ਨਵੀਂ ਦਿੱਲੀ: ਮੰਗਲਵਾਰ ਨੂੰ ਕੇਂਦਰ ਸਰਕਾਰ (Central Government) ਨੇ ਪੈਟਰੋਲ ਅਤੇ ਡੀਜ਼ਲ (Petrol and diesel) ਦੀ ਸ਼ੁਲਕ ‘ਤੇ ਐਕਸਾਈਜ਼ ਡਿਊਟੀ (Excise duty) ਵਧਾਈ। ਡੀਜ਼ਲ ਅਤੇ ਪੈਟਰੋਲ ‘ਤੇ ਸੜਕ ਅਤੇ ਬੁਨਿਆਦੀ ਢਾਂਚੇ ਦਾ ਸੈੱਸ ਘੱਟ ਕੇ ਅੱਠ ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਡੀਜ਼ਲ ‘ਤੇ ਵਾਧੂ ਐਕਸਾਈਜ਼ ਡਿਊਟੀ ‘ਚ ਪੰਜ ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।


ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਦੇ ਤੌਰ ‘ਤੇ ਇਹ ਦੇਸ਼ ਵਿਚ ਕੀਤਾ ਗਿਆ ਸਭ ਤੋਂ ਵੱਧ ਵਾਧਾ ਸੀ ਤੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਸੀ। ਪੈਟਰੋਲ ‘ਤੇ ਵੈਟ ਵਿਚ 1.67 ਫੀਸਦ ਅਤੇ ਡੀਜ਼ਲ' ਤੇ 7.10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇਸ ਨੂੰ ਪ੍ਰਤੀਸ਼ਤ ਦੇ ਰੂਪ ਵਿੱਚ ਵੇਖਿਆ ਜਾਵੇ, ਤਾਂ ਇਹ ਦੋਵਾਂ ਬਾਲਣਾਂ ‘ਤੇ ਇਹ ਟੈਕਸ 69 ਫੀਸਦ ਬਣ ਜਾਂਦਾ ਹੈ, ਜੋ ਕਿ ਵਿਸ਼ਵ ਵਿੱਚ ਪੈਟਰੋਲ ਅਤੇ ਡੀਜ਼ਲ ‘ਤੇ ਸਭ ਤੋਂ ਵੱਧ ਟੈਕਸ ਹੈ। ਪਿਛਲੇ ਸਾਲ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਦਾ 50 ਪ੍ਰਤੀਸ਼ਤ ਟੈਕਸ ਲਗਾਇਆ ਜਾਂਦਾ ਰਿਹਾ ਸੀ।

ਦੁਨੀਆ ਦੇ ਦੂਜੇ ਦੇਸ਼ਾਂ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ:

ਜੇ ਤੁਸੀਂ ਦੁਨੀਆ ਦੇ ਦੂਜੇ ਦੇਸ਼ਾਂ ‘ਚ ਪੈਟਰੋਲ ਅਤੇ ਡੀਜ਼ਲ 'ਤੇ ਟੈਕਸਾਂ ‘ਤੇ ਨਜ਼ਰ ਮਾਰੋ ਤਾਂ ਭਾਰਤ ਤੋਂ ਬਾਅਦ ਇਟਲੀ ਵਿਚ ਇਸ ‘ਤੇ 64% ਟੈਕਸ ਲਗਾਇਆ ਜਾਂਦਾ ਹੈ। ਫਰਾਂਸ ਅਤੇ ਜਰਮਨੀ ਤੋਂ ਇਨ੍ਹਾਂ ‘ਤੇ 63 ਫੀਸਦ, ਬ੍ਰਿਟੇਨ ਵਿਚ 62 ਪ੍ਰਤੀਸ਼ਤ, ਸਪੇਨ ਵਿਚ 53 ਫੀਸਦ, ਜਾਪਾਨ ਵਿਚ 47 ਫੀਸਦ ਅਤੇ ਕੈਨੇਡਾ ਵਿਚ 33% ਟੈਕਸ ਵਸੂਲਿਆ ਜਾਂਦਾ ਹੈ। ਅਮਰੀਕਾ ਵਿਚ ਪੈਟਰੋਲ ਅਤੇ ਡੀਜ਼ਲ ‘ਤੇ ਸਿਰਫ 19 ਪ੍ਰਤੀਸ਼ਤ ਟੈਕਸ ਲਾਇਆ ਜਾਂਦਾ ਹੈ।