What is gratuity: ਜਦੋਂ ਵੀ ਰਿਟਾਇਰਮੈਂਟ ਦੀ ਗੱਲ ਆਉਂਦੀ ਹੈ, ਤੁਸੀਂ ਗ੍ਰੈਚੁਟੀ ਬਾਰੇ ਜ਼ਰੂਰ ਸੁਣਿਆ ਹੋਵੇਗਾ। ਪਰ, ਕੀ ਤੁਸੀਂ ਜਾਣਦੇ ਹੋ ਕਿ ਗ੍ਰੈਚੁਟੀ ਕੀ ਹੈ? ਜੇਕਰ ਤੁਸੀਂ ਕਿਸੇ ਸੰਸਥਾ ਵਿੱਚ 5 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਕੰਮ ਕਰਦੇ ਹੋ, ਤਾਂ ਤੁਸੀਂ ਗ੍ਰੈਚੁਟੀ ਦੇ ਯੋਗ ਹੋ ਜਾਂਦੇ ਹੋ। ਕੰਪਨੀ ਕਿਸੇ ਕਰਮਚਾਰੀ ਨੂੰ ਸੇਵਾਮੁਕਤੀ ਤੋਂ ਬਾਅਦ, ਨੌਕਰੀ ਛੱਡਣ ਦੀ ਸਥਿਤੀ ਵਿੱਚ ਜਾਂ ਉਸ ਦੀ ਮੌਤ ਦੀ ਸਥਿਤੀ ਵਿੱਚ ਗ੍ਰੈਚੁਟੀ ਦੀ ਰਕਮ ਦਿੰਦੀ ਹੈ। ਗ੍ਰੈਚੁਟੀ ਦੀ ਰਕਮ ਕਰਮਚਾਰੀ ਜਾਂ ਉਸ ਦੇ ਨਾਮਜ਼ਦ ਵਿਅਕਤੀ ਨੂੰ ਦਿੱਤੀ ਜਾਂਦੀ ਹੈ। ਜੇਕਰ ਕਿਸੇ ਕਰਮਚਾਰੀ ਦੀ ਮੌਤ ਜਾਂ ਅਪੰਗਤਾ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ 5 ਸਾਲ ਦੀ ਨੌਕਰੀ ਦੀ ਸ਼ਰਤ ਹਟਾ ਦਿੱਤੀ ਜਾਂਦੀ ਹੈ।

ਜੇਕਰ ਕਿਸੇ ਵਿਅਕਤੀ ਨੇ 5 ਸਾਲ ਪੂਰੇ ਨਹੀਂ ਕੀਤੇ ਹਨ ਤੇ 4 ਸਾਲ ਤੱਕ 240 ਦਿਨ ਤੋਂ ਵੱਧ ਕੰਮ ਕੀਤਾ ਹੈ ਤਾਂ ਅਜਿਹੇ ਕਰਮਚਾਰੀ ਵੀ ਗ੍ਰੈਚੁਟੀ ਦੇ ਹੱਕਦਾਰ ਬਣ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਕੰਪਨੀਆਂ ਅਜਿਹੀਆਂ ਹਨ ਜਿੱਥੇ 6 ਕੰਮਕਾਜੀ ਦਿਨ ਹਨ। ਅਜਿਹੀ ਸਥਿਤੀ ਵਿੱਚ, ਕਰਮਚਾਰੀ ਸਿਰਫ 4 ਸਾਲ 190 ਦਿਨਾਂ ਵਿੱਚ ਗ੍ਰੈਚੁਟੀ ਪ੍ਰਾਪਤ ਕਰਨ ਦੇ ਹੱਕਦਾਰ ਬਣ ਜਾਂਦੇ ਹਨ। ਇਹ ਗਣਨਾ 6 ਦਿਨਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ।

Benifits is gratuity: ਇਹ ਪੈਸਾ ਸੇਵਾਮੁਕਤੀ ਤੋਂ ਬਾਅਦ ਕਰਮਚਾਰੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਤੇ ਐਮਰਜੈਂਸੀ ਦੀ ਸਥਿਤੀ ਵਿੱਚ ਉਸਦੇ ਪਰਿਵਾਰ ਦੀ ਆਰਥਿਕ ਮਦਦ ਕਰਦਾ ਹੈ। ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਗ੍ਰੈਚੁਟੀ ਦੀ ਰਕਮ ਪੈਨਸ਼ਨ ਕੋਡ ਰਾਹੀਂ ਦਿੱਤੀ ਜਾਂਦੀ ਹੈ। ਇਸ ਵਿੱਚ, ਕੇਂਦਰ ਸਰਕਾਰ ਦੇ ਕਰਮਚਾਰੀਆਂ, ਰੱਖਿਆ ਕਰਮਚਾਰੀਆਂ, ਆਲ ਇੰਡੀਆ ਸੇਵਾਵਾਂ, ਸਿਵਲ ਸੇਵਾਵਾਂ, ਰਾਜ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਆਦਿ ਦੀ ਗ੍ਰੈਚੁਟੀ ਦੀ ਗਣਨਾ ਪੈਨਸ਼ਨ ਕੋਡ ਨਿਯਮਾਂ ਦੇ ਅਨੁਸਾਰ ਕੀਤੀ ਜਾਂਦੀ ਹੈ। ਜੇਕਰ ਕੋਈ ਕਰਮਚਾਰੀ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਉਸਨੂੰ ਪੇਮੈਂਟ ਆਫ ਗ੍ਰੈਚੁਟੀ ਐਕਟ 1972 ਦੇ ਤਹਿਤ ਗ੍ਰੈਚੁਟੀ ਮਿਲਦੀ ਹੈ। ਧਿਆਨ ਰਹੇ ਕਿ ਅਜਿਹੇ ਕਰਮਚਾਰੀਆਂ ਨੂੰ 15 ਦਿਨਾਂ ਦੀ ਤਨਖਾਹ ਗਰੈਚੁਟੀ ਵਜੋਂ ਮਿਲਦੀ ਹੈ।

 
ਇਸ ਸ਼ਰਤ 'ਤੇ ਗ੍ਰੈਚੁਟੀ 'ਤੇ ਟੈਕਸ ਲਾਗੂ ਹੁੰਦਾ
ਇਨਕਮ ਟੈਕਸ ਨਿਯਮਾਂ ਮੁਤਾਬਕ ਸਰਕਾਰੀ ਕਰਮਚਾਰੀਆਂ ਨੂੰ ਮਿਲਣ ਵਾਲੀ ਗ੍ਰੈਚੁਟੀ ਦੀ ਰਕਮ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ। ਪਰ, ਜੇਕਰ ਕੋਈ ਕਰਮਚਾਰੀ ਪੇਮੈਂਟ ਆਫ ਗ੍ਰੈਚੁਟੀ ਐਕਟ 1972 ਦੇ ਤਹਿਤ ਪੈਸੇ ਲੈ ਰਿਹਾ ਹੈ, ਤਾਂ ਤੁਹਾਨੂੰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।