ਨਵੀਂ ਦਿੱਲੀ: ਸੋਮਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ ਨੇ ਵੱਡੀ ਛਾਲ ਮਾਰੀ। ਨਿਫਟੀ 328.50 ਅੰਕਾਂ ਦੀ ਤੇਜ਼ੀ ਨਾਲ 42,273.87 ਅੰਕ ਦੇ ਰਿਕਾਰਡ ਪੱਧਰ 'ਤੇ ਖੁੱਲ੍ਹਿਆ, ਜਦੋਂਕਿ ਨਿਫਟੀ 78.15 ਦੇ ਵਾਧੇ ਨਾਲ 12,430.50 'ਤੇ ਖੁੱਲ੍ਹਿਆ।


ਟਾਪ ਗੇਨਰ ਤੇ ਲੂਜ਼ਰ 'ਚ ਐਚਸੀਐਲ ਟੈਕ ਅੱਜ ਸੈਂਸੇਕਸ ਦੇ ਟਾਪ 30 ਸਟਾਕਾਂ ਵਿੱਚੋਂ ਇੱਕ ਹੈ, ਜਿਸ '2% ਦੀ ਤੇਜ਼ੀ ਹੈ, ਹਾਲਾਂਕਿ ਬਾਅਦ 'ਚ ਇਸ 'ਚ ਅਸਥਿਰਤਾ ਆ ਗਈ। ਜਦੋਂਕਿ ਪਾਵਰ ਗਰਿੱਡ 'ਚ ਲਗਪਗ 6% ਦਾ ਵਾਧਾ ਹੋਇਆ, ਯੈਸ ਬੈਂਕ ਨੇ 2% ਤੇ ਆਰਆਈਐਲ ਨੇ 0.56% ਦੀ ਵਾਧਾ ਦਰ ਪ੍ਰਾਪਤ ਕੀਤੀ। ਉਸੇ ਸਮੇਂ ਟੀਸੀਐਸ ਨੂੰ 1% ਦਾ ਨੁਕਸਾਨ ਹੋਇਆ।

ਦੱਸ ਦੇਈਏ ਕਿ ਅਮਰੀਕਾ ਤੇ ਚੀਨ ਦਰਮਿਆਨ ਸ਼ੁਰੂਆਤੀ ਵਪਾਰ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਪਹਿਲਾਂ, ਗਲੋਬਲ ਬਾਜ਼ਾਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ ਪਿਛਲੇ ਹਫਤੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਪਹਿਲੀ ਵਾਰ 42,000 ਦੇ ਅੰਕ ਨੂੰ ਛੂਹ ਗਿਆ ਸੀ।

ਨਿਫਟੀ ਵੀ ਇੱਕ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਬੀਐਸਸੀ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 427.35 ਅੰਕ ਜਾਂ 0.30 ਪ੍ਰਤੀਸ਼ਤ ਦੀ ਤੇਜ਼ੀ ਦੇ ਬਾਅਦ 42,009.94 ਅੰਕ ਦੇ ਪੱਧਰ 'ਤੇ ਪਹੁੰਚਣ ਤੋਂ ਬਾਅਦ, 42,000.38 ਅੰਕ 'ਤੇ ਸੀ।