New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਸੌਰ, ਹਵਾ ਤੇ ਬਾਇਓਗੈਸ ਸਮਰੱਥਾ ਨਿੱਜੀ ਖੇਤਰ ਲਈ ਸੋਨੇ ਦੀ ਖਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ, ਇਨ੍ਹਾਂ ਨਵਿਆਉਣਯੋਗ ਸ੍ਰੋਤਾਂ ਵਿੱਚ ਵੱਡੀ ਗਿਣਤੀ ਵਿੱਚ ਹਰਿਤ ਰੁਜ਼ਗਾਰ ਪੈਦਾ ਕਰਨ ਦੀ ਵੱਡੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਜਟ ਤੋਂ ਬਾਅਦ ਦੇ ਪਹਿਲੇ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਤੌਰ 'ਤੇ ਗ੍ਰੀਨ ਐਨਰਜੀ 'ਤੇ ਧਿਆਨ ਕੇਂਦਰਿਤ ਕੀਤਾ ਹੈ।


ਇਹ 12 ਪੋਸਟ-ਬਜਟ ਵੈਬਿਨਾਰਾਂ ਦੀ ਲੜੀ ਵਿੱਚੋਂ ਪਹਿਲਾ ਹੈ ,ਜੋ ਸਰਕਾਰ ਦੁਆਰਾ ਹਾਲ ਹੀ ਵਿੱਚ ਕੇਂਦਰੀ ਬਜਟ ਵਿੱਚ ਐਲਾਨੀਆਂ ਗਈਆਂ ਪਹਿਲਕਦਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ 'ਤੇ ਵਿਚਾਰ ਕਰਨ ਲਈ ਆਯੋਜਿਤ ਕੀਤਾ ਜਾ ਰਿਹਾ ਹੈ।

 

ਇਹ ਵੀ ਪੜ੍ਹੋ : ਡੀਐਮਸੀ ਹਸਪਤਾਲ ਵੱਲੋਂ ਸੂਰਤ ਸਿੰਘ ਖਾਲਸਾ ਨੂੰ ਛੁੱਟੀ ਦੇਣ ਤੋਂ ਇਨਕਾਰ, ਕੌਮੀ ਇਨਸਾਫ਼ ਮੋਰਚੇ ਦੀ ਕੋਸ਼ਿਸ਼ ਅਸਫਲ

ਕੇਂਦਰੀ ਬਜਟ ਵਿੱਚ ਹਰਿਤ ਹਾਈਡ੍ਰੋਜਨ ਮਿਸ਼ਨ, ਊਰਜਾ ਪਰਿਵਰਤਨ, ਊਰਜਾ ਸਟੋਰੇਜ਼ ਪ੍ਰੋਜੈਕਟ, ਨਵਿਆਉਣਯੋਗ ਊਰਜਾ ਵਿਕਾਸ, ਗ੍ਰੀਨ ਕ੍ਰੈਡਿਟ ਪ੍ਰੋਗਰਾਮ, ਪੀ.ਐੱਮ.-ਪ੍ਰਣਾਮ, ਗੋਬਰਧਨ ਯੋਜਨਾ, ਭਾਰਤੀ ਕੁਦਰਤੀ ਖੇਤੀ ਬਾਇਓ-ਇਨਪੁਟ ਰਿਸੋਰਸ ਸੈਂਟਰ, ਮਿਸ਼ਰੀ, ਅੰਮ੍ਰਿਤ ਧਾਰੋਹਾਰ, ਕੋਸਟਲ ਸ਼ਿਪਿੰਗ ਤੇ ਵਹੀਕਲ ਰਿਪਲੇਸਮੈਂਟ ਆਦਿ ਵੱਖ-ਵੱਖ ਸੈਕਟਰਾਂ ਤੇ ਮੰਤਰਾਲਿਆਂ ਵਿੱਚ ਫੈਲੇ ਕਈ ਪ੍ਰੋਜੈਕਟਾਂ ਅਤੇ ਪਹਿਲਕਦਮੀਆਂ ਦੀ ਕਲਪਨਾ ਕੀਤੀ ਗਈ ਹੈ।

ਮੋਦੀ ਨੇ ਕਿਹਾ ਕਿ ਬਜਟ ਨੀਤੀਆਂ ਨੂੰ ਲਾਗੂ ਕਰਨ ਲਈ ਸਾਨੂੰ ਸਮੂਹਿਕ ਤੌਰ 'ਤੇ ਅਤੇ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਅਸੀਂ ਤਿੰਨ ਲੱਖ ਤੋਂ ਵੱਧ ਵਾਹਨਾਂ ਨੂੰ ਸਕ੍ਰੈਪ ਕਰਨ ਜਾ ਰਹੇ ਹਾਂ। ਇਹ ਬਜਟ ਭਾਰਤ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਮੌਕਾ ਹੈ। ਮੋਦੀ ਨੇ ਕਿਹਾ ਕਿ 2023-24 ਦਾ ਕੇਂਦਰੀ ਬਜਟ ਭਾਰਤ ਨੂੰ ਗਲੋਬਲ ਹਰਿਤ ਊਰਜਾ ਬਜ਼ਾਰ ਵਿੱਚ ਮੋਹਰੀ ਖਿਡਾਰੀ ਬਣਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਹਰਿਆਵਲ ਵਿਕਾਸ ਸਬੰਧੀ ਜੋ ਉਪਬੰਧ ਕੀਤੇ ਗਏ ਹਨ, ਉਹ ਇੱਕ ਤਰ੍ਹਾਂ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਨੀਂਹ ਪੱਥਰ ਹਨ।


 

ਇਸ ਦੌਰਾਨ ਭਾਰਤ ਨੇ E20 ਈਂਧਨ ਦਾ ਪੜਾਅਵਾਰ ਰੋਲਆਊਟ ਸ਼ੁਰੂ ਕੀਤਾ। ਈ20 ਈਂਧਨ 20 ਪ੍ਰਤੀਸ਼ਤ ਈਥਾਨੌਲ ਅਤੇ 80 ਪ੍ਰਤੀਸ਼ਤ ਜੈਵਿਕ-ਆਧਾਰਿਤ ਈਂਧਨ ਦਾ ਮਿਸ਼ਰਣ ਹੈ। ਭਾਰਤ ਨੇ 2013-14 ਵਿੱਚ ਪੈਟਰੋਲ ਵਿੱਚ ਈਥਾਨੌਲ ਦੇ ਮਿਸ਼ਰਣ ਨੂੰ 2013-14 ਵਿੱਚ 1.53 ਪ੍ਰਤੀਸ਼ਤ ਤੋਂ ਵਧਾ ਕੇ 2022 ਵਿੱਚ 10.17 ਪ੍ਰਤੀਸ਼ਤ ਕਰ ਦਿੱਤਾ ਹੈ ਅਤੇ 2022 ਤੱਕ 20 ਪ੍ਰਤੀਸ਼ਤ ਨੂੰ ਪ੍ਰਾਪਤ ਕਰਨ ਦਾ ਟੀਚਾ ਹੈ। 2030 ਤੋਂ ਪਹਿਲਾਂ 26. ਦੇ ਆਪਣੇ ਟੀਚੇ ਨੂੰ ਵੀ ਅੱਗੇ ਵਧਾਇਆ ਹੈ