 ਅਕਤੂਬਰ 2026 ਤੋਂ Central Sphere ਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਤੇ
VDA Hike 2026 : ਤਿਉਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਹੈ। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 1 ਅਕਤੂਬਰ 2026 ਤੋਂ Central Sphere ਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਤੇ ਮਜ਼ਦੂਰਾਂ ਲਈ Variable Dearness Allowance (VDA) ਵਿੱਚ ਸੋਧ ਕਰਕੇ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ।
ਕਿਰਤ ਮੰਤਰਾਲੇ ਦੇ ਅਧੀਨ ਆਉਂਦੇ ਲੇਬਰ ਬਿਊਰੋ ਨੇ ਇਸ ਸਬੰਧੀ ਸੋਧਿਆ ਹੋਇਆ ਹੁਕਮ 30 ਸਤੰਬਰ ਨੂੰ ਜਾਰੀ ਕੀਤਾ ਸੀ। ਇਹ ਬਦਲਾਅ ਉਦਯੋਗਿਕ ਕਾਮਿਆਂ ਲਈ Consumer Price Index (CPI-IW) ਵਿੱਚ ਹੋਏ ਵਾਧੇ ਦੇ ਆਧਾਰ ’ਤੇ ਕੀਤਾ ਗਿਆ ਹੈ। 30 ਜੂਨ 2026 ਤੱਕ CPI-IW 424.80 ਸੀ, ਜੋ ਹੁਣ ਵਧ ਕੇ 431.42 ਹੋ ਗਿਆ ਹੈ। ਇਸ ਵਿੱਚ 6.62 ਅੰਕਾਂ ਦਾ ਵਾਧਾ ਹੋਇਆ ਹੈ। ਨਵਾਂ VDA 1 ਅਕਤੂਬਰ 2026 ਤੋਂ ਲਾਗੂ ਹੋਵੇਗਾ।
ਕਨਸਟਰਕਸ਼ਨ ਵਰਕਰਾਂ ਦਾ VDA ਵਧਿਆ
ਕਨਸਟਰਕਸ਼ਨ ਅਤੇ ਮੇਨਟੇਨੈਂਸ ਦੇ ਕੰਮ ਨਾਲ ਜੁੜੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਵਧਾ ਕੇ ₹840 ਪ੍ਰਤੀ ਦਿਨ ਕੀਤੀ ਗਈ ਹੈ। ਹਾਲਾਂਕਿ ਮਜ਼ਦੂਰੀ ਦੀ ਦਰ ਕਾਮੇ ਦੀ ਸਕਿਲ ਕੈਟੇਗਰੀ ਅਤੇ ਕੰਮ ਵਾਲੀ ਥਾਂ ਦੇ ਆਧਾਰ ’ਤੇ ਵੱਖ-ਵੱਖ ਹੋ ਸਕਦੀ ਹੈ। ਇਸ ਕੈਟੇਗਰੀ ਵਿੱਚ ਸੜਕਾਂ, ਰਨਵੇਅ ਅਤੇ ਇਮਾਰਤਾਂ ਦੀ ਉਸਾਰੀ ਤੋਂ ਇਲਾਵਾ ਜ਼ਮੀਨ ਹੇਠਾਂ ਬਿਜਲੀ, ਟੈਲੀਫੋਨ ਅਤੇ ਹੋਰ ਕਮਿਊਨੀਕੇਸ਼ਨ ਕੇਬਲ, ਪਾਣੀ ਦੀਆਂ ਲਾਈਨਾਂ ਅਤੇ ਸੀਵਰੇਜ ਪਾਈਪਲਾਈਨ ਵਿਛਾਉਣ ਵਾਲੇ ਕੰਮ ਵੀ ਸ਼ਾਮਲ ਹਨ।
ਖੇਤੀਬਾੜੀ ਮਜ਼ਦੂਰਾਂ ਨੂੰ ਵੀ ਫਾਇਦਾ
1 ਅਕਤੂਬਰ ਤੋਂ ਖੇਤੀਬਾੜੀ ਨਾਲ ਜੁੜੇ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਨ੍ਹਾਂ ਲਈ ਵੀ ਕੰਮ ਦੀ ਕਿਸਮ ਅਤੇ ਸਕਿਲ ਕੈਟੇਗਰੀ ਦੇ ਆਧਾਰ ’ਤੇ ਵੱਖ-ਵੱਖ ਦਰਾਂ ਤੈਅ ਕੀਤੀਆਂ ਗਈਆਂ ਹਨ।
ਕੀ ਹੁੰਦਾ ਹੈ VDA?
Variable Dearness Allowance (VDA) ਮਹਿੰਗਾਈ ਨਾਲ ਜੁੜਿਆ ਇੱਕ ਹਿੱਸਾ ਹੈ। ਕੇਂਦਰ ਸਰਕਾਰ ਉਦਯੋਗਿਕ ਕਾਮਿਆਂ ਲਈ CPI ਵਿੱਚ ਹੋਣ ਵਾਲੇ ਬਦਲਾਅ ਦੇ ਆਧਾਰ ’ਤੇ ਹਰ ਛੇ ਮਹੀਨੇ VDA ਵਿੱਚ ਸੋਧ ਕਰਦੀ ਹੈ। ਇਸ ਦਾ ਮੁੱਖ ਮਕਸਦ ਮਹਿੰਗਾਈ ਵਧਣ ਦੇ ਪ੍ਰਭਾਵ ਤੋਂ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ਨੂੰ ਸੁਰੱਖਿਅਤ ਰੱਖਣਾ ਹੈ।
ਟ੍ਰੈਂਡਿੰਗ ਟੌਪਿਕ





















