ਕਿਸਾਨਾਂ ਲਈ ਇੱਕ ਨਵਾਂ ਸਹਾਰਾ ਬਣੀ ਪਤੰਜਲੀ ਦੀ ਇਹ ਤਕਨੀਕ, ਜੈਵਿਕ ਖੇਤੀ ਨਾਲ ਵੱਧ ਰਹੀ ਕਿਸਾਨਾਂ ਦੀ ਆਮਦਨ
Farming News: ਪਤੰਜਲੀ ਆਯੁਰਵੇਦ ਦਾ ਦਾਅਵਾ ਹੈ ਕਿ ਕੰਪਨੀ ਜੈਵਿਕ ਖੇਤੀ ਅਤੇ ਨਿਰਪੱਖ ਵਪਾਰ ਰਾਹੀਂ ਕਿਸਾਨਾਂ ਨੂੰ ਸਸ਼ਕਤ ਬਣਾ ਰਹੀ ਹੈ। ਕੰਪਨੀ ਦੇ ਨਵੀਨਤਾਕਾਰੀ ਹੱਲ ਅਤੇ ਡਿਜੀਟਲ ਸਾਧਨ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ।

Farming in India: ਭਾਰਤ ਦੀ ਮਸ਼ਹੂਰ ਸਵਦੇਸ਼ੀ ਕੰਪਨੀ ਪਤੰਜਲੀ ਆਯੁਰਵੇਦ ਦਾ ਦਾਅਵਾ ਹੈ ਕਿ ਉਹ ਕਿਸਾਨਾਂ ਦੀ ਮਦਦ ਕਰਨ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਅਸੀਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਹਾਂ ਤੇ ਨਿਰਪੱਖ ਵਪਾਰ ਰਾਹੀਂ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾ ਰਹੇ ਹਾਂ। ਕੰਪਨੀ ਨੇ ਕਿਹਾ ਹੈ ਕਿ ਪਤੰਜਲੀ ਦਾ 'ਕਿਸਾਨ ਸਮ੍ਰਿਧੀ ਪ੍ਰੋਗਰਾਮ' ਕਿਸਾਨਾਂ ਨੂੰ ਜੈਵਿਕ ਖਾਦ, ਚੰਗੇ ਬੀਜ ਤੇ ਕੀੜਿਆਂ ਤੋਂ ਬਚਾਅ ਦੇ ਤਰੀਕੇ ਦਿੰਦਾ ਹੈ, ਇਸ ਨਾਲ ਮਿੱਟੀ ਦੀ ਤਾਕਤ ਵਧਦੀ ਹੈ ਤੇ ਵਾਤਾਵਰਣ ਨੂੰ ਨੁਕਸਾਨ ਨਹੀਂ ਹੁੰਦਾ।
ਕੰਪਨੀ ਦਾ ਦਾਅਵਾ ਹੈ, "ਪਤੰਜਲੀ ਦਾ ਕਾਰੋਬਾਰੀ ਮਾਡਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਦਿੰਦਾ ਹੈ। ਕੰਪਨੀ ਵਿਚੋਲਿਆਂ ਨੂੰ ਹਟਾ ਕੇ ਸਿੱਧੇ ਕਿਸਾਨਾਂ ਤੋਂ ਫਸਲਾਂ ਖਰੀਦਦੀ ਹੈ, ਜਿਸ ਨਾਲ ਉਨ੍ਹਾਂ ਦੀ ਆਮਦਨ ਵਧਦੀ ਹੈ। ਨਾਲ ਹੀ, ਪਤੰਜਲੀ ਦੀ ਕੰਟਰੈਕਟ ਫਾਰਮਿੰਗ ਸਕੀਮ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਦਿੰਦੀ ਹੈ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ, ਸਗੋਂ ਪਿੰਡਾਂ ਵਿੱਚ ਰੁਜ਼ਗਾਰ ਅਤੇ ਵਿਕਾਸ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।"
ਕੰਪਨੀ ਦਾ ਕਹਿਣਾ ਹੈ, "ਪਤੰਜਲੀ ਨੇ ਤਕਨਾਲੋਜੀ ਦੇ ਖੇਤਰ ਵਿੱਚ ਵੀ ਕਦਮ ਚੁੱਕੇ ਹਨ। ਕੰਪਨੀ ਨੇ ਕਿਸਾਨਾਂ ਲਈ ਡਿਜੀਟਲ ਐਪਲੀਕੇਸ਼ਨ ਤਿਆਰ ਕੀਤੀਆਂ ਹਨ, ਜੋ ਜ਼ਮੀਨ, ਮੌਸਮ ਦੀ ਸਥਿਤੀ ਅਤੇ ਬਾਜ਼ਾਰ ਦੀਆਂ ਕੀਮਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਹ ਕਿਸਾਨਾਂ ਨੂੰ ਬਿਹਤਰ ਖੇਤੀ ਕਰਨ ਤੇ ਬਾਜ਼ਾਰ ਵਿੱਚ ਬਚਣ ਵਿੱਚ ਮਦਦ ਕਰਦੇ ਹਨ। ਪਤੰਜਲੀ ਦੇ ਆਰਗੈਨਿਕ ਪ੍ਰੋਮ ਵਰਗੇ ਉਤਪਾਦ ਮਿੱਟੀ ਨੂੰ ਪੋਸ਼ਣ ਦਿੰਦੇ ਹਨ ਅਤੇ ਹਰ ਤਰ੍ਹਾਂ ਦੀਆਂ ਫਸਲਾਂ ਲਈ ਲਾਭਦਾਇਕ ਹਨ।''
ਕਿਸਾਨਾਂ ਨੂੰ ਆਰਥਿਕ ਲਾਭ ਮਿਲ ਰਿਹਾ - ਪਤੰਜਲੀ
ਕੰਪਨੀ ਦਾ ਦਾਅਵਾ ਹੈ, ''ਪਤੰਜਲੀ ਦਾ ਇਹ ਯਤਨ ਖੇਤੀ ਨੂੰ ਬਦਲ ਰਿਹਾ ਹੈ ਤੇ ਵਾਤਾਵਰਣ ਦੀ ਰੱਖਿਆ ਵੀ ਕਰ ਰਿਹਾ ਹੈ। ਕਿਸਾਨਾਂ ਨੂੰ ਕੰਪਨੀ ਦੀਆਂ ਯੋਜਨਾਵਾਂ ਤੋਂ ਆਰਥਿਕ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਪੂਰੀਆਂ ਹੋ ਰਹੀਆਂ ਹਨ। ਇਸ ਤਰ੍ਹਾਂ, ਪਤੰਜਲੀ ਦੇ ਨਵੇਂ ਤਰੀਕੇ ਅਤੇ ਨਿਰਪੱਖ ਵਪਾਰ ਭਾਰਤੀ ਖੇਤੀ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਰਹੇ ਹਨ।''






















